Separation from my beloved is like death to me cries the widow. My life in this world is cursed and worthless!





6th May 2009 Hukamnama
from Harmandir Sahib, Golden Temple, Amritsar

ਵਡਹੰਸੁ ਮਹਲਾ ੧ ਦਖਣੀ ॥ ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥ ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥ ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥ ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥

वडहंसु महला १ दखणी ॥ सचु सिरंदा सचा जाणीऐ सचड़ा परवदगारो ॥ जिनि आपीनै आपु साजिआ सचड़ा अलख अपारो ॥ दुइ पुड़ जोड़ि विछोड़िअनु गुर बिनु घोरु अंधारो ॥ सूरजु चंदु सिरजिअनु अहिनिसि चलतु वीचारो ॥१॥

vad▫hans mėhlā 1 ḏakẖ▫ṇī. Sacẖ siranḏā sacẖā jāṇī▫ai sacẖṛā parvaḏgāro. Jin āpīnai āp sāji▫ā sacẖṛā alakẖ apāro. Ḏu▫e puṛ joṛ vicẖẖoṛi▫an gur bin gẖor anḏẖāro. Sūraj cẖanḏ sirji▫an ahinis cẖalaṯ vīcẖāro. ||1||

Wadahans, First Mehl, Dakhanee: The True Creator Lord is True - know this well; He is the True Sustainer. He Himself fashioned His Own Self; the True Lord is invisible and infinite. He brought together, and then separated, the two grinding stones of the earth and the sky; without the Guru, there is only pitch darkness. He created the sun and the moon; night and day, they move according to His Thought. ||1||

ਵਡਹੰਸ ਪਹਿਲੀ ਪਾਤਿਸ਼ਾਹੀ ਦਖਣੀ। ਸੱਚੇ ਸਿਰਜਣਹਾਰ ਨੂੰ ਸੱਚਾ ਕਰ ਕੇ ਜਾਣ। ਉਹ ਸਾਰਿਆਂ ਦਾ ਸੱਚਾ ਪਾਲਣ-ਪੋਸਣਹਾਰ ਹੈ। ਅਦ੍ਰਿਸ਼ਟ ਅਤੇ ਅਨੰਦ ਹੈ ਸੱਚਾ ਸੁਆਮੀ, ਜਿਸ ਨੇ ਖੁਦ ਹੀ ਆਪਣੇ ਆਪ ਨੂੰ ਰੱਚਿਆ ਹੈ। ਧਰਤੀ ਦੇ ਅਸਮਾਨ ਦੇ ਦੋ ਚੱਕੀ ਦੇ ਪੱਥਰ ਨੂੰ ਰੱਚ ਕੇ, ਉਸ ਨੇ ਉਨ੍ਹਾਂ ਨੂੰ ਵੱਖਰਾ ਕਰ ਦਿੱਤਾ ਹੈ। ਗੁਰੂ ਦੇ ਬਗੈਰ ਕਾਲਾ ਬੋਲਾ ਅਨ੍ਹੇਰਾ ਹੈ। ਸਾਹਿਬ ਨੇ ਸੂਰਜ ਅਤੇ ਚੰਦ ਸਾਜੇ ਹਨ। ਵੇਖ ਕਿ ਉਹ ਸਦੀਵ ਹੀ ਤੁਰਦੇ ਰਹਿੰਦੇ ਹਨ।

ਸਚੁ = ਸਦਾ-ਥਿਰ ਰਹਿਣ ਵਾਲਾ। ਸਿਰੰਦਾ = ਸਿਰਜਣਹਾਰ, ਪੈਦਾ ਕਰਨ ਵਾਲਾ। ਸਚਾ = ਸਦਾ-ਥਿਰ। ਪਰਵਦਗਾਰੋ = ਪਾਲਣਹਾਰ। ਜਿਨਿ = ਜਿਸ (ਸਿਰਜਣਹਾਰ) ਨੇ। ਆਪੀਨੈ = {ਆਪਿ ਹੀ ਨੈ} ਆਪ ਹੀ। ਆਪੁ = ਆਪਣੇ ਆਪ ਨੂੰ। ਅਲਖ = ਅਦ੍ਰਿਸ਼ਟ। ਦੁਇ ਪੁੜ = ਦੋਵੇਂ ਪੁੜ (ਧਰਤੀ ਤੇ ਆਕਾਸ਼)। ਵਿਛੋੜਿਅਨੁ = ਉਸ ਨੇ ਵਿਛੋੜ ਦਿੱਤੇ ਹਨ, ਉਸ ਨੇ ਵਖ ਵਖ ਕਰ ਦਿੱਤੇ ਹਨ। ਘੋਰੁ ਅੰਧਾਰੋ = ਘੁੱਪ ਹਨੇਰਾ। ਸਿਰਜਿਅਨੁ = ਉਸ ਨੇ ਪੈਦਾ ਕੀਤੇ ਹਨ। ਅਹਿ = ਦਿਨ। ਨਿਸਿ = ਰਾਤ। ਚਲਤੁ = (ਜਗਤ-) ਤਮਾਸ਼ਾ।੧।

(ਹੇ ਭਾਈ!) ਨਿਸ਼ਚਾ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਉਹ ਸਦਾ-ਥਿਰ ਪ੍ਰਭੂ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈ, ਜਿਸ ਸਦਾ-ਥਿਰ ਨੇ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਹੈ ਤੇ ਬੇਅੰਤ ਹੈ। (ਧਰਤੀ ਤੇ ਆਕਾਸ਼ ਜਗਤ ਦੇ) ਦੋਵੇਂ ਪੁੜ ਜੋੜ ਕੇ (ਭਾਵ, ਜਗਤ-ਰਚਨਾ ਕਰ ਕੇ) ਉਸ ਪ੍ਰਭੂ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ (ਭਾਵ, ਇਹ ਪ੍ਰਭੂ ਦੀ ਰਜ਼ਾ ਹੈ ਕਿ ਜੀਵ ਮੋਹ ਵਿਚ ਫਸ ਕੇ ਪ੍ਰਭੂ ਨੂੰ ਭੁਲਾ ਬੈਠੇ ਹਨ)। ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ। ਉਸ ਪਰਮਾਤਮਾ ਨੇ ਹੀ ਸੂਰਜ ਤੇ ਚੰਦ੍ਰਮਾ ਬਣਾਏ ਹਨ, (ਸੂਰਜ) ਦਿਨ ਵੇਲੇ (ਚੰਦ੍ਰਮਾ) ਰਾਤ ਵੇਲੇ (ਚਾਨਣ ਦੇਂਦਾ ਹੈ)। (ਹੇ ਭਾਈ!) ਚੇਤੇ ਰੱਖੋ ਕਿ ਪ੍ਰਭੂ ਦਾ ਬਣਾਇਆ ਇਹ ਜਗਤ-ਤਮਾਸ਼ਾ ਹੈ।੧।

ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥

सचड़ा साहिबु सचु तू सचड़ा देहि पिआरो ॥ रहाउ ॥

Sacẖṛā sāhib sacẖ ṯū sacẖṛā ḏėh pi▫āro. Rahā▫o.

O True Lord and Master, You are True. O True Lord, bless me with Your Love. ||Pause||

ਤੂੰ ਸੱਚਾ ਹੈ, ਹੇ ਸੱਚੇ ਸੁਆਮੀ! ਮੈਨੂੰ ਆਪਣੀ ਸੱਚੀ ਪ੍ਰੀਤ ਪਰਦਾਨ ਕਰ। ਠਹਿਰਾਉ।

ਦੇਹਿ = ਤੂੰ ਦੇਂਦਾ ਹੈਂ।ਰਹਾਉ।

ਹੇ ਪ੍ਰਭੂ! ਤੂੰ ਸਦਾ ਹੀ ਥਿਰ ਰਹਿਣ ਵਾਲਾ ਮਾਲਕ ਹੈਂ। ਤੂੰ ਆਪ ਹੀ ਸਭ ਜੀਵਾਂ ਨੂੰ ਸਦਾ-ਥਿਰ ਰਹਿਣ ਵਾਲੇ ਪਿਆਰ ਦੀ ਦਾਤਿ ਦੇਂਦਾ ਹੈਂ।ਰਹਾਉ।

ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥ ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥ ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥੨॥

तुधु सिरजी मेदनी दुखु सुखु देवणहारो ॥ नारी पुरख सिरजिऐ बिखु माइआ मोहु पिआरो ॥ खाणी बाणी तेरीआ देहि जीआ आधारो ॥ कुदरति तखतु रचाइआ सचि निबेड़णहारो ॥२॥

Ŧuḏẖ sirjī meḏnī ḏukẖ sukẖ ḏevaṇhāro. Nārī purakẖ sirji▫ai bikẖ mā▫i▫ā moh pi▫āro. Kẖāṇī baṇī ṯerī▫ā ḏėh jī▫ā āḏẖāro. Kuḏraṯ ṯakẖaṯ racẖā▫i▫ā sacẖ nibeṛaṇhāro. ||2||

You created the Universe; You are the Giver of pain and pleasure. You created woman and man, the love of poison, and emotional attachment to Maya. The four sources of creation, and the power of the Word, are also of Your making. You give Support to all beings. You have made the Creation as Your Throne; You are the True Judge. ||2||

ਤੂੰ ਹੀ ਸ੍ਰਿਸ਼ਟੀ ਸਾਜੀ ਹੈ ਅਤੇ ਕੇਵਲ ਤੂੰ ਹੀ ਤਕਲੀਫ ਤੇ ਆਰਾਮ ਦੇਣ ਵਾਲਾ ਹੈ। ਤੂੰ ਹੀ ਜਨਾਨੀ, ਮਰਦ ਅਤੇ ਦੁਨਿਆਵੀ ਪਦਾਰਥਾਂ ਤੇ ਸੰਸਾਰੀ ਮਮਤਾ ਦੀ ਜ਼ਹਿਰ ਦੀ ਮੁਹੱਬਤ ਬਣਾਏ ਹਨ। ਉਤਪਤੀ ਦੇ ਸੋਮੇ ਅਤੇ ਬੋਲਣ ਦੀ ਸੱਤਿਆ ਤੇਰੀ ਹੀ ਰਚਨਾ ਹੈ ਅਤੇ ਤੂੰ ਹੀ ਉਨ੍ਹਾਂ ਨੂੰ ਸੱਚਾ ਆਸਰਾ ਦਿੰਦਾ ਹੈ। ਰਚਨਾ ਨੂੰ ਤੂੰ ਆਪਣਾ ਰਾਜ ਸਿੰਘਾਸਣ ਬਣਾਇਆ ਹੈ ਕੇਵਲ ਤੂੰ ਹੀ ਸੱਚਾ ਮੁਨਸਿਫ ਹੈ।

ਸਿਰਜੀ = ਪੈਦਾ ਕੀਤੀ। ਮੇਦਨੀ = ਧਰਤੀ। ਸਿਰਜਿਐ = ਪੈਦਾ ਕਰਨ ਨਾਲ। ਬਿਖੁ = ਜ਼ਹਿਰ। ਖਾਣੀ = ਜਗਤ-ਉਤਪੱਤੀ ਦੇ ਚਾਰ ਵਸੀਲੇ (ਅੰਡਜ, ਜੇਰਜ, ਸੇਤਜ, ਉਤਭੁਜ)। ਬਾਣੀ = ਜੀਵਾਂ ਦੀਆਂ ਬੋਲੀਆਂ। ਜੀਆ = ਜੀਵਾਂ ਨੂੰ। ਆਧਾਰੋ = ਆਸਰਾ। ਸਚਿ = ਸਦਾ-ਥਿਰ ਨਾਮ ਵਿਚ (ਜੋੜ ਕੇ)। ਨਿਬੇੜਣਹਾਰੋ = ਫ਼ੈਸਲਾ ਕਰਨ ਵਾਲਾ, ਲੇਖਾ ਮੁਕਾਣ ਵਾਲਾ।੨।

ਹੇ ਪ੍ਰਭੂ! ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ (ਜੀਵਾਂ ਨੂੰ) ਦੁੱਖ ਤੇ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ। (ਜਗਤ ਵਿਚ) ਇਸਤ੍ਰੀਆਂ ਤੇ ਮਰਦ ਭੀ ਤੂੰ ਪੈਦਾ ਕੀਤੇ ਹਨ, ਮਾਇਆ ਜ਼ਹਿਰ ਦਾ ਮੋਹ ਤੇ ਪਿਆਰ ਭੀ ਤੂੰ ਹੀ ਬਣਾਇਆ ਹੈ। ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਭੀ ਤੇਰੀਆਂ ਹੀ ਰਚੀਆਂ ਹੋਈਆਂ ਹਨ। ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ। ਹੇ ਪ੍ਰਭੂ! ਇਹ ਸਾਰੀ ਰਚਨਾ (-ਰੂਪ) ਤਖ਼ਤ ਤੂੰ (ਆਪਣੇ ਬੈਠਣ ਵਾਸਤੇ) ਬਣਾਇਆ ਹੈ, ਆਪਣੇ ਸਦਾ-ਥਿਰ ਨਾਮ ਵਿਚ (ਜੋੜ ਕੇ ਜੀਵਾਂ ਦੇ ਕਰਮਾਂ ਦੇ ਲੇਖ ਭੀ) ਤੂੰ ਆਪ ਹੀ ਮੁਕਾਣ ਵਾਲਾ ਹੈਂ।੨।

ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥ ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥ ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥ ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥੩॥

आवा गवणु सिरजिआ तू थिरु करणैहारो ॥ जमणु मरणा आइ गइआ बधिकु जीउ बिकारो ॥ भूडड़ै नामु विसारिआ बूडड़ै किआ तिसु चारो ॥ गुण छोडि बिखु लदिआ अवगुण का वणजारो ॥३॥

Āvā gavaṇ sirji▫ā ṯū thir karṇaihāro. Jamaṇ marṇā ā▫e ga▫i▫ā baḏẖik jī▫o bikāro. Bẖūdṛai nām visāri▫ā būdṛai ki▫ā ṯis cẖāro. Guṇ cẖẖod bikẖ laḏi▫ā avguṇ kā vaṇjāro. ||3||

You created comings and goings, but You are ever-stable, O Creator Lord. In birth and death, in coming and going, this soul is held in bondage by corruption. The evil person has forgotten the Naam; he has drowned - what can he do now? Forsaking merit, he has loaded the poisonous cargo of demerits; he is a trader of sins. ||3||

ਆਉਣਾ ਤੇ ਜਾਣ ਤੈਂ ਹੀ ਨਿਯੁੱਕਤ ਕੀਤਾ ਹੈ। ਖੁਦ ਤੂੰ ਸਦੀਵੀ, ਸਥਿਰ ਹੈ, ਹੇ ਸਿਰਜਣਹਾਰ! ਜੰਮਣ, ਮਰਨ, ਆਉਣ ਅਤੇ ਜਾਣ ਅੰਦਰ ਇਹ ਆਤਮਾ ਪਾਪਾਂ ਵਿੱਚ ਬੱਝੀ ਹੋਈ ਹੈ। ਭੈੜੇ ਪੁਰਸ਼ ਨੇ ਨਾਮ ਨੂੰ ਭੁਲਾ ਦਿੱਤਾ ਹੈ। ਉਹ ਮੋਹ ਮਾਇਆ ਵਿੱਚ ਡੁੱਬਿਆ ਹੋਇਆ, ਉਸ ਦਾ ਹੁਣ ਕੀ ਇਲਾਜ ਹੈ? ਨੇਕੀ ਨੂੰ ਤਿਆਗ ਦੇ ਉਸ ਪਾਪ ਦੇ ਸੁਦਾਗਰ ਨੇ ਬਦੀ ਦੀ ਜ਼ਹਿਰ ਦਾ ਮਾਲ ਲੱਦਿਆ ਹੈ।

ਆਵਾਗਵਣੁ = ਜਨਮ ਮਰਨ ਦਾ ਗੇੜ। ਥਿਰੁ = ਸਦਾ ਕਾਇਮ ਰਹਿਣ ਵਾਲਾ। ਆਇ ਗਇਆ = ਜੰਮਿਆ ਤੇ ਮਰ ਗਿਆ। ਬਧਿਕੁ = (ਮੋਹ ਵਿਚ) ਬੱਝਾ ਹੋਇਆ। ਜੀਉ = ਜੀਵਾਤਮਾ। ਭੂਡੜੈ = ਭੈੜੇ ਨੇ। ਬੂਡੜੈ = ਡੁੱਬੇ ਹੋਏ ਦਾ। ਚਾਰੇ = ਚਾਰਾ, ਜ਼ੋਰ। ਵਣਜਾਰੋ = ਵਪਾਰੀ।੩।

ਹੇ ਕਰਣਹਾਰ ਕਰਤਾਰ! (ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਪੈਦਾ ਕੀਤਾ ਹੈ, ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਹੈਂ (ਤੈਨੂੰ ਇਹ ਗੇੜ ਵਿਆਪ ਨਹੀਂ ਸਕਦਾ)। (ਮਾਇਆ ਦੇ ਮੋਹ ਦੇ ਕਾਰਨ) ਵਿਕਾਰਾਂ ਵਿਚ ਬੱਝਾ ਹੋਇਆ ਜੀਵ ਨਿੱਤ ਜੰਮਦਾ ਹੈ ਤੇ ਮਰਦਾ ਹੈ, ਇਸ ਨੂੰ ਜਨਮ ਮਰਨ ਦਾ ਚੱਕਰ ਪਿਆ ਹੀ ਰਹਿੰਦਾ ਹੈ। (ਮਾਇਆ ਦੇ ਮੋਹ ਵਿਚ ਫਸੇ) ਭੈੜੇ ਜੀਵ ਨੇ (ਤੇਰਾ) ਨਾਮ ਭੁਲਾ ਦਿੱਤਾ ਹੈ, ਮੋਹ ਵਿਚ ਡੁੱਬੇ ਹੋਏ ਦੀ ਕੋਈ ਪੇਸ਼ ਨਹੀਂ ਜਾਂਦੀ। ਗੁਣਾਂ ਨੂੰ ਛੱਡ ਕੇ (ਵਿਕਾਰਾਂ ਦਾ) ਜ਼ਹਿਰ ਇਸ ਜੀਵ ਨੇ ਇਕੱਠਾ ਕਰ ਲਿਆ ਹੈ (ਜਗਤ ਵਿਚ ਆ ਕੇ ਸਾਰੀ ਉਮਰ) ਔਗੁਣਾਂ ਦਾ ਹੀ ਵਣਜ ਕਰਦਾ ਰਹਿੰਦਾ ਹੈ।੩।

ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥ ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥ ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥੪॥

सदड़े आए तिना जानीआ हुकमि सचे करतारो ॥ नारी पुरख विछुंनिआ विछुड़िआ मेलणहारो ॥ रूपु न जाणै सोहणीऐ हुकमि बधी सिरि कारो ॥ बालक बिरधि न जाणनी तोड़नि हेतु पिआरो ॥४॥

Saḏ▫ṛe ā▫e ṯinā jānī▫ā hukam sacẖe karṯāro. Nārī purakẖ vicẖẖunni▫ā vicẖẖuṛi▫ā melaṇhāro. Rūp na jāṇai sohṇī▫ai hukam baḏẖī sir kāro. Bālak biraḏẖ na jāṇnī ṯoṛan heṯ pi▫āro. ||4||

The beloved soul has received the Call, the Command of the True Creator Lord. The soul, the husband, has become separated from the body, the bride. The Lord is the Re-uniter of the separated ones. No one cares for your beauty, O beautiful bride.; the Messenger of Death is bound only by the Lord Commander's Command. He does not distinguish between young children and old people; he tears apart love and affection. ||4||

ਸੱਚੇ ਸਿਰਜਣਹਾਰ ਦੇ ਫੁਰਮਾਨ ਦੁਆਰਾ ਉਹ ਪਿਆਰੀ ਆਤਮਾ ਸੱਦ ਲਈ ਜਾਂਦੀ ਹੈ। ਭਉਰ ਪਤੀ, ਦੇਹ ਪਤਨੀ ਨਾਲੋਂ ਵੱਖਰਾ ਹੋ ਜਾਂਦਾ ਹੈ। ਵਿਛੁੰਨਿਆ ਦਾ ਸੁਆਮੀ ਹੀ ਮਿਲਾਪ ਕਰਵਾਉਣ ਵਾਲਾ ਹੈ। ਨੀ ਸੁੰਦਰੀਏ! ਮੌਤ ਸੁੰਦਰਤਾ ਦੀ ਪਰਵਾਹ ਨਹੀਂ ਕਰਦੀ। ਹਾਕਮ ਦੇ ਹੁਕਮ ਨਾਲ ਮੌਤ ਦੇ ਫਰੇਸ਼ਤੇ ਬੰਝੇ ਹੋਏ ਹਨ। ਬੱਚੇ ਅਤੇ ਬੁੱਢੇ ਵਿਚਕਾਰ ਉਹ (ਜਮ) ਪਛਾਣ ਨਹੀਂ ਕਰਦੇ। ਪ੍ਰੀਤ ਤੇ ਪ੍ਰੇਮ ਨੂੰ ਉਹ ਤੋੜ ਸੁੱਟਦੇ ਹਨ।

ਜਾਨੀਆ = (ਸਰੀਰ ਦੇ ਸਾਥੀ) ਜੀਵਾਤਮਾ ਨੂੰ। ਹੁਕਮਿ = ਹੁਕਮ ਅਨੁਸਾਰ। ਸੋਹਣੀਐ = ਸੁੰਦਰੀ ਦਾ। ਸਿਰਿ = ਸਿਰ ਉਤੇ।੪।

ਜਦੋਂ ਸਦਾ-ਥਿਰ ਰਹਿਣ ਵਾਲੇ ਕਰਤਾਰ ਦੇ ਹੁਕਮ ਵਿਚ ਉਹਨਾਂ ਪਿਆਰਿਆਂ ਨੂੰ (ਇਥੋਂ ਕੂਚ ਕਰਨ ਦੇ) ਸੱਦੇ ਆਉਂਦੇ ਹਨ (ਜੋ ਇਥੇ ਇਕੱਠੇ ਜੀਵਨ-ਨਿਰਬਾਹ ਕਰ ਰਹੇ ਹੁੰਦੇ ਹਨ) ਤਾਂ (ਇਕੱਠੇ ਰਹਿਣ ਵਾਲੇ) ਇਸਤ੍ਰੀ ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ (ਇਸ ਵਿਛੋੜੇ ਨੂੰ ਕੋਈ ਮੇਟ ਨਹੀਂ ਸਕਦਾ)। ਵਿਛੁੜਿਆਂ ਨੂੰ ਤਾਂ ਪਰਮਾਤਮਾ ਆਪ ਹੀ ਮੇਲਣ ਦੇ ਸਮਰਥ ਹੈ। ਜਮਰਾਜ ਦੇ ਸਿਰ ਉਤੇ ਭੀ ਪਰਮਾਤਮਾ ਦੇ ਹੁਕਮ ਵਿਚ ਹੀ (ਮੌਤ ਦੀ ਰਾਹੀਂ ਜੀਵਾਂ ਦੇ ਵਿਛੋੜੇ ਕਰਨ ਦੀ) ਜ਼ਿੰਮੇਵਾਰੀ ਸੌਂਪੀ ਹੋਈ ਹੈ, ਕੋਈ ਜਮ ਕਿਸੇ ਸੁੰਦਰੀ ਦੇ ਰੂਪ ਦੀ ਪਰਵਾਹ ਨਹੀਂ ਕਰ ਸਕਦਾ (ਕਿ ਇਸ ਸੁੰਦਰੀ ਦੀ ਮੌਤ ਨਾਹ ਲਿਆਵਾਂ)। ਜਮ ਬੱਚਿਆਂ ਤੇ ਬੁੱਢਿਆਂ ਦੀ ਭੀ ਪਰਵਾਹ ਨਹੀਂ ਕਰਦੇ। ਸਭ ਦਾ (ਆਪੋ ਵਿਚ ਦਾ) ਮੋਹ ਪਿਆਰ ਤੋੜ ਦੇਂਦੇ ਹਨ।੪।

ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥ ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥ ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥ ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥

नउ दर ठाके हुकमि सचै हंसु गइआ गैणारे ॥ सा धन छुटी मुठी झूठि विधणीआ मिरतकड़ा अंङनड़े बारे ॥ सुरति मुई मरु माईए महल रुंनी दर बारे ॥ रोवहु कंत महेलीहो सचे के गुण सारे ॥५॥

Na▫o ḏar ṯẖāke hukam sacẖai hans ga▫i▫ā gaiṇāre. Sā ḏẖan cẖẖutī muṯẖī jẖūṯẖ viḏẖ▫ṇī▫ā miraṯkaṛā anńnaṛe bāre. Suraṯ mu▫ī mar mā▫ī▫e mahal runnī ḏar bāre. Rovhu kanṯ mahelīho sacẖe ke guṇ sāre. ||5||

The nine doors are closed by the True Lord's Command, and the swan-soul takes flight into the skies. The body-bride is separated, and defrauded by falsehood; she is now a widow - her husband's body lies dead in the courtyard. The widow cries out at the door, "The light of my mind has gone out, O my mother, with his death". So cry out, O soul-brides of the Husband Lord, and dwell on the Glorious Praises of the True Lord. ||5||

ਸੱਚੇ ਸਾਹਿਬ ਦੇ ਫੁਰਮਾਨ ਦੁਆਰਾ ਨੌ ਦਰਵਾਜੇ ਬੰਦ ਹੋ ਜਾਂਦੇ ਹਨ ਅਤੇ ਹੰਸ-ਆਤਮਾ ਅਸਮਾਨਾਂ ਵਿੱਚ ਚਲੀ ਜਾਂਦੀ ਹੈ। ਦੇਹ ਪਤਨੀ ਵੱਖ ਹੋ ਜਾਂਦੀ ਹੈ। ਕੂੜ ਨਾਲ ਠੱਗੀ ਜਾ ਕੇ, ਉਹ ਰੰਡੀ ਹੋ ਗਈ ਹੈ। ਮੁਰਦਾ ਦੇਹ ਵਿਹੜੇ ਦੇ ਬੂਹੇ ਤੇ ਪਈ ਹੈ। ਮਰੇ ਹੋਏ ਬੰਦੇ ਦੀ ਵਹੁਟੀ ਦਰਵਾਜੇ ਤੇ ਚੀਕ-ਚਿਹਾੜਾ ਪਾਉਂਦੀ ਹੈ, "ਪਤੀ ਦੀ ਮੌਤ ਨਾਲ ਹੇ ਮਾਤਾ! ਮੇਰੀ ਮੱਤ ਮਾਰੀ ਗਈ ਹੈ"। ਹੇ ਪ੍ਰਮੇਸ਼ਰ ਪਤੀ ਦੀਓ ਵਹੁਟੀਓ! ਸੱਚੇ ਸਾਹਿਬ ਦੀ ਸਿਫ਼ਤ ਸ਼ਲਾਘਾ ਨੂੰ ਚੇਤੇ ਕਰ ਕੇ, ਤੁਸੀਂ ਉਸ ਦੇ ਪ੍ਰੇਮ ਦੇ ਹੰਝੂ ਕੇਰੋ।

ਨਉ ਦਰ = ਨੌ ਦਰਵਾਜੇ, ਨੌ ਗੋਲਕਾਂ (ਮੂੰਹ, ੨ ਕੰਨ, ੨ ਨਾਸਾਂ, ੨ ਅੱਖਾਂ, ਗੁਦਾ, ਲਿੰਗ)। ਠਾਕੇ = ਬੰਦ ਕੀਤੇ ਗਏ। ਹੰਸੁ = ਜੀਵਾਤਮਾ। ਗੈਣਾਰੇ = ਆਕਾਸ਼ ਵਿਚ। ਸਾ ਧਨ = ਇਸਤ੍ਰੀ, ਕਾਂਇਆਂ (ਜੀਵਾਤਮਾ ਦੀ ਇਸਤ੍ਰੀ)। ਛੁਟੀ = ਇਕੱਲੀ ਰਹਿ ਗਈ। ਵਿਧਣੀਆ = {ਵਿ-ਧਣੀ} ਨਿਖਸਮੀ। ਮਿਰਤਕੜਾ = ਲੋਬ। ਅੰਙਨੜੇ = ਵੇਹੜੇ ਵਿਚ। ਮਾਈਏ = ਹੇ ਮਾਏ! ਮਰੁ = ਮੌਤ। ਮਹਲ = ਇਸਤ੍ਰੀ। ਦਰਬਾਰੇ = ਦਲੀਜਾਂ ਵਿਚ। ਸਾਰੇ = ਸਾਰਿ, ਸੰਭਾਲ ਕੇ, ਚੇਤੇ ਕਰ ਕੇ।੫।

ਜਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਹੁਕਮ ਵਿਚ (ਮੌਤ ਦਾ ਸੱਦਾ ਆਉਂਦਾ ਹੈ ਤਾਂ ਸਰੀਰ ਦੇ) ਨੌ ਦਰਵਾਜ਼ੇ ਬੰਦ ਹੋ ਜਾਂਦੇ ਹਨ, ਜੀਵਾਤਮਾ (ਕਿਤੇ) ਆਕਾਸ਼ ਵਿਚ ਚਲਾ ਜਾਂਦਾ ਹੈ। (ਜਿਸ ਇਸਤ੍ਰੀ ਦਾ ਪਤੀ ਮਰ ਜਾਂਦਾ ਹੈ) ਉਹ ਇਸਤ੍ਰੀ ਇਕੱਲੀ ਰਹਿ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ ਲੁੱਟੀ ਜਾਂਦੀ ਹੈ, ਉਹ ਵਿਧਵਾ ਹੋ ਜਾਂਦੀ ਹੈ (ਉਸ ਦੇ ਪਤੀ ਦੀ) ਲੋਥ ਘਰ ਦੇ ਵੇਹੜੇ ਵਿਚ ਪਈ ਹੁੰਦੀ ਹੈ (ਜਿਸ ਨੂੰ ਵੇਖ ਵੇਖ ਕੇ) ਉਹ ਇਸਤ੍ਰੀ ਦਲੀਜਾਂ ਵਿਚ ਬੈਠੀ ਰੋਂਦੀ ਹੈ (ਤੇ ਆਖਦੀ ਹੈ-) ਹੇ ਮਾਏ! ਇਸ ਮੌਤ (ਨੂੰ ਵੇਖ ਕੇ) ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ। ਹੇ ਪ੍ਰਭੂ-ਕੰਤ ਦੀ ਇਸਤ੍ਰੀਓ! (ਹੇ ਜੀਵ-ਇਸਤ੍ਰੀਓ! ਸਰੀਰ ਦੇ ਵਿਛੋੜੇ ਦਾ ਇਹ ਸਿਲਸਿਲਾ ਟਿਕਿਆ ਹੀ ਰਹਿਣਾ ਹੈ, ਕਿਸੇ ਨੇ ਇਥੇ ਸਦਾ ਬੈਠ ਨਹੀਂ ਰਹਿਣਾ) ਤੁਸੀ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਸੰਭਾਲ ਕੇ (ਪ੍ਰਭੂ-ਪਤੀ ਦੇ ਵਿਛੋੜੇ ਨੂੰ ਚੇਤੇ ਕਰ ਕੇ) ਵੈਰਾਗ-ਅਵਸਥਾ ਵਿਚ ਆਓ (ਤਦੋਂ ਹੀ ਜੀਵਨ ਸਫਲ ਹੋਵੇਗਾ)।੫।

ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥ ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥ ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ ॥ ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥੬॥

जलि मलि जानी नावालिआ कपड़ि पटि अम्बारे ॥ वाजे वजे सची बाणीआ पंच मुए मनु मारे ॥ जानी विछुंनड़े मेरा मरणु भइआ ध्रिगु जीवणु संसारे ॥ जीवतु मरै सु जाणीऐ पिर सचड़ै हेति पिआरे ॥६॥

Jal mal jānī nāvāli▫ā kapaṛ pat ambāre. vāje vaje sacẖī bāṇī▫ā pancẖ mu▫e man māre. Jānī vicẖẖunnṛe merā maraṇ bẖa▫i▫ā ḏẖarig jīvaṇ sansāre. Jīvaṯ marai so jāṇī▫ai pir sacẖṛai heṯ pi▫āre. ||6||

Her loved one is cleansed, bathed in water, and dressed in silken robes. The musicians play, and the Bani of the True Lord's Words are sung; the five relatives feel as if they too are dead, so deadened are their minds. Separation from my beloved is like death to me!" cries the widow".My life in this world is cursed and worthless! But she alone is approved, who dies, while yet still alive; she lives for the sake of the Love of her Beloved. ||6||

ਪਿਆਰੇ ਨੂੰ ਪ੍ਰਾਣੀ ਨਾਲ ਮਲ ਕੇ ਨੁਹਾਇਆ ਜਾਂਦਾ ਹੈ ਅਤੇ ਉਸ ਨੂੰ ਬਹੁਤ ਸਾਰੇ ਰੇਸ਼ਮ ਦੇ ਕਪੜੇ ਪਾਏ ਜਾਂਦੇ ਹਨ। ਸੱਚੇ ਸ਼ਬਦਾਂ ਦੇ ਕੀਰਤਨ ਸਹਿਤ ਬਾਜੇ ਵੱਜਦੇ ਹਨ। ਸੁੰਨ ਮਨ ਨਾਲ ਪੰਜੇ ਸਨਬੰਧੀ ਮੋਇਆ ਵਰਗੇ ਹੋ ਗਏ ਹਨ। ਵਹੁਟੀ ਪੁਕਾਰਦੀ ਹੈ "ਪ੍ਰੀਤਮ ਦਾ ਵਿਛੋੜਾ ਮੇਰੇ ਲਈ ਮੌਤ ਹੈ। ਲਾਨ੍ਹਤ-ਯੋਗ ਹੇ ਹੁਣ ਮੇਰੀ ਜਿੰਦਗੀ ਇਸ ਜਹਾਨ ਵਿੱਚ"। ਜੋ ਆਪਣੇ ਸੱਚੇ ਕੰਤ ਦੀ ਪ੍ਰੀਤ ਦੇ ਵਾਸਤੇ ਜੀਉਂਦੀ ਜੀ ਮਰੀ ਰਹਿੰਦੀ ਹੈ, ਉਹ ਹੀ ਜੀਉਂਦੀ ਜਾਣੀ ਜਾਂਦੀ ਹੈ।

ਜਲਿ = ਪਾਣੀ ਨਾਲ। ਮਲਿ = ਮਲ ਕੇ। ਜਾਨੀ = ਪਿਆਰੇ ਸੰਬੰਧੀਆਂ ਨੇ। ਪਟਿ = ਰੇਸ਼ਮ ਨਾਲ। ਅੰਬਾਰੇ = ਅੰਬਰਿ, ਕੱਪੜੇ ਨਾਲ। ਕਪੜਿ = ਕੱਪੜੇ ਨਾਲ। ਸਚੀ ਬਾਣੀ = ਸਦਾ-ਥਿਰ ਰਹਿਣ ਵਾਲੀ ਬਾਣੀ, "ਰਾਮ ਨਾਮ ਸਤਿ ਹੈ"। ਵਾਜੇ ਵਜੇ = ਬੋਲ ਬੋਲੇ ਜਾਣ ਲੱਗ ਪਏ। ਪੰਚ = (ਮਾਂ ਪਿਉ ਭਰਾ ਇਸਤ੍ਰੀ ਪੁਤ੍ਰ) ਸੰਬੰਧੀ। ਮੁਏ = ਗ਼ਮ ਨਾਲ ਮੋਇਆਂ ਵਰਗੇ ਹੋ ਗਏ। ਮਨੁ ਮਾਰੇ = ਮਨੁ ਮਾਰਿ, ਮਨ ਮਾਰ ਕੇ, ਗ਼ਮ ਖਾ ਕੇ।੬।

ਸਾਕ-ਸੰਬੰਧੀ (ਮਰੇ ਪ੍ਰਾਣੀ ਦੀ ਲੋਥ ਨੂੰ) ਪਾਣੀ ਨਾਲ ਮਲ ਕੇ ਇਸ਼ਨਾਨ ਕਰਾਂਦੇ ਹਨ, ਤੇ ਰੇਸ਼ਮ (ਆਦਿਕ) ਕੱਪੜੇ ਨਾਲ (ਲਪੇਟਦੇ ਹਨ)। (ਉਸ ਨੂੰ ਮਸਾਣਾਂ ਵਿਚ ਲੈ ਜਾਣ ਵਾਸਤੇ) "ਰਾਮ ਨਾਮ ਸਤਿ ਹੈ" ਦੇ ਬੋਲ ਸ਼ੁਰੂ ਹੋ ਜਾਂਦੇ ਹਨ (ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ ਆਦਿਕ) ਨਿਕਟੀ ਸੰਬੰਧੀ ਗ਼ਮ ਨਾਲ ਮੁਇਆਂ ਵਰਗੇ ਹੋ ਜਾਂਦੇ ਹਨ। (ਉਸ ਦੀ ਇਸਤ੍ਰੀ ਰੋਂਦੀ ਹੈ ਤੇ ਆਖਦੀ ਹੈ-) ਸਾਥੀ ਦੇ ਮਰਨ ਨਾਲ ਮੈਂ ਭੀ ਮੋਇਆ ਵਰਗੀ ਹੋ ਗਈ ਹਾਂ, ਹੁਣ ਸੰਸਾਰ ਵਿਚ ਮੇਰੇ ਜੀਊਣ ਨੂੰ ਫਿਟਕਾਰ ਹੈ। (ਪਰ ਇਹ ਮੋਹ ਤਾਂ ਜ਼ਰੂਰ ਦੁਖਦਾਈ ਹੈ, ਇਹ ਸਰੀਰਕ ਵਿਛੋੜੇ ਹੋਣੇ ਹੀ ਹਨ, ਹਾਂ) ਜੇਹੜਾ ਜੀਵ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਿਆਰ ਵਿਚ ਪ੍ਰੇਮ ਵਿਚ ਟਿਕ ਕੇ ਜਗਤ ਵਿਚ ਕਿਰਤ-ਕਾਰ ਕਰਦਾ ਹੀ ਮੋਹ ਵਲੋਂ ਮਰਦਾ ਹੈ ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ।੬।

ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥ ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥ ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥ ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥੭॥

तुसी रोवहु रोवण आईहो झूठि मुठी संसारे ॥ हउ मुठड़ी धंधै धावणीआ पिरि छोडिअड़ी विधणकारे ॥ घरि घरि कंतु महेलीआ रूड़ै हेति पिआरे ॥ मै पिरु सचु सालाहणा हउ रहसिअड़ी नामि भतारे ॥७॥

Ŧusī rovhu rovaṇ ā▫īho jẖūṯẖ muṯẖī sansāre. Ha▫o muṯẖ▫ṛī ḏẖanḏẖai ḏẖāvaṇī▫ā pir cẖẖodi▫aṛī viḏẖaṇkāre. Gẖar gẖar kanṯ mahelī▫ā rūṛai heṯ pi▫āre. Mai pir sacẖ salāhṇā ha▫o rėhsi▫aṛī nām bẖaṯāre. ||7||

So cry out in mourning, you who have come to mourn; this world is false and fraudulent. I too have been defrauded, chasing after worldly entanglements; my Husband Lord has forsaken me - I practice the evil deeds of a wife without a spouse. In each and every home, are the brides of the Husband Lord; they gaze upon their Handsome Lord with love and affection. I sing the Praises of my True Husband Lord, and through the Naam, the Name of my Husband Lord, I blossom forth. ||7||

ਤੁਸੀਂ ਹੇ ਇਸਤ੍ਰੀਓ! ਜੋ ਰੋਣ ਲਈ ਆਈਆਂ ਹੋ, ਰੋਵੇ, ਪ੍ਰੰਤੂ ਕੂੜਾ ਹੈ ਵਿਰਲਾਪ ਠੱਗੀ ਅਤੇ ਦੁਨੀਆਂ ਦਾ। ਮੈਂ, ਠੱਗੀ ਹੋਈ ਪਤਨੀ ਸੰਸਾਰੀ ਕੰਮਾਂ-ਕਾਜਾਂ ਮਗਰ ਭੱਜੀ ਫਿਰਦੀ ਹਾਂ। ਮੈਂ ਕੰਤ-ਵਿਹੂਣੇ ਵਹੁਟੀ ਵਾਲੇ ਮੰਦੇ ਅਮਲ ਕਮਾਉਂਦੀ ਹਾਂ ਤੇ ਪਤੀ ਨੇ ਮੈਨੂੰ ਛੱਡ ਦਿੱਤਾ ਹੈ। ਹਰ ਗ੍ਰਹਿ ਵਿੱਚ (ਪ੍ਰਮੇਸ਼ਰ) ਪਤੀ, ਦੀਆਂ ਪਤਨੀਆਂ ਹਨ। ਸੱਚੀਆਂ ਪਤਨੀਆਂ ਆਪਣੇ ਸੁੰਦਰ ਪਤੀ ਨਾਲ ਪ੍ਰੇਮ ਤੇ ਮੁਹੱਬਤ ਕਰਦੀਆਂ ਹਨ। ਮੈਂ ਆਪਣੇ ਸੱਚੇ ਪਤੀ ਦਾ ਜੱਸ ਗਾਇਨ ਕਰਦੀ ਹਾਂ ਅਤੇ ਪਤੀ ਦੇ ਨਾਮ ਰਾਹੀਂ ਹੀ ਮੈਂ ਪ੍ਰਫੁਲਤ ਹੁੰਦੀ ਹਾਂ।

ਝੂਠਿ = ਕੂੜੇ ਮੋਹ ਨੇ। ਮੁਠੀ = ਲੁੱਟਿਆ ਹੈ। ਹਉ = ਮੈਂ। ਧਾਵਣੀਆ = ਮਾਇਆ ਦੀ ਦੌੜ-ਭੱਜ ਵਿਚ। ਧੰਧੈ = ਮਾਇਆ ਦੇ ਆਹਰ ਵਿਚ। ਪਿਰਿ = ਪਿਰ ਨੇ, ਖਸਮ-ਪ੍ਰਭੂ ਨੇ। ਵਿਧਣ = {ਵਿ-ਧਣੀ} ਨਿਖਸਮੀ। ਵਿਧਣ ਕਾਰ = ਨਿਖਸਮੀਆਂ ਵਾਲੀ ਕਾਰ। ਘਰਿ ਘਰਿ = ਹਰੇਕ ਦੇ ਹਿਰਦੇ ਵਿਚ। ਮਹੇਲੀਆ ਜੀਵ-ਇਸਤ੍ਰੀਆਂ। ਰੂੜੈ = ਸੁੰਦਰ (ਪ੍ਰਭੂ) ਦੇ। ਹੇਤਿ = ਪ੍ਰੇਮ ਵਿਚ। ਸਹੁ = ਸਦਾ-ਥਿਰ ਰਹਿਣ ਵਾਲਾ। ਹਉ = ਮੈਂ। ਰਹਸਿਅੜੀ = ਖਿੜੀ ਹੋਈ, ਪ੍ਰਸੰਨ। ਨਾਮਿ = ਨਾਮ ਵਿਚ (ਜੁੜ ਕੇ)।੭।

ਹੇ ਜੀਵ-ਇਸਤ੍ਰੀਓ! ਜਿਤਨਾ ਚਿਰ ਸੰਸਾਰ ਵਿਚ ਤੁਹਾਨੂੰ ਮਾਇਆ ਦੇ ਮੋਹ ਨੇ ਠੱਗਿਆ ਹੋਇਆ ਹੈ, ਤੁਸੀ ਦੁੱਖੀ ਹੀ ਰਹੋਗੀਆਂ, (ਇਹੀ ਸਮਝਿਆ ਜਾਇਗਾ ਕਿ) ਤੁਸੀ ਦੁੱਖੀ ਹੋਣ ਵਾਸਤੇ ਹੀ ਜਗਤ ਵਿਚ ਆਈਆਂ ਹੋ। ਜਦ ਤਕ ਮੈਂ ਮਾਇਆ ਦੇ ਆਹਰ ਵਿਚ ਮਾਇਆ ਦੀ ਦੌੜ-ਭੱਜ ਵਿਚ ਠੱਗੀ ਜਾ ਰਹੀ ਹਾਂ, ਤਦ ਤਕ ਨਿਖਸਮੀਆਂ ਵਾਲੀ ਕਾਰ ਦੇ ਕਾਰਨ ਖਸਮ-ਪ੍ਰਭੂ ਨੇ ਮੈਨੂੰ ਛੱਡਿਆ ਹੋਇਆ ਹੈ। ਖਸਮ-ਪ੍ਰਭੂ ਤਾਂ ਹਰੇਕ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵੱਸ ਰਿਹਾ ਹੈ। ਉਸ ਦੀਆਂ ਅਸਲ ਇਸਤ੍ਰੀਆਂ ਉਹੀ ਹਨ ਜੋ ਉਸ ਸੁੰਦਰ ਪ੍ਰਭੂ ਦੇ ਪਿਆਰ ਵਿਚ ਪ੍ਰੇਮ ਵਿਚ ਮਗਨ ਰਹਿੰਦੀਆਂ ਹਨ। ਜਿਤਨਾ ਚਿਰ ਮੈਂ ਸਦਾ-ਥਿਰ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਦੀ ਹਾਂ ਉਸ ਖ਼ਸਮ ਦੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਮੇਰਾ ਤਨ ਮਨ ਖਿੜਿਆ ਰਹਿੰਦਾ ਹੈ।੭।

ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥ ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥ ਬਈਅਰਿ ਨਾਮਿ ਸਹਾਗਣੀ ਸਚੁ ਸਵਾਰਣਹਾਰੋ ॥ ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥

गुरि मिलिऐ वेसु पलटिआ सा धन सचु सीगारो ॥ आवहु मिलहु सहेलीहो सिमरहु सिरजणहारो ॥ बईअरि नामि सोहागणी सचु सवारणहारो ॥ गावहु गीतु न बिरहड़ा नानक ब्रहम बीचारो ॥८॥३॥

Gur mili▫ai ves palti▫ā sā ḏẖan sacẖ sīgāro. Āvhu milhu sahelīho simrahu sirjaṇhāro. Ba▫ī▫ar nām sohāgaṇī sacẖ savāraṇhāro. Gāvhu gīṯ na birhaṛā Nānak barahm bīcẖāro. ||8||3||

Meeting with the Guru, the soul-bride's dress is transformed, and she is adorned with Truth. Come and meet with me, O brides of the Lord; let's meditate in remembrance on the Creator Lord. Through the Naam, the soul-bride becomes the Lord's favorite; she is adorned with Truth. Do not sing the songs of separation, O Nanak; reflect upon God. ||8||3||

ਗੁਰਾਂ ਨੂੰ ਮਿਲਣ ਨਾਲ ਪਤਨੀ ਦੀ ਪੁਸ਼ਾਕ ਬਦਲ ਜਾਂਦੀ ਹੈ ਤੇ ਉਹ ਸੱਚ ਨਾਲ ਆਪਣੇ ਆਪ ਨੂੰ ਸਸ਼ੋਭਤ ਕਰਦੀ ਹੈ। ਮੇਰੀਓ ਸਖੀਓ, ਮੈਨੂੰ ਆ ਕੇ ਮਿਲ, ਆਓ ਆਪਾਂ ਕਰਤਾਰ ਦਾ ਆਰਾਧਨ ਕਰੀਏ। ਨਾਮ ਦੇ ਰਾਹੀਂ ਵਹੁਟੀ ਆਪਣੇ ਮਾਲਕ ਦੀ ਪਿਆਰੀ ਥੀ ਵੰਞਦੀ ਹੈ ਅਤੇ ਸੱਚਾ ਨਾਮ ਉਸ ਨੂੰ ਸਸ਼ੋਭਤ ਕਰਨ ਵਾਲਾ ਹੈ। ਇਸ ਲਈ ਵਿਛੋੜੇ ਦੇ ਕੀਰਨੇ ਨਾਂ ਗਾਓ, ਹੇ ਨਾਨਕ! ਸਗੋਂ ਤੁਸੀਂ ਸੁਆਮੀ ਦੇ ਨਾਮ ਦਾ ਸਿਮਰਨ ਕਰੋ।

ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਵੇਸੁ = ਕਾਂਇਆਂ। ਸਾ ਧਨ = ਜੀਵ-ਇਸਤ੍ਰੀ। ਬਈਅਰਿ = ਇਸਤ੍ਰੀ। ਨਾਮਿ = ਨਾਮ ਵਿਚ (ਜੁੜ ਕੇ)। ਬਿਰਹੜਾ = ਵਿਛੋੜਾ। ਬ੍ਰਹਮ ਬੀਚਾਰੋ = ਪਰਮਾਤਮਾ ਦੇ ਗੁਣਾਂ ਦਾ ਵਿਚਾਰ। ਸਹਾਗਣੀ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਤੇ ੁ। ਅਸਲ ਲਫ਼ਜ਼ 'ਸੋਹਾਗਣੀ' ਹੈ, ਇਥੇ 'ਸੁਹਾਗਣੀ' ਪੜ੍ਹਨਾ ਹੈ}।੮।

ਜੇ ਗੁਰੂ ਮਿਲ ਪਏ ਤਾਂ ਜੀਵ-ਇਸਤ੍ਰੀ ਦੀ ਕਾਂਇਆਂ ਹੀ ਪਲਟ ਜਾਂਦੀ ਹੈ, ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣਾ ਸਿੰਗਾਰ ਬਣਾ ਲੈਂਦੀ ਹੈ। ਹੇ ਸਹੇਲੀਹੋ! (ਹੇ ਸਤ-ਸੰਗੀਓ!) ਆਓ, ਰਲ ਕੇ ਬੈਠੀਏ। ਰਲ ਕੇ ਸਿਰਜਣਹਾਰ ਦਾ ਸਿਮਰਨ ਕਰੋ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਉਸ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ। ਹੇ ਨਾਨਕ! (ਆਖ-ਹੇ ਸਹੇਲੀਹੋ!) ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵੋ, ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉ, ਫਿਰ ਕਦੇ ਉਸ ਤੋਂ ਵਿਛੋੜਾ ਨਹੀਂ ਹੋਵੇਗਾ (ਦੁਨੀਆ ਵਾਲੇ ਵਿਛੋੜੇ ਤਾਂ ਇਕ ਅਟੱਲ ਨਿਯਮ ਹੈ, ਇਹ ਹੁੰਦੇ ਹੀ ਰਹਿਣੇ ਹਨ)।੮।੩।


If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.








What would you Like us to do an Ardas for :
Other Special Ardas / Request:



Separation from my beloved is like death to me cries the widow. My life in this world is cursed and worthless!SocialTwist Tell-a-Friend

3 comments:

  1. this is nice .. thank you for sharing with us the Word of God!

    God Bless you!

    ReplyDelete
  2. teaches us :

    Separation from my beloved is like death to me! cries the widow. My life in this world is cursed and worthless!

    Click here to Read Complete Message of Guru Ji:
    http://ardas-hukamnama.blogspot.com/2009/05/separation-from-my-beloved-is-like.html

    6th May 2009 Hukamnama
    from Harmandir Sahib, Golden Temple, Amritsar

    ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥
    ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥

    ReplyDelete
  3. Harpreet Kaur at 12:21pm May 6
    i totally agree with this...


    Jasmine Kaur at 12:41pm May 6
    thanks i really needed to hear this hukumnama mere waheguru ji


    Kalvinder Mehta at 12:50pm May 6
    thank u for ur kind words it is truly insparing


    Sikhism at 12:56pm May 6
    thank you ji ... for your kind words...

    please share the wonderful messages of Guru ji with your friends too :)

    and pray that we carry on this good work for many more years to come.


    Ravi Inder Kaur at 1:37pm May 6
    Wahe Guru !!!! exactly what i need to read as always !!


    Rajinder Kaur at 1:41pm May 6
    tusi kina changa ho jo ji jo saria nui wehguru ji da sandesh da raha ho, wehguru ji tahnu bahut saria khushia den .


    Reema Bains at 1:46pm May 6
    waheguru ji...thank u so much....4 sending hukamnama daily...u all did a gr8 job...waheguru satnam..


    Sahib Singh Arora at 1:51pm May 6
    reema ji tusi bilkul sahi keya .......thnxxxxxx sikhism....


    Gina Harleen at 1:53pm May 6
    Waheguru is what i need to hear!


    Mansi Anand at 2:10pm May 6
    Waha Guru is every were....


    Hunny Jassal at 3:08pm May 6
    waheguru waheguru


    DjAvtar Kainth at 3:10pm May 6
    Nanak Naam Chardi kala.. tere Panne Sab Da pala.....


    Harpreet Singh Nanda at 3:21pm May 6
    waheguru!!


    Babli Kaur at 4:08pm May 6
    Waheguru


    Aman Toor at 6:27pm May 6
    vaheguru


    Anshul Bhandari at 10:22pm May 6
    Waheguru !


    Kshitij Kundra at 10:44pm May 6
    wahe guru da khalsa te wahe guru di fateh.

    sabnu meri terfon sat siriakal


    Navkaran Bal at 12:08am May 7
    It is actually, waheguru ji ka khalsa waheguru ji ki fateh. please give some respect to waheguru.


    Anshul Bhandari at 5:07am May 7
    Sat Shri Akal ji.. I would request you to kindly post the Hukamnama Ji's meaning in English in the post.. Satnam Shri Waheguru Ji !


    Sikhism at 1:48pm May 7
    Ansul Ji :

    Thank you for your request .. we want to do that here ... but Facebook limits the number of characters in each post here...

    so please click on the links we provide to read the complete meanings ji.... Read More

    Click here to Read Complete Message of Guru Ji:
    http://ardas-hukamnama.blogspot.com/2009/05/separation-from-my-beloved-is-like.html


    Gurparkash Kaur at 2:20am May 8
    Yes ... English helps ...

    in Gurdwara .. the Gianis talk in punjabi and no one understands them ...

    carry on this good work!


    Himmat Kaur at 3:17am May 8
    well said .. Gurparkash!

    Our religion has so much to teach us.. but the limited vocabulary of our priests ... makes it a loss to humanity.

    whoever is doing this sewa .. may God Bless you!


    Jatt Soorma at 12:17am May 10
    miss!! himmat and gurbaksh kaur u must learn punjabi beside english!!! punjabi is ur mother language so it is untill to say limited vocabulary**......

    ReplyDelete

Click Here to have a Personalised Ardas Done for You now:

Sometimes the volume of our own emotions runs so high that it's hard for us to hear God's words ourselves. At those times, it may be helpful to receive God's words through a neutral source.

While we encourage everyone to try their own hand at doing Ardas & asking God questions, we also want to give help when it is asked for.

What would you Like us to do an Ardas for :
Other Special Ardas / Request:

So we can carry on serving you...

If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.

Twitter Updates

    follow me on Twitter