For Bliss and Peace in your Life and Blessings of all kinds, Come to http://ArdasHukamnama.com/ to do a Special Ardas Prayer and get a personalized Hukamanama Blessings for you and your loved ones.
http://tinyurl.com/Daswand Please Donate Generously today and money will flow for the whole month into your life!

9th Nov 2011, Hukamnama, Golden Temple, Amritsar
Everything comes from the Naam, the Name of the Lord, Waheguru Ji; without the True Guru Ji, the Naam is not experienced. The Word of the Guru Ji’s Shabad is the sweetest and most sublime essence, but without tasting it, its flavor cannot be experienced. He wastes this human life in exchange for a mere shell; he does not understand his own self. But, if he becomes Gurmukh, then he comes to know the One Lord, and the disease of egotism does not afflict him. || 1 || I am a sacrifice to my Guru, who has lovingly attached me to the True Lord. Concentrating on the Word of the Shabad, the soul is illumined and enlightened. I remain absorbed in celestial ecstasy. || 1 || Pause || The Gurmukh sings the Praises of the Lord; the Gurmukh understands. The Gurmukh contemplates the Word of the Shabad. Body and soul are totally rejuvenated through the Guru; the Gurmukh’s affairs are resolved in his favor. The blind self-willed manmukh acts blindly, and earns only poison in this world. Enticed by Maya, he suffers in constant pain, without the most Beloved Guru. || 2 || He alone is a selfless servant, who serves the True Guru, and walks in harmony with the True Guru’s Will. The True Shabad, the Word of God, is the True Praise of God; enshrine the True Lord within your mind. The Gurmukh speaks the True Word of Gurbani, and egotism departs from within. He Himself is the Giver, and True are His actions. He proclaims the True Word of the Shabad. || 3 || The Gurmukh works, and the Gurmukh earns; the Gurmukh inspires others to chant the Naam. He is forever unattached, imbued with the Love of the True Lord, intuitively in harmony with the Guru. The self-willed manmukh always tells lies; he plants the seeds of poison, and eats only poison. He is bound and gagged by the Messenger of Death, and burnt in the fire of desire; who can save him, except the Guru? || 4 || True is that place of pilgrimage, where one bathes in the pool of Truth, and achieves self-realization as Gurmukh. The Gurmukh understands his own self. The Lord has shown that the Word of the Guru’s Shabad is the sixty-eight sacred shrines of pilgrimage; bathing in it, filth is washed away. True and Immaculate is the True Word of His Shabad; no filth touches or clings to Him. True Praise, True Devotional Praise, is obtained from the Perfect Guru. || 5 || Body, mind, everything belongs to the Lord; but the evil-minded ones cannot even say this. If such is the Hukam of the Lord’s Command, then one becomes pure and spotless, and the ego is taken away from within. I have intuitively tasted the Guru’s Teachings, and the fire of my desire has been quenched. Attuned to the Word of the Guru’s Shabad, one is naturally intoxicated, merging imperceptibly into the Lord. || 6 || The Name of the Lord is known as True, through the Love of the Beloved Guru. True Glorious Greatness is obtained from the Guru, through the Beloved True Name. The One True Lord is permeating and pervading among all; how rare is the one who contemplates this. The Lord Himself unites us in Union, and forgives us; He embellishes us with true devotional worship. || 7 || All is Truth; Truth, and Truth alone is pervading; how rare is the Gurmukh who knows this. Birth and death occur by the Hukam of His Command; the Gurmukh understands his own self. He meditates on the Naam, the Name of the Lord, and so pleases the True Guru. He receives whatever rewards he desires. O Nanak, one who eradicates self-conceit from within, has everything. || 8 || 1 ||
Wednesday 24th Katak (Samvat 543 Nanakshahi) (Ang: 753)
ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ
रागु सूही महला ३ घरु १ असटपदीआ
Rāg sūhī mėhlā 3 gẖar 1 asatpaḏī▫ā
Raag Soohee, Third Mehl, First House, Ashtapadees:
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥
नामै ही ते सभु किछु होआ बिनु सतिगुर नामु न जापै ॥
Nāmai hī ṯe sabẖ kicẖẖ ho▫ā bin saṯgur nām na jāpai.
Everything comes from the Naam, the Name of the Lord; without the True Guru, the Naam is not experienced.
ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥
गुर का सबदु महा रसु मीठा बिनु चाखे सादु न जापै ॥
Gur kā sabaḏ mahā ras mīṯẖā bin cẖākẖe sāḏ na jāpai.
The Word of the Guru's Shabad is the sweetest and most sublime essence, but without tasting it, its flavor cannot be experienced.
ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥
कउडी बदलै जनमु गवाइआ चीनसि नाही आपै ॥
Ka▫udī baḏlai janam gavā▫i▫ā cẖīnas nāhī āpai.
He wastes this human life in exchange for a mere shell; he does not understand his own self.
ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥
गुरमुखि होवै ता एको जाणै हउमै दुखु न संतापै ॥१॥
Gurmukẖ hovai ṯā eko jāṇai ha▫umai ḏukẖ na sanṯāpai. ||1||
But, if he becomes Gurmukh, then he comes to know the One Lord, and the disease of egotism does not afflict him. ||1||
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥
बलिहारी गुर अपणे विटहु जिनि साचे सिउ लिव लाई ॥
Balihārī gur apṇe vitahu jin sācẖe si▫o liv lā▫ī.
I am a sacrifice to my Guru, who has lovingly attached me to the True Lord.
ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥
सबदु चीन्हि आतमु परगासिआ सहजे रहिआ समाई ॥१॥ रहाउ ॥
Sabaḏ cẖīnėh āṯam pargāsi▫ā sėhje rahi▫ā samā▫ī. ||1|| rahā▫o.
Concentrating on the Word of the Shabad, the soul is illumined and enlightened. I remain absorbed in celestial ecstasy. ||1||Pause||
ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥
गुरमुखि गावै गुरमुखि बूझै गुरमुखि सबदु बीचारे ॥
Gurmukẖ gāvai gurmukẖ būjẖai gurmukẖ sabaḏ bīcẖāre.
The Gurmukh sings the Praises of the Lord; the Gurmukh understands. The Gurmukh contemplates the Word of the Shabad.
ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥
जीउ पिंडु सभु गुर ते उपजै गुरमुखि कारज सवारे ॥
Jī▫o pind sabẖ gur ṯe upjai gurmukẖ kāraj savāre.
Body and soul are totally rejuvenated through the Guru; the Gurmukh's affairs are resolved in his favor.
ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥
मनमुखि अंधा अंधु कमावै बिखु खटे संसारे ॥
Manmukẖ anḏẖā anḏẖ kamāvai bikẖ kẖate sansāre.
The blind self-willed manmukh acts blindly, and earns only poison in this world.
ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥
माइआ मोहि सदा दुखु पाए बिनु गुर अति पिआरे ॥२॥
Mā▫i▫ā mohi saḏā ḏukẖ pā▫e bin gur aṯ pi▫āre. ||2||
Enticed by Maya, he suffers in constant pain, without the most Beloved Guru. ||2||
ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥
सोई सेवकु जे सतिगुर सेवे चालै सतिगुर भाए ॥
So▫ī sevak je saṯgur seve cẖālai saṯgur bẖā▫e.
He alone is a selfless servant, who serves the True Guru, and walks in harmony with the True Guru's Will.
ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥
साचा सबदु सिफति है साची साचा मंनि वसाए ॥
Sācẖā sabaḏ sifaṯ hai sācẖī sācẖā man vasā▫e.
The True Shabad, the Word of God, is the True Praise of God; enshrine the True Lord within your mind.
ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥
सची बाणी गुरमुखि आखै हउमै विचहु जाए ॥
Sacẖī baṇī gurmukẖ ākẖai ha▫umai vicẖahu jā▫e.
The Gurmukh speaks the True Word of Gurbani, and egotism departs from within.
ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥
आपे दाता करमु है साचा साचा सबदु सुणाए ॥३॥
Āpe ḏāṯā karam hai sācẖā sācẖā sabaḏ suṇā▫e. ||3||
He Himself is the Giver, and True are His actions. He proclaims the True Word of the Shabad. ||3||
ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥
गुरमुखि घाले गुरमुखि खटे गुरमुखि नामु जपाए ॥
Gurmukẖ gẖāle gurmukẖ kẖate gurmukẖ nām japā▫e.
The Gurmukh works, and the Gurmukh earns; the Gurmukh inspires others to chant the Naam.
ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥
सदा अलिपतु साचै रंगि राता गुर कै सहजि सुभाए ॥
Saḏā alipaṯ sācẖai rang rāṯā gur kai sahj subẖā▫e.
He is forever unattached, imbued with the Love of the True Lord, intuitively in harmony with the Guru.
ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥
मनमुखु सद ही कूड़ो बोलै बिखु बीजै बिखु खाए ॥
Manmukẖ saḏ hī kūṛo bolai bikẖ bījai bikẖ kẖā▫e.
The self-willed manmukh always tells lies; he plants the seeds of poison, and eats only poison.
ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥
जमकालि बाधा त्रिसना दाधा बिनु गुर कवणु छडाए ॥४॥
Jamkāl bāḏẖā ṯarisnā ḏāḏẖā bin gur kavaṇ cẖẖadā▫e. ||4||
He is bound and gagged by the Messenger of Death, and burnt in the fire of desire; who can save him, except the Guru? ||4||
ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥
सचा तीरथु जितु सत सरि नावणु गुरमुखि आपि बुझाए ॥
Sacẖā ṯirath jiṯ saṯ sar nāvaṇ gurmukẖ āp bujẖā▫e.
True is that place of pilgrimage, where one bathes in the pool of Truth, and achieves self-realization as Gurmukh. The Gurmukh understands his own self.
ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥
अठसठि तीरथ गुर सबदि दिखाए तितु नातै मलु जाए ॥
Aṯẖsaṯẖ ṯirath gur sabaḏ ḏikẖā▫e ṯiṯ nāṯai mal jā▫e.
The Lord has shown that the Word of the Guru's Shabad is the sixty-eight sacred shrines of pilgrimage; bathing in it, filth is washed away.
ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥
सचा सबदु सचा है निरमलु ना मलु लगै न लाए ॥
Sacẖā sabaḏ sacẖā hai nirmal nā mal lagai na lā▫e.
True and Immaculate is the True Word of His Shabad; no filth touches or clings to Him.
ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥
सची सिफति सची सालाह पूरे गुर ते पाए ॥५॥
Sacẖī sifaṯ sacẖī sālāh pūre gur ṯe pā▫e. ||5||
True Praise, True Devotional Praise, is obtained from the Perfect Guru. ||5||
ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥
तनु मनु सभु किछु हरि तिसु केरा दुरमति कहणु न जाए ॥
Ŧan man sabẖ kicẖẖ har ṯis kerā ḏurmaṯ kahaṇ na jā▫e.
Body, mind, everything belongs to the Lord; but the evil-minded ones cannot even say this.
ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥
हुकमु होवै ता निरमलु होवै हउमै विचहु जाए ॥
Hukam hovai ṯā nirmal hovai ha▫umai vicẖahu jā▫e.
If such is the Hukam of the Lord's Command, then one becomes pure and spotless, and the ego is taken away from within.
ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥
गुर की साखी सहजे चाखी त्रिसना अगनि बुझाए ॥
Gur kī sākẖī sėhje cẖākẖī ṯarisnā agan bujẖā▫e.
I have intuitively tasted the Guru's Teachings, and the fire of my desire has been quenched.
ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੬॥
गुर कै सबदि राता सहजे माता सहजे रहिआ समाए ॥६॥
Gur kai sabaḏ rāṯā sėhje māṯā sėhje rahi▫ā samā▫e. ||6||
Attuned to the Word of the Guru's Shabad, one is naturally intoxicated, merging imperceptibly into the Lord. ||6||
ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥
हरि का नामु सति करि जाणै गुर कै भाइ पिआरे ॥
Har kā nām saṯ kar jāṇai gur kai bẖā▫e pi▫āre.
The Name of the Lord is known as True, through the Love of the Beloved Guru.
ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥
सची वडिआई गुर ते पाई सचै नाइ पिआरे ॥
Sacẖī vadi▫ā▫ī gur ṯe pā▫ī sacẖai nā▫e pi▫āre.
True Glorious Greatness is obtained from the Guru, through the Beloved True Name.
ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥
एको सचा सभ महि वरतै विरला को वीचारे ॥
Ėko sacẖā sabẖ mėh varṯai virlā ko vīcẖāre.
The One True Lord is permeating and pervading among all; how rare is the one who contemplates this.
ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥
आपे मेलि लए ता बखसे सची भगति सवारे ॥७॥
Āpe mel la▫e ṯā bakẖse sacẖī bẖagaṯ savāre. ||7||
The Lord Himself unites us in Union, and forgives us; He embellishes us with true devotional worship. ||7||
ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥
सभो सचु सचु सचु वरतै गुरमुखि कोई जाणै ॥
Sabẖo sacẖ sacẖ sacẖ varṯai gurmukẖ ko▫ī jāṇai.
All is Truth; Truth, and Truth alone is pervading; how rare is the Gurmukh who knows this.
ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥
जमण मरणा हुकमो वरतै गुरमुखि आपु पछाणै ॥
Jamaṇ marṇā hukmo varṯai gurmukẖ āp pacẖẖāṇai.
Birth and death occur by the Hukam of His Command; the Gurmukh understands his own self.
ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥
नामु धिआए ता सतिगुरु भाए जो इछै सो फलु पाए ॥
Nām ḏẖi▫ā▫e ṯā saṯgur bẖā▫e jo icẖẖai so fal pā▫e.
He meditates on the Naam, the Name of the Lord, and so pleases the True Guru. He receives whatever rewards he desires.
ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥
नानक तिस दा सभु किछु होवै जि विचहु आपु गवाए ॥८॥१॥
Nānak ṯis ḏā sabẖ kicẖẖ hovai jė vicẖahu āp gavā▫e. ||8||1||
O Nanak, one who eradicates self-conceit from within, has everything. ||8||1||
ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ
ਰਾਗੁ ਸੂਹੀ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ।
xxx
ਰਾਗ ਸੂਹੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥
ਸੁਆਮੀ ਦੇ ਨਾਮ ਤ5 ਹੀ ਸਾਰਾ ਕੁਛ ਉਤਪੰਨ ਹੋਇਆ ਹੈ। ਸੱਚੇ ਗੁਰਾਂ ਦੇ ਬਗੈਰ ਨਾਮ ਦਾ ਅਨੁਭਵ ਨਹੀਂ ਹੁੰਦਾ। ਗੁਰਾਂ ਦੀ ਬਾਣੀ ਮਿੱਠੜਾ ਧਰਮ ਅੰਮ੍ਰਿਤ ਹੈ, ਪ੍ਰੰਤੂ ਇਸ ਨੂੰ ਚੱਖਣ ਦੇ ਬਾਝੋਂ ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ। ਕੌਡੀ ਦੀ ਖਾਤਰ ਪ੍ਰਾਣੀ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਆਪਣੇ ਆਪੇ ਨੂੰ ਹੀ ਨਹੀਂ ਸਮਝਦਾ। ਜੇਕਰ ਬੰਦਾ ਗੁਰਾਂ ਦੇ ਪਾਸੇ ਵੱਲ ਮੁੜ ਪਵੇ, ਤਦ ਉਹ ਇਕ ਸੁਆਮੀ ਨੂੰ ਜਾਣ ਲੈਂਦਾ ਹੈ ਤੇ ਹੰਕਾਰ ਦੀ ਬੀਮਾਰੀ ਉਸ ਨੂੰ ਦੁੱਖ ਨਹੀਂ ਦਿੰਦੀ।
ਨਾਮੈ ਹੀ ਤੇ = ਪਰਮਾਤਮਾ ਦੇ ਨਾਮ ਤੇ ਹੀ। ਨ ਜਾਪੈ = ਕਦਰ ਨਹੀਂ ਪੈਂਦੀ, ਸਮਝ ਨਹੀਂ ਆਉਂਦੀ। ਮਹਾ ਰਸੁ = ਵੱਡੇ ਰਸ ਵਾਲਾ। ਸਾਦੁ = ਸੁਆਦ। ਚੀਨ੍ਹ੍ਹਸਿ = ਪਛਾਣਦਾ। ਆਪੈ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ। ਜਾਣੈ = ਸਾਂਝ ਪਾਂਦਾ ਹੈ। ਸੰਤਾਪੈ = ਦੁੱਖ ਦੇਂਦਾ।੧।
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ।੧।
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥
ਕੁਰਬਾਨ ਹਾਂ ਮੈਂ ਆਪਣੇ ਗੁਰਾਂ ਦੇ ਉਤੋਂ, ਜਿਨ੍ਹਾਂ ਨੂੰ ਸੱਚੇ ਸੁਆਮੀ ਨਾਲ ਮੇਰਾ ਪਿਆਰ ਪਾ ਦਿੱਤਾ ਹੈ। ਨਾਮ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਰੌਸ਼ਨ ਹੋ ਗਈ ਹੈ ਤੇ ਹੁਣ ਮੈਂ ਬੈਕੁੰਠੀ ਅਨੰਦ ਵਿੱਚ ਲੀਨ ਰਹਿੰਦਾ ਹਾਂ। ਠਹਿਰਾਉ।
ਵਿਟਹੁ = ਤੋਂ। ਜਿਨਿ = ਜਿਸ (ਗੁਰੂ) ਨੇ। ਸਿਉ = ਨਾਲ। ਲਿਵ = ਲਗਨ, ਪ੍ਰੀਤਿ। ਚੀਨ੍ਹ੍ਹਿ = ਪਛਾਣ ਕੇ। ਆਤਮੁ = ਆਪਣਾ ਆਪਾ। ਪਰਗਾਸਿਆ = ਰੌਸ਼ਨ ਹੋ ਜਾਂਦਾ ਹੈ, ਚਮਕ ਪੈਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ।੧।ਰਹਾਉ।
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤਿ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ)। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।੧।ਰਹਾਉ।
ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥
ਪਵਿੱਤਰ ਪੁਰਸ਼ ਪ੍ਰਭੂ ਦੀ ਗਾਇਨ ਕਰਦਾ ਹੈ। ਪਵਿੱਤਰ ਪੁਰਸ਼ ਉਸ ਨੂੰ ਅਨੁਭਵ ਕਰਦਾ ਹੈ ਤੇ ਪਵਿੱਤਰ ਪੁਰਸ਼ ਹੀ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ। ਗੁਰੂ ਜੀ ਆਤਮਾ ਤੇ ਦੇਹ ਨੂੰ ਨਵੇਂ ਸਿਰਿਓਂ ਸੁਰਜੀਤ ਕਰਦੇ ਹਨ ਅਤੇ ਮੁਖੀ ਗੁਰੂ ਜੀ ਹੀ ਸਾਰੇ ਕੰਮ ਰਾਸ ਕਰਦੇ ਹਨ। ਅੰਨ੍ਹਾ ਅਧਰਮੀ ਮੰਦੇ ਅਮਲ ਕਮਾਉਂਦਾ ਹੈ ਅਤੇ ਜਗਤ ਅੰਦਰ ਨਿਰੀ ਜ਼ਹਿਰ ਹੀ ਖੱਟਦਾ ਹੈ। ਪਰਮ ਲਾਡਲੇ ਗੁਰਾਂ ਦੇ ਬਾਝੋਂ ਉਹ ਧਨ-ਦੌਲਤ ਦੀ ਪ੍ਰੀਤ ਅੰਦਰ ਹਮੇਸ਼ਾਂ ਹੀ ਤਕਲੀਫ ਪਾਉਂਦਾ ਹੈ।
ਜੀਉ = ਜਿੰਦ। ਪਿੰਡੁ = ਸਰੀਰ। ਤੇ = ਤੋਂ। ਉਪਜੈ = ਪੈਦਾ ਹੁੰਦਾ ਹੈ, ਆਤਮਕ ਜਨਮ ਲੈਂਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬਿਖ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਜ਼ਹਿਰ। ਮੋਹਿ = ਮੋਹ ਵਿਚ।੨।
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨਿ੍ਹਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ ਜੇਹੜੀ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ। ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ।੨।
ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥ ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥ ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥ ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥
ਕੇਵਲ ਉਹ ਹੀ ਟਹਿਲੂਆ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ। ਉਹ ਆਪਣੇ ਚਿੱਤ ਅੰਦਰ ਸੱਚੇ ਸੁਆਮੀ, ਉਸ ਦੀ ਸੱਚੀ ਮਹਿਮਾ ਅਤੇ ਉਸ ਦੇ ਸੱਚੇ ਨਾਮ ਦੂਰ ਹੋ ਟਿਕਾਉਂਦਾ ਹੈ। ਨੇਕ-ਬੰਦਾ ਸੱਚੀ ਗੁਰਬਾਣੀ ਦਾ ਉਚਾਰਨ ਕਰਦਾ ਹੈ ਅਤੇ ਉਸ ਦੇ ਅੰਦਰੋਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ। ਗੁਰੂ ਜੀ ਖੁਦ ਹੀ ਦਾਤਾਰ ਹਨ ਅਤੇ ਸੱਚੀਆਂ ਹਨ ਉਨ੍ਹਾਂ ਦੀਆਂ ਦਾਤਾ, ਅਤੇ ਉਹ ਸੱਚੇ ਨਾਮ ਦਾ ਉਪਦੇਸ਼ ਦਿੰਦੇ ਹਨ।
ਸੋਈ = ਉਹੀ ਮਨੁੱਖ। ਸੇਵਕੁ = ਪਰਮਾਤਮਾ ਦਾ ਭਗਤ। ਸਤਿਗੁਰ ਸੇਵੇ = ਗੁਰੂ ਦੀ ਸਰਨ ਪਏ। ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੀ ਰਜ਼ਾ ਵਿਚ। ਸਾਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਾਚੀ = ਸਦਾ ਕਾਇਮ ਰਹਿਣ ਵਾਲੀ। ਸਾਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਮੰਨਿ = ਮਨਿ, ਮਨ ਵਿਚ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ। ਆਖੈ = ਉਚਾਰਦਾ ਹੈ। ਜਾਏ = ਦੂਰ ਹੋ ਜਾਂਦੀ ਹੈ। ਆਪੇ = (ਪ੍ਰਭੂ) ਆਪ ਹੀ। ਕਰਮੁ = ਬਖ਼ਸ਼ਸ਼।੩।
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ), ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸਭ ਦਾਤਾਂ ਦੇਣ ਵਾਲਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਅਟੱਲ ਹੈ। ਉਹ ਮਨੁੱਖ (ਹੋਰਨਾਂ ਨੂੰ ਭੀ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਂਦਾ ਰਹਿੰਦਾ ਹੈ।੩।
ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥ ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥ ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥ ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥
ਗੁਰੂ-ਸਮਰਪਨ ਦੀ ਸੇਵਾ ਕਰਦਾ ਹੈ, ਗੁਰੂ ਸਮਰਪਨ ਸੁਆਮੀ ਦੀ ਦੌਲਤ ਕਮਾਉਂਦਾ ਹੈ ਤੇ ਗੁਰੂ ਸਮਰਪਨ ਹੋਰਨਾਂ ਤੋਂ ਭੀ ਨਾਮ ਦਾ ਸਿਮਰਨ ਕਰਵਾਉਂਦਾ ਹੈ। ਗੁਰਾਂ ਦੇ ਦਿੱਤੇ ਹੋਏ ਸ਼ਾਂਤ ਸੁਭਾਅ ਅੰਦਰ, ਅਤੇ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗਿਆ ਹੋਇਆ ਗੁਰੂ ਸਮਰਪਨ ਹਮੇਸ਼ਾਂ ਨਿਰਲੇਪ ਰਹਿੰਦਾ ਹੈ। ਆਪ-ਹੁਦਾਰਾ ਹਮੇਸ਼ਾਂ ਝੂਠ ਬਕਦਾ ਹੈ। ਉਹ ਜ਼ਹਿਰ ਬੀਜਦਾ ਹੈ ਅਤੇ ਜ਼ਹਿਰ ਖਾਂਦਾ ਹੈ। ਉਸ ਨੂੰ ਮੌਤ ਦੇ ਦੂਤ ਨੇ ਜਕੜਿਆ ਹੋਇਆ ਅਤੇ ਖਾਹਿਸ਼ ਨੈ ਫੂਕ ਛਡਿਆ ਹੈ। ਗੁਰਾਂ ਦੇ ਬਾਝੋਂ ਉਸ ਨੂੰ ਕੌਣ ਬੰਦਖਲਾਸ ਕਰ ਸਕਦਾ ਹੈ?
ਘਾਲੇ = (ਸਿਮਰਨ ਦੀ) ਮੇਹਨਤ ਕਰਦਾ ਹੈ। ਖਟੇ = ਨਾਮ-ਧਨ ਖੱਟਦਾ ਹੈ। ਅਲਿਪਤੁ = ਨਿਰਲੇਪ। ਸਾਚੈ ਰੰਗਿ = ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਗੁਰ ਕੈ = ਗੁਰੂ ਦੀ ਰਾਹੀਂ, ਗੁਰੂ ਦੇ ਦਰ ਤੇ ਰਹਿ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਕੂੜੋ = ਕੂੜ ਹੀ, ਝੂਠ ਹੀ। ਜਮ ਕਾਲਿ ਬਾਧਾ = ਮੌਤ (ਦੇ ਪੰਜੇ) ਵਿਚ ਬੱਝਾ ਹੋਇਆ, ਆਤਮਕ ਮੌਤ (ਦੀਆਂ ਫਾਹੀਆਂ) ਵਿਚ ਬੱਝਾ ਹੋਇਆ। ਦਾਧਾ = ਸਾੜਿਆ ਹੋਇਆ।੪।
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਨਾਮ ਸਿਮਰਨ ਦੀ) ਮੇਹਨਤ ਕਰਦਾ ਹੈ, (ਨਾਮ-ਧਨ) ਖੱਟਦਾ ਹੈ, ਤੇ, (ਹੋਰਨਾਂ ਨੂੰ ਭੀ) ਨਾਮ ਜਪਾਂਦਾ ਹੈ। ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ। ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ, (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਿਰ ਬੀਜਦਾ ਹੈ, ਤੇ ਉਹੀ ਜ਼ਹਿਰ ਖਾਂਦਾ ਹੈ (ਉਸੇ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ)। ਉਹ ਮਨੁੱਖ ਆਤਮਕ ਮੌਤ ਦੀਆਂ ਫਾਹੀਆਂ ਵਿਚ ਬੱਝਾ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਰਹਿੰਦਾ ਹੈ। (ਇਸ ਬਿਪਤਾ ਵਿਚੋਂ ਉਸ ਨੂੰ) ਗੁਰੂ ਤੋਂ ਬਿਨਾ ਹੋਰ ਕੋਈ ਛਡਾ ਨਹੀਂ ਸਕਦਾ।੪।
ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥ ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥ ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥ ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥
ਵਾਹਿਗੁਰੂ ਹੀ ਸੱਚਾ ਯਾਤ੍ਰਾ ਅਸਥਾਨ ਹੈ, ਜਿਥੇ ਬੰਦਾ ਸੱਚ ਦੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ ਅਤੇ ਉਹ ਖੁਦ ਹੀ ਗੁਰੂ-ਪਿਆਰੇ ਨੂੰ ਇਹ ਗੱਲ ਦਰਸਾ ਦਿੰਦਾ ਹੈ। ਅਠਾਹਠ ਤੀਰਥ ਅਸਥਾਨ ਪ੍ਰਭੂ ਨੇ ਗੁਰ-ਬਾਣੀ ਅੰਦਰ ਵਿਖਾਲ ਦਿੱਤੇ ਹਨ, ਜਿਸ ਵਿੱਚ ਇਸ਼ਨਾਨ ਕਰਨ ਦੁਆਰਾ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ। ਸੱਚਾ ਅਤੇ ਪਵਿੱਤਰ ਹੈ ਸੱਚਾ ਸਾਹਿਬ। ਉਸ ਨੂੰ ਕੋਈ ਮਲੀਨਤਾ ਚਿਮੜਦੀ ਜਾਂ ਲੱਗਦੀ ਨਹੀਂ। ਸੁਆਮੀ ਦੀ ਸੱਚੀ ਮਹਿਮਾ ਅਤੇ ਸੱਚੀ ਕੀਰਤੀ ਪੂਰਨ ਗੁਰਾਂ ਪਾਸੋਂ ਪਰਾਪਤ ਹੁੰਦੀਆਂ ਹਨ।
ਸਚਾ = ਸਦਾ-ਥਿਰ ਰਹਿਣ ਵਾਲਾ। ਜਿਤੁ ਸਤਿਸਰਿ = ਜਿਸ ਸੱਚੇ ਸਰੋਵਰ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਅਠਸਠਿ = ਅਠਾਹਠ। ਸਬਦਿ = ਸ਼ਬਦ ਵਿਚ। ਦਿਖਾਏ = (ਪ੍ਰਭੂ) ਵਿਖਾ ਦੇਂਦਾ ਹੈ। ਤਿਤੁ = ਉਸ (ਗੁਰ-ਸ਼ਬਦ ਤੀਰਥ) ਵਿਚ। ਨਾਤੈ = ਨ੍ਹਾਤਿਆਂ। ਗੁਰ ਤੇ = ਗੁਰੂ ਪਾਸੋਂ।੫।
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੇ ਸ਼ਬਦ ਵਿਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। (ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ (ਉਸ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਉਹ ਤੀਰਥ) ਮੈਲ ਨਹੀਂ ਚੰਬੋੜਦਾ। ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਕਰ ਲੈਂਦਾ ਹੈ।੫।
ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥ ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥ ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੬॥
ਦੇਹ ਅਤੇ ਆਤਮਾ ਸਾਰੇ ਉਸ ਹਰੀ ਦੀ ਮਲਕੀਅਤ ਹਨ, ਪ੍ਰੰਤੂ ਖੋਟੀ ਬੁਧੀ ਵਾਲਾ ਪੁਰਸ਼ ਇਸ ਤਰ੍ਹਾਂ ਆਖ ਨਹੀਂ ਸਕਦਾ। ਜੇਕਰ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਦ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ। ਗੁਰਾਂ ਦਾ ਉਪਦੇਸ਼ ਮੈਂ ਸ਼ਾਂਤੀ ਨਾਲ ਰੱਖਿਆ ਹੈ, ਅਤੇ ਮੇਰੀ ਖਾਹਿਸ਼ ਦੀ ਅੱਗ ਬੁਝ ਗਈ ਹੈ। ਜੋ ਗੁਰਬਾਣੀ ਨਾਲ ਰੰਗਿਆ ਹੈ, ਉਹ ਅਡੋਲਤਾ ਨਾਲ ਮਸਤ ਹੋ ਜਾਂਦਾ ਹੈ ਅਤੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।
ਹਰਿ ਤਿਸੁ ਕੇਰਾ = ਉਸ ਹਰੀ ਦਾ। ਕੇਰਾ = ਦਾ। ਦੁਰਮਤਿ = ਖੋਟੀ ਮਤਿ (ਦੇ ਕਾਰਨ)। ਨਿਰਮਲੁ = ਪਵਿਤ੍ਰ। ਸਾਖੀ = ਸਿੱਖਿਆ। ਸਹਜੇ = ਆਤਮਕ ਅਡੋਲਤਾ ਵਿਚ। ਕੈ ਸਬਦਿ = ਦੇ ਸ਼ਬਦ ਵਿਚ। ਰਾਤਾ = ਰੰਗਿਆ ਹੋਇਆ। ਮਾਤਾ = ਮਸਤ, ਲੀਨ। ਸਹਜੇ = ਆਤਮਕ ਅਡੋਲਤਾ ਵਿਚ।੬।
ਪਰ, ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ (ਮਨੁੱਖ) ਖੋਟੀ ਮਤਿ ਦੇ ਕਾਰਨ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ) ਪਵਿਤ੍ਰ ਹੋ ਜਾਂਦਾ ਹੈ (ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ, (ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਮਸਤ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ।੬।
ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥ ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥ ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥ ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥
ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਅੰਦਰ ਉਹ ਸੁਆਮੀ ਦੇ ਨਾਮ ਨੂੰ ਸੱਚ ਕਰ ਕੇ ਜਾਣਦਾ ਹੈ। ਗੁਰਾਂ ਦੇ ਪਾਸੋਂ ਸੱਚੀ ਸ਼ੋਭਾ ਅਤੇ ਸੱਚੇ ਨਾਮ ਦਾ ਪ੍ਰੇਮ ਪਰਾਪਤ ਹੁੰਦੇ ਹਨ। ਇਕ ਸੱਚਾ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ, ਪਰ ਕੋਈ ਟਾਂਵਾਂ ਪੁਰਸ਼ ਹੀ ਇਸ ਨੂੰ ਅਨੁਭਵ ਕਰਦਾ ਹੈ। ਜੇਕਰ ਸੁਆਮੀ ਬੰਦੇ ਨੂੰ ਆਪਣੇ ਨਾਲ ਜੋੜਦਾ ਹੈ, ਤਦ ਉਹ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਸੱਚੇ ਅਨੁਰਾਗ ਨਾਲ ਸ਼ਸ਼ੋਭਤ ਕਰਦਾ ਹੈ।
ਸਤਿ ਕਰਿ ਜਾਣੈ = ਸੱਚ ਕਰ ਕੇ ਜਾਣਦਾ ਹੈ, ਇਹ ਜਾਣ ਲੈਂਦਾ ਹੈ ਕਿ ਇਹੀ ਸੱਚਾ ਸਾਥੀ ਹੈ। ਕੈ ਭਾਇ = ਦੇ ਪ੍ਰੇਮ ਵਿਚ। ਗੁਰ ਤੇ = ਗੁਰੂ ਪਾਸੋਂ। ਸਚੈ ਨਾਇ = ਸਦਾ-ਥਿਰ ਹਰਿ-ਨਾਮ ਵਿਚ। ਪਿਆਰੇ = ਪਿਆਰ ਬਣਾਂਦਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਆਪੇ = (ਪ੍ਰਭੂ) ਆਪ ਹੀ। ਸਚੀ = ਸਦਾ-ਥਿਰ ਰਹਿਣ ਵਾਲੀ।੭।
ਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ। ਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ। ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ। (ਅਜੇਹੇ ਮਨੁੱਖ ਨੂੰ) ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।੭।
ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥ ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥ ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥
ਸਮੂਹ ਸੱਚ ਤੇ ਨਰੋਲ ਸੱਚ ਹੀ ਸਾਰੇ ਵਿਆਪਕ ਹੋ ਰਿਹਾ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਸਮਝਦਾ ਹੈ। ਪੈਦਾਇਸ਼ ਅਤੇ ਮੌਤ ਪ੍ਰਭੂ ਦੀ ਰਜ਼ਾ ਅੰਦਰ ਹੁੰਦੀਆਂ ਹਨ। ਗੁਰੂ ਸਮਰਪਣ ਆਪਣੇ ਆਪ ਨੂੰ ਸਮਝਦਾ ਹੈ। ਉਹ ਨਾਮ ਦਾ ਸਿਮਰਨ ਕਰਦਾ ਹੈ ਅਤੇ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ। ਜਿਹੜਾ ਫਲ ਭੀ ਉਹ ਚਾਹੁੰਦਾ ਹੈ, ਉਹ ਉਸੇ ਨੂੰ ਹੀ ਪਾ ਲੈਂਦਾ ਹੈ। ਨਾਨਕ ਜੋ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ; ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
ਸਭੋ = ਹਰ ਥਾਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਹੁਕਮੋ = ਹੁਕਮ ਹੀ। ਆਪੁ ਪਛਾਣੈ = ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ। ਸਤਿਗੁਰ ਭਾਏ = ਗੁਰੂ ਨੂੰ ਪਿਆਰਾ ਲੱਗਦਾ ਹੈ। ਸਭੁ ਕਿਛੁ ਹੋਵੈ = ਆਤਮਕ ਜੀਵਨ ਦਾ ਸਾਰਾ ਸਰਮਾਇਆ ਬਣਿਆ ਰਹਿੰਦਾ ਹੈ। ਆਪੁ = ਆਪਾ-ਭਾਵ।੮।
ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ। ਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ। ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ। ਹੇ ਨਾਨਕ! (ਆਖ-) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ।੮।੧।
Read more wonderful messages at: http://ArdasHukamnama.com and be Blessed. All the Kirtan you hear on these pages can be obtained from http://KirtanShop.comTo learn more about Sikhism and how relevant it is to the 21st Century and Beyond, Come to http://UniversityOfSikhism.com now. Watch inspiring videos and programs on http://www.TheSikhChannel.TV and be moved to higher spiritual heights. If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
No comments:
Post a Comment