
3rd Sep 2010, Hukamnama, Golden Temple, Amritsar
Burning and burning, writhing in pain, I wring my hands. I have gone insane, seeking my Husband Lord. O my Husband Lord, You are angry with me in Your Mind. The fault is with me, and not with my Husband Lord. || 1 || O my Lord and Master, I do not know Your excellence and worth. Having wasted my youth, now I come to regret and repent. || 1 || Pause || O black bird, what qualities have made you black? “I have been burnt by separation from my Beloved.” Without her Husband Lord, how can the soul-bride ever find peace? When He becomes merciful, then God unites us with Himself. || 2 || The lonely soul-bride suffers in the pit of the world. She has no companions, and no friends. In His Mercy, God has united me with the Saadh Sangat, the Company of the Holy. And when I look again, then I find God as my Helper. || 3 || The path upon which I must walk is very depressing. It is sharper than a two-edged sword, and very narrow. That is where my path lies. O Shaykh Fareed, think of that path early on. || 4 || 1 ||
Friday, 19th Bhaadon (Samvat 542 Nanakshahi) (Ang: 794)
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
रागु सूही बाणी सेख फरीद जी की ॥
Rāg sūhī baṇī Sekẖ Farīḏ jī kī.
Raag Soohee, The Word Of Shaykh Fareed Jee:
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
तपि तपि लुहि लुहि हाथ मरोरउ ॥
Ŧap ṯap luhi luhi hāth marora▫o.
Burning and burning, writhing in pain, I wring my hands.
ਬਾਵਲਿ ਹੋਈ ਸੋ ਸਹੁ ਲੋਰਉ ॥
बावलि होई सो सहु लोरउ ॥
Bāval ho▫ī so saho lora▫o.
I have gone insane, seeking my Husband Lord.
ਤੈ ਸਹਿ ਮਨ ਮਹਿ ਕੀਆ ਰੋਸੁ ॥
तै सहि मन महि कीआ रोसु ॥
Ŧai sėh man mėh kī▫ā ros.
O my Husband Lord, You are angry with me in Your Mind.
ਮੁਝੁ ਅਵਗਨ ਸਹ ਨਾਹੀ ਦੋਸੁ ॥੧॥
मुझु अवगन सह नाही दोसु ॥१॥
Mujẖ avgan sah nāhī ḏos. ||1||
The fault is with me, and not with my Husband Lord. ||1||
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
तै साहिब की मै सार न जानी ॥
Ŧai sāhib kī mai sār na jānī.
O my Lord and Master, I do not know Your excellence and worth.
ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥
जोबनु खोइ पाछै पछुतानी ॥१॥ रहाउ ॥
Joban kẖo▫e pācẖẖai pacẖẖuṯānī. ||1|| rahā▫o.
Having wasted my youth, now I come to regret and repent. ||1||Pause||
ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥
काली कोइल तू कित गुन काली ॥
Kālī ko▫il ṯū kiṯ gun kālī.
O black bird, what qualities have made you black?
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
अपने प्रीतम के हउ बिरहै जाली ॥
Apne parīṯam ke ha▫o birhai jālī.
I have been burnt by separation from my Beloved".
ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥
पिरहि बिहून कतहि सुखु पाए ॥
Pirėh bihūn kaṯėh sukẖ pā▫e.
Without her Husband Lord, how can the soul-bride ever find peace?
ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
जा होइ क्रिपालु ता प्रभू मिलाए ॥२॥
Jā ho▫e kirpāl ṯā parabẖū milā▫e. ||2||
When He becomes merciful, then God unites us with Himself. ||2||
ਵਿਧਣ ਖੂਹੀ ਮੁੰਧ ਇਕੇਲੀ ॥
विधण खूही मुंध इकेली ॥
viḏẖaṇ kẖūhī munḏẖ ikelī.
The lonely soul-bride suffers in the pit of the world.
ਨਾ ਕੋ ਸਾਥੀ ਨਾ ਕੋ ਬੇਲੀ ॥
ना को साथी ना को बेली ॥
Nā ko sāthī nā ko belī.
She has no companions, and no friends.
ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥
करि किरपा प्रभि साधसंगि मेली ॥
Kar kirpā parabẖ sāḏẖsang melī.
In His Mercy, God has united me with the Saadh Sangat, the Company of the Holy.
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
जा फिरि देखा ता मेरा अलहु बेली ॥३॥
Jā fir ḏekẖā ṯā merā alhu belī. ||3||
And when I look again, then I find God as my Helper. ||3||
ਵਾਟ ਹਮਾਰੀ ਖਰੀ ਉਡੀਣੀ ॥
वाट हमारी खरी उडीणी ॥
vāt hamārī kẖarī udīṇī.
The path upon which I must walk is very depressing.
ਖੰਨਿਅਹੁ ਤਿਖੀ ਬਹੁਤੁ ਪਿਈਣੀ ॥
खंनिअहु तिखी बहुतु पिईणी ॥
Kẖanni▫ahu ṯikẖī bahuṯ pi▫īṇī.
It is sharper than a two-edged sword, and very narrow.
ਉਸੁ ਊਪਰਿ ਹੈ ਮਾਰਗੁ ਮੇਰਾ ॥
उसु ऊपरि है मारगु मेरा ॥
Us ūpar hai mārag merā.
That is where my path lies.
ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥
सेख फरीदा पंथु सम्हारि सवेरा ॥४॥१॥
Sekẖ Farīḏā panth samĥār saverā. ||4||1||
O Shaykh Fareed, think of that path early on. ||4||1||
ੴ ਸਤਿਗੁਰ ਪ੍ਰਸਾਦਿ ॥
ਰਾਗੁ ਸੂਹੀ ਸ਼ਬਦ। ਸ਼ੇਖ ਫਰੀਦ ਜੀ ਦੇ।
xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
xxx
ਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥ ਤੈ ਸਹਿ ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ ਸਹ ਨਾਹੀ ਦੋਸੁ ॥੧॥
ਲਗਾਤਾਰ ਸੜਦੀ ਤੇ ਮਚਦੀ ਹੋਈ, ਮੈਂ ਆਪਣੇ ਹੱਥ ਮਰੋੜਦੀ ਹਾਂ। ਉਸ ਆਪਣੇ ਕੰਤ ਨੂੰ ਭਾਲਦੀ ਹੋਈ ਮੈਂ ਕਮਲੀ ਹੋ ਗਈ ਹਾਂ। ਤੂੰ, ਹੇ ਕੰਤ! ਆਪਣੇ ਚਿੱਤ ਵਿੱਚ ਮੇਰੇ ਨਾਲ ਗੁੱਸੇ ਹੈਂ। ਮੇਰੇ ਵਿੱਚ ਬਦੀਆਂ ਹਨ। ਮੇਰੇ ਕੰਤ ਦਾ ਕੋਈ ਕਸੂਰ ਨਹੀਂ।
ਤਪਿ ਤਪਿ = ਖਪ ਖਪ ਕੇ, ਦੁਖੀ ਹੋ ਹੋ ਕੇ। ਲੁਹਿ ਲੁਹਿ = ਲੁੱਛ ਲੁੱਛ ਕੇ, ਤੜਪ ਤੜਪ ਕੇ। ਹਾਥ ਮਰੋਰਉ = ਮੈਂ ਹੱਥ ਮਲਦੀ ਹਾਂ, ਮੈਂ ਪਛੁਤਾਉਂਦੀ ਹਾਂ। ਬਾਵਲਿ = ਕਮਲੀ, ਝੱਲੀ। ਲੋਰਉ = ਮੈਂ ਲੱਭਦੀ ਹਾਂ। ਸਹਿ = ਸਹ ਨੇ, ਖਸਮ ਨੇ। ਰੋਸੁ = ਗੁੱਸਾ। ਸਹ = ਖਸਮ ਦਾ।੧।
ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ, ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ। ਹੇ ਖਸਮ-ਪ੍ਰਭੂ! ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ, ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ।੧।
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥
ਮੇਰੇ ਸੁਆਮੀ ਮੈਂ ਤੈਰੀ ਕਦਰ ਨਹੀਂ ਜਾਣਦੀ। ਆਪਣੀ ਜੁਆਨੀ ਗੁਆ ਕੇ, ਮੈਂ ਮਗਰੋਂ ਪਸਚਾਤਾਪ ਕਰਦੀ ਹਾਂ। ਠਹਿਰਾਉ।
ਸਾਰ = ਕਦਰ। ਖੋਇ = ਗਵਾ ਕੇ।੧।ਰਹਾਉ।
ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ, ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ।ਰਹਾਉ।
ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥ ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
ਹੇ ਕਾਲੀ ਕੋਕਲੇ! ਕਿਹੜਿਆਂ ਲੱਛਣਾਂ ਨੇ ਤੈਨੂੰ ਸਿਆਹ ਕਰ ਦਿੱਤਾ ਹੈ। ਮੈਨੂੰ ਮੇਰੇ ਪਿਆਰੇ ਦੇ ਵਿਛੋੜੇ ਨੇ ਸਾੜ ਸੁੱਟਿਆ ਹੈ। ਆਪਣੇ ਵਰਤੇ ਦੇ ਬਿਨਾਂ, ਉਹ ਕਦੇ ਕਿਸ ਤਰ੍ਹਾਂ ਆਰਾਮ ਪਾ ਸਕਦੀ ਹੈ? ਜਦ ਸਾਹਿਬ ਮਿਹਰਬਾਨ ਹੋ ਜਾਂਦਾ ਹੈ ਤਦ ਉਹ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਕਿਤ ਗੁਨ = ਕਿਨ੍ਹਾਂ ਗੁਣਾਂ ਦੇ ਕਾਰਨ। ਹਉ = ਮੈਂ। ਬਿਰਹੈ = ਵਿਛੋੜੇ ਵਿਚ। ਜਾਲੀ = ਸਾੜੀ।੨।
(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ? (ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ। (ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ? (ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ।੨।
ਵਿਧਣ ਖੂਹੀ ਮੁੰਧ ਇਕੇਲੀ ॥ ਨਾ ਕੋ ਸਾਥੀ ਨਾ ਕੋ ਬੇਲੀ ॥ ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
ਸੰਸਾਰ ਦੇ ਖੂਹ ਵਿੱਚ ਕੱਲਮਕੱਲੀ ਪਤਨੀ ਦੁੱਖ ਭੋਗ ਰਹੀ ਹੈ। ਉਸ ਦੀ ਨਾਂ ਕੋਈ ਸਾਥਣ ਹੈ, ਨਾਂ ਹੀ ਸੱਜਣੀ। ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਸਤਿ ਸੰਗਤ ਨਾਲ ਮਿਲਾ ਦਿੱਤਾ ਹੈ। ਜਦ ਮੈਂ ਮੁੜ ਕੇ ਵੇਖਦਾ ਹਾਂ, ਤਦ ਮੈਂ ਵਾਹਿਗੁਰੂ ਨੂੰ ਆਪਣਾ ਮਦਦਗਾਰ ਪਾਉਂਦਾ ਹਾਂ।
ਵਿਧਣ = (ਵਿਧ੍ਵਨ) ਕੰਬਾਉਣ ਵਾਲੀ, ਡਰਾਉਣ ਵਾਲੀ, ਭਿਆਨਕ। ਮੁੰਧ = ਇਸਤ੍ਰੀ। ਪ੍ਰਭਿ = ਪ੍ਰਭੂ ਨੇ। ਸਾਧ ਸੰਗਿ = ਸਤ ਸੰਗ ਵਿਚ। ਬੇਲੀ = ਮਦਦਗਾਰ।੩।
(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ) ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ। ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ, (ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ।੩।
ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥ ਉਸੁ ਊਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥
ਬੜਾ ਉਦਾਸ ਕਰਨ ਵਾਲਾ ਹੈ ਮਾਰਗ, ਜਿਸ ਤੇ ਮੈਂ ਟੁਰਨਾ ਹੈ। ਇਹ ਖੰਡੇ ਨਾਲੋਂ ਤੇਜ਼ ਹੈ ਅਤੇ ਨਿਹਾਇਤ ਹੀ ਤੰਗ ਹੈ। ਉੇਸ ਦੇ ਉਪਰ ਹੈ ਮੇਰਾ ਰਸਤਾ। ਹੇ ਸ਼ੇਖ ਫਰੀਦ! ਜਿੰਨੀ ਛੇਤੀ ਹੋ ਸਕੇ ਤੂੰ ਆਪਣੇ ਰਸਤੇ ਨੂੰ ਖਿਆਲ ਕਰ।
ਵਾਟ = ਜੀਵਨ-ਸਫ਼ਰ। ਉਡੀਣੀ = ਦੁਖਦਾਈ, ਚਿੰਤਾਤੁਰ ਕਰਨ ਵਾਲੀ। ਖੰਨਿਅਹੁ = ਖੰਡੇ ਨਾਲੋਂ। ਪਿਈਣੀ = ਤੇਜ਼ ਧਾਰ ਵਾਲੀ, ਪਤਲੀ। ਸਮ੍ਹ੍ਹਾਰਿ = ਸੰਭਾਲ। ਸਵੇਰਾ = ਸੁਵਖਤੇ।੪।
ਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ, ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ; ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ। ਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ।੪।੧।
Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.comIf you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
No comments:
Post a Comment