http://www.youtube.com/embed/otB1yv_B7N8
Yesterday was Poh Sangrand: Come to http://ArdasHukamnama.com/ & Click on "Pray For Me Now" to be Blessed for the whole month. For Bliss and Peace in your Life and Blessings of all kinds, to do a Special Ardas Prayer and get a personalized Hukamanama Blessings for you and your loved ones.
Also, Donate Generously here http://tinyurl.com/Daswand today & all 9 Treasures will flow into your life for you and your loved ones.

17th Dec 2011, Hukamnama, Golden Temple, Amritsar
My mind is imbued with His Glorious Praises; I chant them, and He is pleasing to my mind. Truth is the ladder to the Guru; climbing up to the True Lord, peace is obtained. Celestial peace comes; the Truth pleases me. How could these True Teachings ever be erased? He Himself is Undeceivable; how could He ever be deceived by cleansing baths, charity, spiritual wisdom or ritual bathing? Fraud, attachment and corruption are taken away, as are falsehood, hypocrisy and duality. My mind is imbued with His Glorious Praises; I chant them, and He is pleasing to my mind. ||1|| So praise your Lord and Master, who created the creation. Filth sticks to the polluted mind; how rare are those who drink in the Ambrosial Nectar. Churn this Ambrosial Nectar, and drink it in; dedicate this mind to the Guru, and He will value it highly. I intuitively realized my God, when I linked my mind to the True Lord. I will sing the Lord's Glorious Praises with Him, if it pleases Him; how could I meet Him by being a stranger to Him? So praise your Lord and Master, who created the creation. ||2|| When He comes, what else remains behind? How can there be any coming or going then? When the mind is reconciled with its Beloved Lord, it is blended with Him. True is the speech of one who is imbued with the Love of his Lord and Master, who fashioned the body fortress from a mere bubble. He is the Master of the five elements; He Himself is the Creator Lord. He embellished the body with Truth. I am worthless; please hear me, O my Beloved! Whatever pleases You is True. One who is blessed with true understanding, does not come and go. ||3|| Apply such an ointment to your eyes, which is pleasing to your Beloved. I realize, understand and know Him, only if He Himself causes me to know Him. He Himself shows me the Way, and He Himself leads me to it, attracting my mind. He Himself causes us to do good and bad deeds; who can know the value of the Mysterious Lord? I know nothing of Tantric spells, magical mantras and hypocritical rituals; enshrining the Lord within my heart, my mind is satisfied. The ointment of the Naam, the Name of the Lord, is only understood by one who realizes the Lord, through the Word of the Guru's Shabad. ||4|| I have my own friends; why should I go to the home of a stranger? My friends are imbued with the True Lord; He is with them, in their minds. In their minds, these friends celebrate in happiness; all good karma, righteousness and Dharma, the sixty-eight holy places of pilgrimage, charity and worship, are found in the love of the True Name. He Himself creates, establishes and beholds all, by the Pleasure of His Will. My friends are happy in the Love of the Lord; they nurture love for their Beloved. ||5|| If a blind man is made the leader, how will he know the way? He is impaired, and his understanding is inadequate; how will he know the way? How can he follow the path and reach the Mansion of the Lord's Presence? Blind is the understanding of the blind. Without the Lord's Name, they cannot see anything; the blind are drowned in worldly entanglements. Day and night, the Divine Light shines forth and joy wells up, when the Word of the Guru's Shabad abides in the mind. With your palms pressed together, pray to the Guru to show you the way. ||6|| If the man becomes a stranger to God, then all the world becomes a stranger to him. Unto whom should I tie up and give the bundle of my pains? The whole world is overflowing with pain and suffering; who can know the state of my inner self? Comings and goings are terrible and dreadful; there is no end to the rounds of reincarnation. Without the Naam, he is vacant and sad; he does not listen to the Word of the Guru's Shabad. If the mind becomes a stranger to God, then all the world becomes a stranger to him. ||7|| One who finds the Guru's Mansion within the home of his own being, merges in the All-pervading Lord. The sevadar performs selfless service when he is pleased, and confirmed in the True Word of the Shabad. Confirmed in the Shabad, with her being softened by devotion, the bride dwells in the Mansion of the Lord's Presence, deep within her being. The Creator Himself creates; God Himself, in the end, is endless. Through the Word of the Guru's Shabad, the mortal is united, and then embellished; the unstruck melody of the sound current resounds. One who finds the Guru's Mansion within the home of his own being, merges in the All-pervading Lord. ||8|| Why praise that which is created? Praise instead the One who created it and watches over it. His value cannot be estimated, no matter how much one may wish. He alone can estimate the Lord's value, whom the Lord Himself causes to know. He is not mistaken; He does not make mistakes. He alone celebrates victory, who is pleasing to You, through the Invaluable Word of the Guru's Shabad. I am lowly and abject - I offer my prayer; may I never forsake the True Name, O Sibling of Destiny. O Nanak, the One who created the creation, watches over it; He alone bestows understanding.
Saturday, 2nd Poh (Samvat 543 Nanakshahi) (Ang:766 )
ਸੂਹੀ ਮਹਲਾ ੧ ॥
सूही महला १ ॥
Sūhī mėhlā 1.
Soohee, First Mehl:
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
मेरा मनु राता गुण रवै मनि भावै सोई ॥
Merā man rāṯā guṇ ravai man bẖāvai so▫ī.
My mind is imbued with His Glorious Praises; I chant them, and He is pleasing to my mind.
ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥
गुर की पउड़ी साच की साचा सुखु होई ॥
Gur kī pa▫oṛī sācẖ kī sācẖā sukẖ ho▫ī.
Truth is the ladder to the Guru; climbing up to the True Lord, peace is obtained.
ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥
सुखि सहजि आवै साच भावै साच की मति किउ टलै ॥
Sukẖ sahj āvai sācẖ bẖāvai sācẖ kī maṯ ki▫o talai.
Celestial peace comes; the Truth pleases me. How could these True Teachings ever be erased?
ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥
इसनानु दानु सुगिआनु मजनु आपि अछलिओ किउ छलै ॥
Isnān ḏān sugi▫ān majan āp acẖẖli▫o ki▫o cẖẖalai.
He Himself is Undeceivable; how could He ever be deceived by cleansing baths, charity, spiritual wisdom or ritual bathing?
ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥
परपंच मोह बिकार थाके कूड़ु कपटु न दोई ॥
Parpancẖ moh bikār thāke kūṛ kapat na ḏo▫ī.
Fraud, attachment and corruption are taken away, as are falsehood, hypocrisy and duality.
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥
मेरा मनु राता गुण रवै मनि भावै सोई ॥१॥
Merā man rāṯā guṇ ravai man bẖāvai so▫ī. ||1||
My mind is imbued with His Glorious Praises; I chant them, and He is pleasing to my mind. ||1||
ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥
साहिबु सो सालाहीऐ जिनि कारणु कीआ ॥
Sāhib so salāhī▫ai jin kāraṇ kī▫ā.
So praise your Lord and Master, who created the creation.
ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥
मैलु लागी मनि मैलिऐ किनै अम्रितु पीआ ॥
Mail lāgī man maili▫ai kinai amriṯ pī▫ā.
Filth sticks to the polluted mind; how rare are those who drink in the Ambrosial Nectar.
ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥
मथि अम्रितु पीआ इहु मनु दीआ गुर पहि मोलु कराइआ ॥
Math amriṯ pī▫ā ih man ḏī▫ā gur pėh mol karā▫i▫ā.
Churn this Ambrosial Nectar, and drink it in; dedicate this mind to the Guru, and He will value it highly.
ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥
आपनड़ा प्रभु सहजि पछाता जा मनु साचै लाइआ ॥
Āpnaṛā parabẖ sahj pacẖẖāṯā jā man sācẖai lā▫i▫ā.
I intuitively realized my God, when I linked my mind to the True Lord.
ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥
तिसु नालि गुण गावा जे तिसु भावा किउ मिलै होइ पराइआ ॥
Ŧis nāl guṇ gāvā je ṯis bẖāvā ki▫o milai ho▫e parā▫i▫ā.
I will sing the Lord's Glorious Praises with Him, if it pleases Him; how could I meet Him by being a stranger to Him?
ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥
साहिबु सो सालाहीऐ जिनि जगतु उपाइआ ॥२॥
Sāhib so salāhī▫ai jin jagaṯ upā▫i▫ā. ||2||
So praise your Lord and Master, who created the creation. ||2||
ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥
आइ गइआ की न आइओ किउ आवै जाता ॥
Ā▫e ga▫i▫ā kī na ā▫i▫o ki▫o āvai jāṯā.
When He comes, what else remains behind? How can there be any coming or going then?
ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥
प्रीतम सिउ मनु मानिआ हरि सेती राता ॥
Parīṯam si▫o man māni▫ā har seṯī rāṯā.
When the mind is reconciled with its Beloved Lord, it is blended with Him.
ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥
साहिब रंगि राता सच की बाता जिनि बि्मब का कोटु उसारिआ ॥
Sāhib rang rāṯā sacẖ kī bāṯā jin bimb kā kot usāri▫ā.
True is the speech of one who is imbued with the Love of his Lord and Master, who fashioned the body fortress from a mere bubble.
ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥
पंच भू नाइको आपि सिरंदा जिनि सच का पिंडु सवारिआ ॥
Pancẖ bẖū nā▫iko āp siranḏā jin sacẖ kā pind savāri▫ā.
He is the Master of the five elements; He Himself is the Creator Lord. He embellished the body with Truth.
ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥
हम अवगणिआरे तू सुणि पिआरे तुधु भावै सचु सोई ॥
Ham avgaṇi▫āre ṯū suṇ pi▫āre ṯuḏẖ bẖāvai sacẖ so▫ī.
I am worthless; please hear me, O my Beloved! Whatever pleases You is True.
ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥
आवण जाणा ना थीऐ साची मति होई ॥३॥
Āvaṇ jāṇā nā thī▫ai sācẖī maṯ ho▫ī. ||3||
One who is blessed with true understanding, does not come and go. ||3||
ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥
अंजनु तैसा अंजीऐ जैसा पिर भावै ॥
Anjan ṯaisā anjī▫ai jaisā pir bẖāvai.
Apply such an ointment to your eyes, which is pleasing to your Beloved.
ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥
समझै सूझै जाणीऐ जे आपि जाणावै ॥
Samjẖai sūjẖai jāṇī▫ai je āp jāṇāvai.
I realize, understand and know Him, only if He Himself causes me to know Him.
ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥
आपि जाणावै मारगि पावै आपे मनूआ लेवए ॥
Āp jāṇāvai mārag pāvai āpe manū▫ā lev▫e.
He Himself shows me the Way, and He Himself leads me to it, attracting my mind.
ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥
करम सुकरम कराए आपे कीमति कउण अभेवए ॥
Karam sukaram karā▫e āpe kīmaṯ ka▫uṇ abẖeva▫e.
He Himself causes us to do good and bad deeds; who can know the value of the Mysterious Lord?
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
तंतु मंतु पाखंडु न जाणा रामु रिदै मनु मानिआ ॥
Ŧanṯ manṯ pakẖand na jāṇā rām riḏai man māni▫ā.
I know nothing of Tantric spells, magical mantras and hypocritical rituals; enshrining the Lord within my heart, my mind is satisfied.
ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥
अंजनु नामु तिसै ते सूझै गुर सबदी सचु जानिआ ॥४॥
Anjan nām ṯisai ṯe sūjẖai gur sabḏī sacẖ jāni▫ā. ||4||
The ointment of the Naam, the Name of the Lord, is only understood by one who realizes the Lord, through the Word of the Guru's Shabad. ||4||
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥
साजन होवनि आपणे किउ पर घर जाही ॥
Sājan hovan āpṇe ki▫o par gẖar jāhī.
I have my own friends; why should I go to the home of a stranger?
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥
साजन राते सच के संगे मन माही ॥
Sājan rāṯe sacẖ ke sange man māhī.
My friends are imbued with the True Lord; He is with them, in their minds.
ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥
मन माहि साजन करहि रलीआ करम धरम सबाइआ ॥
Man māhi sājan karahi ralī▫ā karam ḏẖaram sabā▫i▫ā.
In their minds, these friends celebrate in happiness; all good karma, righteousness and Dharma,
ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥
अठसठि तीरथ पुंन पूजा नामु साचा भाइआ ॥
Aṯẖsaṯẖ ṯirath punn pūjā nām sācẖā bẖā▫i▫ā.
the sixty-eight holy places of pilgrimage, charity and worship, are found in the love of the True Name.
ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥
आपि साजे थापि वेखै तिसै भाणा भाइआ ॥
Āp sāje thāp vekẖai ṯisai bẖāṇā bẖā▫i▫ā.
He Himself creates, establishes and beholds all, by the Pleasure of His Will.
ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥
साजन रांगि रंगीलड़े रंगु लालु बणाइआ ॥५॥
Sājan rāʼng rangīlṛe rang lāl baṇā▫i▫ā. ||5||
My friends are happy in the Love of the Lord; they nurture love for their Beloved. ||5||
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥
अंधा आगू जे थीऐ किउ पाधरु जाणै ॥
Anḏẖā āgū je thī▫ai ki▫o pāḏẖar jāṇai.
If a blind man is made the leader, how will he know the way?
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
आपि मुसै मति होछीऐ किउ राहु पछाणै ॥
Āp musai maṯ hocẖẖī▫ai ki▫o rāhu pacẖẖāṇai.
He is impaired, and his understanding is inadequate; how will he know the way?
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥
किउ राहि जावै महलु पावै अंध की मति अंधली ॥
Ki▫o rāhi jāvai mahal pāvai anḏẖ kī maṯ anḏẖlī.
How can he follow the path and reach the Mansion of the Lord's Presence? Blind is the understanding of the blind.
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
विणु नाम हरि के कछु न सूझै अंधु बूडौ धंधली ॥
viṇ nām har ke kacẖẖ na sūjẖai anḏẖ būdou ḏẖanḏẖlī.
Without the Lord's Name, they cannot see anything; the blind are drowned in worldly entanglements.
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥
दिनु राति चानणु चाउ उपजै सबदु गुर का मनि वसै ॥
Ḏin rāṯ cẖānaṇ cẖā▫o upjai sabaḏ gur kā man vasai.
Day and night, the Divine Light shines forth and joy wells up, when the Word of the Guru's Shabad abides in the mind.
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
कर जोड़ि गुर पहि करि बिनंती राहु पाधरु गुरु दसै ॥६॥
Kar joṛ gur pėh kar binanṯī rāhu pāḏẖar gur ḏasai. ||6||
With your palms pressed together, pray to the Guru to show you the way. ||6||
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥
मनु परदेसी जे थीऐ सभु देसु पराइआ ॥
Man parḏesī je thī▫ai sabẖ ḏes parā▫i▫ā.
If the man becomes a stranger to God, then all the world becomes a stranger to him.
ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥
किसु पहि खोल्हउ गंठड़ी दूखी भरि आइआ ॥
Kis pėh kẖolĥa▫o ganṯẖ▫ṛī ḏūkẖī bẖar ā▫i▫ā.
Unto whom should I tie up and give the bundle of my pains?
ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥
दूखी भरि आइआ जगतु सबाइआ कउणु जाणै बिधि मेरीआ ॥
Ḏūkẖī bẖar ā▫i▫ā jagaṯ sabā▫i▫ā ka▫uṇ jāṇai biḏẖ merī▫ā.
The whole world is overflowing with pain and suffering; who can know the state of my inner self?
ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥
आवणे जावणे खरे डरावणे तोटि न आवै फेरीआ ॥
Āvṇe jāvṇe kẖare darāvaṇe ṯot na āvai ferī▫ā.
Comings and goings are terrible and dreadful; there is no end to the rounds of reincarnation.
ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥
नाम विहूणे ऊणे झूणे ना गुरि सबदु सुणाइआ ॥
Nām vihūṇe ūṇe jẖūṇe nā gur sabaḏ suṇā▫i▫ā.
Without the Naam, he is vacant and sad; he does not listen to the Word of the Guru's Shabad.
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥
मनु परदेसी जे थीऐ सभु देसु पराइआ ॥७॥
Man parḏesī je thī▫ai sabẖ ḏes parā▫i▫ā. ||7||
If the mind becomes a stranger to God, then all the world becomes a stranger to him. ||7||
ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥
गुर महली घरि आपणै सो भरपुरि लीणा ॥
Gur mahlī gẖar āpṇai so bẖarpur līṇā.
One who finds the Guru's Mansion within the home of his own being, merges in the All-pervading Lord.
ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥
सेवकु सेवा तां करे सच सबदि पतीणा ॥
Sevak sevā ṯāʼn kare sacẖ sabaḏ paṯīṇā.
The sevadar performs selfless service when he is pleased, and confirmed in the True Word of the Shabad.
ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥
सबदे पतीजै अंकु भीजै सु महलु महला अंतरे ॥
Sabḏe paṯījai ank bẖījai so mahal mėhlā anṯre.
Confirmed in the Shabad, with her being softened by devotion, the bride dwells in the Mansion of the Lord's Presence, deep within her being.
ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥
आपि करता करे सोई प्रभु आपि अंति निरंतरे ॥
Āp karṯā kare so▫ī parabẖ āp anṯ niranṯre.
The Creator Himself creates; God Himself, in the end, is endless.
ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥
गुर सबदि मेला तां सुहेला बाजंत अनहद बीणा ॥
Gur sabaḏ melā ṯāʼn suhelā bājanṯ anhaḏ bīṇā.
Through the Word of the Guru's Shabad, the mortal is united, and then embellished; the unstruck melody of the sound current resounds.
ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥
गुर महली घरि आपणै सो भरिपुरि लीणा ॥८॥
Gur mahlī gẖar āpṇai so bẖaripur līṇā. ||8||
One who finds the Guru's Mansion within the home of his own being, merges in the All-pervading Lord. ||8||
ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥
कीता किआ सालाहीऐ करि वेखै सोई ॥
Kīṯā ki▫ā salāhī▫ai kar vekẖai so▫ī.
Why praise that which is created? Praise instead the One who created it and watches over it.
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਕੋਈ ॥
ता की कीमति न पवै जे लोचै कोई ॥
Ŧā kī kīmaṯ na pavai je locẖai ko▫ī.
His value cannot be estimated, no matter how much one may wish.
ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥
कीमति सो पावै आपि जाणावै आपि अभुलु न भुलए ॥
Kīmaṯ so pāvai āp jāṇāvai āp abẖul na bẖul▫e.
He alone can estimate the Lord's value, whom the Lord Himself causes to know. He is not mistaken; He does not make mistakes.
ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥
जै जै कारु करहि तुधु भावहि गुर कै सबदि अमुलए ॥
Jai jai kār karahi ṯuḏẖ bẖāvėh gur kai sabaḏ amula▫e.
He alone celebrates victory, who is pleasing to You, through the Invaluable Word of the Guru's Shabad.
ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥
हीणउ नीचु करउ बेनंती साचु न छोडउ भाई ॥
Hīṇa▫o nīcẖ kara▫o benanṯī sācẖ na cẖẖoda▫o bẖā▫ī.
I am lowly and abject - I offer my prayer; may I never forsake the True Name, O Sibling of Destiny.
ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥
नानक जिनि करि देखिआ देवै मति साई ॥९॥२॥५॥
Nānak jin kar ḏekẖi▫ā ḏevai maṯ sā▫ī. ||9||2||5||
O Nanak, the One who created the creation, watches over it; He alone bestows understanding. ||9||2||5||
ਸੂਹੀ ਮਹਲਾ ੧ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥ ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥ ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥ ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥ ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥
ਸੂਹੀ ਪਹਿਲੀ ਪਾਤਿਸ਼ਾਹੀ। ਪ੍ਰੇਮ ਨਾਲ ਰੰਗੀ ਹੋਈ, ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਅਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ। ਸੁਆਮੀ ਕੋਲ ਪੁੱਜਣ ਲਈ ਗੁਰਾਂ ਦੀ ਦਿੱਤੀ ਹੋਈ, ਸੱਚ ਦੀ ਸੀੜ੍ਹੀ ਹੈ ਅਤੇ ਇਸ ਨਾਲ ਆਰਾਮ ਉਤਪੰਨ ਹੁੰਦਾ ਹੈ। ਮੇਰੀ ਆਤਮਾ ਤਦ ਬੈਕੁੰਠੀ ਪਰਮ ਅਨੰਦ ਦੇ ਮੰਡਲ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਸੱਚ ਨੂੰ ਪਿਆਰਦੀ ਹੈ। ਸੱਚ ਦੀ ਇਹ ਸਿੱਖਿਆ ਕਿਸ ਤਰ੍ਹਾਂ ਮੇਟੀ ਜਾ ਸਕਦੀ ਹੈ? ਸਾਹਿਬ ਖੁਦ ਨਾਂ ਠੱਗਿਆ ਜਾਣ ਵਾਲਾ ਹੈ। ਨਹਾਉਣ ਦੁਆਰਾ, ਦਾਨ-ਪੁੰਨ, ਸਰੇਸ਼ਟਾਂ ਗਿਆਤ ਅਤੇ ਪੁਰਬੀ ਇਸ਼ਨਾਨਾਂ ਰਾਹੀਂ ਉਹ ਕਿਸ ਤਰ੍ਹਾਂ ਠੱਗਿਆ ਜਾ ਸਕਦਾ ਹੈ? ਮੇਰਾ ਵਲ ਛਲ, ਸੰਸਾਰੀ ਲਗਨ ਅਤੇ ਪਾਪ ਮਿਟ ਗਏ ਹਨ ਅਤੇ ਖਤਮ ਹੋ ਗਏ ਹਨ ਮੇਰੇ ਝੂਠ ਪਖੰਡ ਅਤੇ ਦਵੈਤ-ਭਾਵ। ਪ੍ਰੇਮ ਨਾਲ ਰੰਗੀ ਹੋਈ ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ।
ਰਾਤਾ = {रत्रत्र्} ਰੰਗਿਆ ਹੋਇਆ। ਰਵੈ = ਚੇਤੇ ਕਰਦਾ ਹੈ, ਸਿਮਰਦਾ ਹੈ। ਮਨਿ = ਮਨ ਵਿਚ। ਸੋਈ = ਉਹੀ, ਉਹ ਪ੍ਰਭੂ ਹੀ। ਪਉੜੀ ਸਾਚ ਕੀ = ਸਦਾ-ਥਿਰ ਪ੍ਰਭੂ ਤਕ ਅਪੜਾਣ ਵਾਲੀ ਪੌੜੀ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੁਖੁ = ਆਤਮਕ ਆਨੰਦ। ਸੁਖਿ = ਆਤਮਕ ਆਨੰਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਆਵੈ = ਆਉਂਦਾ ਹੈ, ਪਹੁੰਚਦਾ ਹੈ। ਸਾਚ ਭਾਵੈ = ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ {ਨੋਟ: ਕਈ ਬੀੜਾਂ ਵਿਚ ਪਾਠ "ਸਾਚੁ" ਹੈ। ਇਸ ਤਰ੍ਹਾਂ ਅਰਥ ਬਣਦਾ ਹੈ:ਉਸ ਬੰਦੇ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ। ਪਰ ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਪਾਠ "ਸਾਚ" ਹੈ}। ਸਾਚ ਕੀ ਮਤਿ = ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਮਤਿ। ਕਿਉ ਟਲੈ = ਨਹੀਂ ਹਟਦੀ, ਅਟੱਲ ਹੋ ਜਾਂਦੀ ਹੈ। ਸੁਗਿਆਨੁ = ਚੰਗਾ ਗਿਆਨ, ਗਿਆਨ ਦੀਆਂ ਗੱਲਾਂ ਕਰ ਸਕਣ ਦੀ ਚੰਗੀ ਸਮਰੱਥਾ। ਮਜਨੁ = ਤੀਰਥ-ਇਸ਼ਨਾਨ {मज्जन}। ਅਛਲਿਓ = ਜੇਹੜਾ ਠੱਗਿਆ ਨਾਹ ਜਾ ਸਕੇ। ਕਿਉ ਛਲੈ = ਠੱਗ ਨਹੀਂ ਸਕਦਾ, ਖ਼ੁਸ਼ ਨਹੀਂ ਕਰ ਸਕਦਾ। ਪਰਪੰਚ = ਧੋਖੇ। ਥਾਕੇ = ਰਹਿ ਜਾਂਦੇ ਹਨ, ਮੁੱਕ ਜਾਂਦੇ ਹਨ। ਦੋਈ = ਦ੍ਵੈਤ, ਮੇਰ-ਤੇਰ। ਕਪਟੁ = ਠੱਗੀ।੧।
(ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ। ਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ। ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤਿ ਅਟੱਲ ਹੋ ਜਾਂਦੀ ਹੈ। ਪਰਮਾਤਮਾ ਅਟੱਲ ਹੈ। (ਜੇ ਗੁਣ ਗਾਵਣ ਵਾਲੀ ਮਤਿ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ। (ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ। ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ। (ਪ੍ਰਭੂ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪ੍ਰਭੂ ਦੇ) ਗੁਣ ਗਾਂਵਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ।੧।
ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥ ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥ ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥ ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥ ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥
ਤੂੰ ਉਸ ਸੁਆਮੀ ਦੀ ਕੀਰਤੀ ਕਰ ਜਿਸ ਨੇ ਆਲਮ ਰਚਿਆ ਹੈ। ਭ੍ਰਿਸ਼ਟੀ ਹੋਈ ਆਤਮਾ ਨੂੰ ਮਲੀਨਤਾ ਚਿਮੜੀ ਹੋਈ ਹੈ। ਕੋਈ ਵਿਰਲਾ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹੈ। ਆਪਣੀ ਇਹ ਆਤਮਾ ਗੁਰਾਂ ਨੂੰ ਸਮਰਪਣ ਕਰ ਕੇ, ਜਦ ਪ੍ਰਾਣੀ ਨਾਮ ਦੇ ਆਬਿ-ਹਿਯਾਤ ਨੂੰ ਰਿੜਕ ਕੇ ਛਕਦਾ ਹੈ, ਤਾਂ ਗੁਰੂ ਜੀ ਉਸ ਦਾ ਬੜਾ ਮੁੱਲ ਪਾਉਂਦੇ ਹਨ। ਜਦ ਮੈਂ ਆਪਣੇ ਨੂੰ ਸੱਚੇ ਨਾਮ ਨਾਲ ਜੋੜ ਲਿਆ, ਤਾਂ ਸੁਖੈਨ ਹੀ ਆਪਣੇ ਸੁਆਮੀ ਨੂੰ ਸਿੰਞਾਣ ਲਿਆ। ਜੇਕਰ ਉਨ੍ਹਾਂ ਨੂੰ ਚੰਗਾ ਲੱਗੇ, ਮੈਂ ਗੁਰਾਂ ਦੇ ਨਾਲ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਾਂਗਾ। ਓਪਰਾ ਬਣ ਕੇ ਮੈਂ ਕਿਸ ਤਰ੍ਹਾਂ ਸਾਈਂ ਨੂੰ ਮਿਲ ਸਕਦਾ ਹਾਂ? ਤੂੰ ਉਸ ਸੁਆਮੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਨੇ ਸੰਸਾਰ ਨੂੰ ਰਚਿਆ ਹੈ।
ਜਿਨਿ = ਜਿਸ (ਸਾਹਿਬ) ਨੇ। ਕਾਰਣੁ = ਜਗਤ। ਮਨਿ ਮੈਲਿਐ = ਜੇ ਮਨ ਮੈਲਾ ਰਹੇ, ਜੇ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਰਹੇ। ਕਿਨੈ = ਕਿਸੇ ਵਿਰਲੇ ਨੇ, ਕਿਸੇ ਨੇ ਨਹੀਂ। ਮਥਿ = ਰਿੜਕ ਕੇ, ਮੁੜ ਮੁੜ ਜਪ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਮਨੁ ਦੀਆ = ਮਨ (ਗੁਰੂ ਨੂੰ) ਦੇ ਦਿੱਤਾ। ਮੋਲੁ = ਮੁੱਲ, ਕੀਮਤ। ਸਹਜਿ = ਆਤਮਕ ਅਡੋਲਤਾ ਵਿਚ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਤਿਸੁ ਨਾਲਿ = ਉਸ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ। ਗਾਵਾ = ਮੈਂ ਗਾ ਸਕਦਾ ਹਾਂ। ਤਿਸੁ ਭਾਵਾ = ਉਸ ਪ੍ਰਭੂ ਨੂੰ ਚੰਗਾ ਲੱਗਾਂ। ਕਿਉ ਮਿਲੈ = ਨਹੀਂ ਮਿਲ ਸਕਦਾ। ਹੋਇ = ਹੋ ਕੇ। ਪਰਾਇਆ = ਓਪਰਾ।੨।
ਉਸ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ। (ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਵਿਕਾਰਾਂ ਦੀ) ਮੈਲ ਲੱਗੀ ਰਹਿੰਦੀ ਹੈ, ਤੇ, ਜੇ ਮਨ (ਵਿਕਾਰਾਂ ਨਾਲ) ਮੈਲਾ ਟਿਕਿਆ ਰਹੇ ਤਾਂ ਕੋਈ ਭੀ ਨਾਮ-ਅੰਮ੍ਰਿਤ ਪੀ ਨਹੀਂ ਸਕਦਾ। (ਪਰ ਇਸ ਨਾਮ-ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਭੀ ਮੁੱਲ ਦੇਣਾ ਪੈਂਦਾ ਹੈ) ਮੈਂ ਗੁਰੂ ਪਾਸੋਂ ਮੁੱਲ ਪੁਆਇਆ (ਤਾਂ ਉਸਨੇ ਦੱਸਿਆ ਕਿ) ਜਿਸ ਨੇ ਆਪਣਾ ਇਹ ਮਨ (ਗੁਰੂ ਦੇ) ਹਵਾਲੇ ਕੀਤਾ ਉਸ ਨੇ ਮੁੜ ਮੁੜ ਸਿਮਰ ਕੇ ਨਾਮ-ਅੰਮ੍ਰਿਤ ਪੀ ਲਿਆ। (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਦੋਂ ਕਿਸੇ ਮਨੁੱਖ ਨੇ ਆਪਣਾ ਮਨ (ਮੈਲੇ ਪਾਸੇ ਵਲੋਂ ਹਟਾ ਕੇ) ਸਦਾ-ਥਿਰ ਪ੍ਰਭੂ ਵਿਚ ਜੋੜਿਆ ਤਾਂ ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ। (ਪਰ) ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜ਼ਾ ਹੀ ਹੋਵੇ (ਜੇ ਉਸ ਨੂੰ ਮੈਂ ਚੰਗਾ ਲੱਗ ਪਵਾਂ)। ਪ੍ਰਭੂ ਤੋਂ ਓਪਰੇ ਓਪਰੇ ਰਿਹਾਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। (ਸੋ, ਹੇ ਭਾਈ!) ਉਸ ਮਾਲਕ-ਪ੍ਰਭੂ ਦੀ (ਸਦਾ) ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ (ਇਹ) ਜਗਤ ਪੈਦਾ ਕੀਤਾ ਹੈ।੨।
ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥ ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥ ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥ ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥ ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥ ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥
ਜਦ ਪ੍ਰਭੂ ਮਨ ਅੰਦਰ ਆ ਜਾਂਦਾ ਹੈ, ਤਾਂ ਪਿਛੇ ਕੀ ਰਹਿ ਜਾਂਦਾ ਹੈ? ਉਸ ਦੇ ਮਗਰੋਂ ਤਦ ਆਉਣਾ ਤੇ ਜਾਣਾ ਕਿਸ ਤਰ੍ਹਾਂ ਹੋ ਸਕਦਾ ਹੈ? ਜਦ ਜਿੰਦੜੀ ਆਪਣੇ ਵਾਹਿਗੁਰੂ ਪਿਆਰੇ ਨਾਲ ਪ੍ਰਸੰਨ ਹੋ ਜਾਂਦੀ ਹੈ ਤਾਂ ਇਹ ਉਸ ਨਾਲ ਅਭੇਦ ਹੋ ਜਾਂਦੀ ਹੈ। ਸੱਚੀ ਹੈ ਬੋਲ-ਬਾਣੀ ਉਸ ਦੀ ਜੋ ਪ੍ਰਭੂ, ਜਿਸ ਨੇ ਨਿਰੇ ਇਕ ਤੁਪਕੇ ਤੋਂ ਦੇਹ ਦਾ ਕਿਲ੍ਹਾ ਬਣਾਇਆਹੈ, ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਸੁਆਮੀ ਖੁਦ ਹੀ ਪੰਜਾਂ ਤੱਤਾਂ ਦੀ ਦੇਹ ਦਾ ਰਚਣਹਾਰ ਮਾਲਕ ਹੈ। ਇਹ ਉਹ ਸੁਆਮੀ ਹੀ ਹੈ, ਜੋ ਇਸ ਨੂੰ ਸੱਚ ਨਾਲ ਸ਼ਸ਼ੋਭਤ ਕਰਦਾ ਹੈ। ਮੈਂ ਪਾਪੀ ਹਾਂ, ਤੂੰ ਸ੍ਰਵਣ ਕਰ, ਹੇ ਮੇਰੇ ਪ੍ਰੀਤਮਾ! ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਸੱਚ ਹੈ। ਜਿਸ ਨੂੰ ਸੱਚੀ ਸਮਝ ਪਰਦਾਨ ਹੋਈ ਹੈ, ਉਹ ਆਉਂਦਾ ਤੇ ਜਾਂਦਾ ਨਹੀਂ।
ਆਇ ਗਇਆ = (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ) ਆ ਵੱਸਿਆ। ਕੀ ਨ ਆਇਓ = ਉਸ ਦੇ ਪਾਸ ਹੋਰ ਕੀਹ ਕੁੱਝ ਨਾਹ ਆਇਆ? ਉਸ ਨੂੰ ਹੋਰ ਕੀਹ ਨ ਮਿਲਿਆ? ਉਸ ਨੂੰ ਹੋਰ ਕਿਸੇ ਚੀਜ਼ ਦੀ ਤਾਂਘ ਨਾਹ ਰਹੀ। ਕਿਉ ਆਵੈ ਜਾਤਾ = ਉਹ ਕਿਉਂ ਜੰਮੇ ਤੇ ਮਰੇਗਾ? ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ। ਸੇਤੀ = ਨਾਲ। ਰਾਤਾ = ਰੰਗਿਆ ਜਾਂਦਾ ਹੈ। ਰੰਗਿ = ਰੰਗ ਵਿਚ। ਸਚ ਕੀ ਬਾਤਾ = ਸਦਾ-ਥਿਰ ਪ੍ਰਭੂ ਦੀਆਂ ਗੱਲਾਂ। ਜਿਨਿ = ਜਿਸ ਪ੍ਰਭੂ ਨੇ। ਬਿੰਬ ਕਾ ਕੋਟੁ = ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ। ਪੰਚ ਭੂ = ਪੰਜ ਤੱਤ। ਨਾਇਕੋ = ਮਾਲਕ। ਸਿਰੰਦਾ = ਪੈਦਾ ਕਰਨ ਵਾਲਾ। ਸਚ = ਸਦਾ-ਥਿਰ ਪ੍ਰਭੂ। ਸਚ ਕਾ ਪਿੰਡੁ = (ਸਦਾ-ਥਿਰ ਪ੍ਰਭੂ ਨੇ) ਆਪਣੇ ਰਹਿਣ ਵਾਸਤੇ ਸਰੀਰ। ਸਵਾਰਿਆ = ਸਜਾਇਆ। ਤੁਧੁ = ਤੈਨੂੰ। ਸਚੁ = ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੀ ਮਤਿ।੩।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸੇ, ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ। ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿੱਝ ਜਾਂਦਾ ਹੈ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ। ਉਸ ਦਾ ਮਨ ਉਸ ਮਾਲਕ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਉਸ ਸਦਾ-ਥਿਰ ਮਾਲਕ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ ਉਸਾਰ ਦਿੱਤਾ ਹੈ, ਜੋ ਪੰਜਾਂ ਤੱਤਾਂ ਦਾ ਮਾਲਕ ਹੈ, ਜੋ ਆਪ ਹੀ (ਸਰੀਰ ਜਗਤ ਦਾ) ਪੈਦਾ ਕਰਨ ਵਾਲਾ ਹੈ, ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ। ਹੇ ਪਿਆਰੇ ਪ੍ਰਭੂ! ਤੂੰ (ਮੇਰੀ ਬੇਨਤੀ) ਸੁਣ। ਅਸੀਂ ਜੀਵ ਔਗੁਣਾਂ ਨਾਲ ਭਰੇ ਹੋਏ ਹਾਂ (ਤੂੰ ਆਪ ਹੀ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ ਸਾਨੂੰ ਪਵਿਤ੍ਰ ਕਰਨ ਵਾਲਾ ਹੈਂ) ਜੇਹੜਾ ਜੀਵ (ਤੇਰੀ ਮੇਹਰ ਨਾਲ) ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਦੀ ਮਤਿ ਅਭੁੱਲ ਹੋ ਜਾਂਦੀ ਹੈ।੩।
ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥ ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥ ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥ ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥ ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥
ਤੂੰ ਆਪਣਿਆ ਨੇਤ੍ਰਾਂ ਵਿੱਚ ਇਹੋ ਜਿਹਾ ਸੁਰਮਾ ਪਾ, ਜਿਹੜਾ ਤੇਰੇ ਪ੍ਰੀਤਮ ਨੂੰ ਚੰਗਾ ਲੱਗੇ। ਮੈਂ ਪ੍ਰਭੂ ਨੂੰ ਜਾਣ, ਬੁੱਝ ਅਤੇ ਸਮਝ ਸਕਦਾ ਹਾਂ, ਜੇਕਰ ਉਹ ਮੈਨੂੰ ਆਪਣਾ ਆਪ ਦਰਸਾ ਦੇਵੇਂ। ਸਾਈਂ ਆਪੇ ਹੀ ਆਪਣਾ ਰਾਹ ਵਿਖਾਲਦਾ ਅਤੇ ਮੈਨੂੰ ਉਸ ਉਤੇ ਤੋਰਦਾ ਹੈ ਅਤੇ ਉਹ ਆਪ ਹੀ ਮੇਰੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ। ਸ਼ੁਭ ਅਮਲ ਅਤੇ ਮੰਦੇ ਅਮਲ, ਪ੍ਰਭੂ ਆਪ ਹੀ ਇਨਸਾਨ ਪਾਸੋਂ ਕਰਾਉਂਦਾ ਹੈ। ਖੋਜ ਤੋਂ ਪਰੇ ਪ੍ਰਭੂ ਦੇ ਮੁੱਲ ਨੂੰ ਕੌਣ ਜਾਣ ਸਕਦਾ ਹੈ? ਜਾਦੂ-ਟੂਣਾ, ਜੰਤ੍ਰ-ਮੰਤ੍ਰ ਅਤੇ ਦੰਭ ਮੈਂ ਨਹੀਂ ਜਾਣਦਾ। ਪ੍ਰਭੂ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਮੇਰੀ ਆਤਮਾ ਪ੍ਰਸੰਨ ਹੋ ਗਈ ਹੈ। ਨਾਮ ਦੇ ਸੁਰਮੇ ਦਾ ਕੇਵਲ ਉਸ ਪਾਸੋਂ ਹੀ ਪਤਾ ਲੱਗਦਾ ਹੈ ਜੋ ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸਾਈਂ ਨੂੰ ਸਮਝਦਾ ਹੈ।
ਅੰਜਨੁ = ਸੁਰਮਾ। ਅੰਜਨੁ ਤੈਸਾ ਅੰਜੀਐ = ਉਹੋ ਜਿਹਾ ਸੁਰਮਾ (ਅੱਖਾਂ ਵਿਚ) ਪਾਣਾ ਚਾਹੀਦਾ ਹੈ, ਆਤਮਕ ਜੀਵਨ ਦੀ ਪ੍ਰਾਪਤੀ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ {ਨੋਟ: ਇਸਤ੍ਰੀ ਆਪਣੀ ਸਰੀਰਕ ਸੁੰਦਰਤਾ ਨਾਲ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਅੱਖਾਂ ਵਿਚ ਸੁਰਮਾ ਪਾਂਦੀ ਹੈ}। ਪਿਰ ਭਾਵੈ = ਪਤੀ ਨੂੰ ਪਸੰਦ ਆ ਜਾਏ {ਨੋਟ: "ਪਿਰ ਭਾਵੈ" ਅਤੇ "ਪਿਰੁ ਭਾਵੈ" ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ}। ਜਾਣਾਵੈ = ਜਾਣਨ ਲਈ ਸਹੈਤਾ ਕਰੋ। ਮਾਰਗਿ = (ਸਹੀ) ਰਸਤੇ ਉਤੇ। ਲੇਵਏ = ਲੇਵੈ, ਲੈਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ। ਕਰਮ ਸੁਕਰਮ = ਸਾਧਾਰਨ ਕੰਮ ਤੇ ਚੰਗੇ ਕੰਮ। ਅਭੇਵਏ = ਅਭੇਵੈ, ਅਭੇਵ ਪ੍ਰਭੂ ਦੀ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ। ਤੰਤੁ = ਟੂਣਾ। ਨ ਜਾਣਾ = ਮੈਂ ਨਹੀਂ ਜਾਣਦਾ। ਰਿਦੈ = ਹਿਰਦੇ ਵਿਚ। ਤਿਸੈ ਤੇ = ਉਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ।੪।
ਇਸਤ੍ਰੀ ਨੂੰ ਉਹੋ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸ ਦੇ ਪਤੀ ਨੂੰ ਚੰਗਾ ਲੱਗੇ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦੇ ਮਿਲਾਪ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ ਜੇਹੜਾ ਪ੍ਰਭੂ-ਪਤੀ ਨੂੰ ਪਸੰਦ ਆਵੇ)। (ਪਰ ਜੀਵ ਦੇ ਕੀਹ ਵੱਸ ਹੈ?) ਜਦੋਂ ਪਰਮਾਤਮਾ ਆਪ ਸਮਝ ਬਖ਼ਸ਼ੇ, ਤਦੋਂ ਹੀ ਜੀਵ (ਸਹੀ ਰਸਤਾ) ਸਮਝ ਸਕਦਾ ਹੈ, ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ, ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ। ਪਰਮਾਤਮਾ ਆਪ ਹੀ ਸਮਝ ਦੇਂਦਾ ਹੈ, ਆਪ ਹੀ ਸਹੀ ਰਸਤੇ ਉਤੇ ਪਾਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵਲ ਪ੍ਰੇਰਦਾ ਹੈ। ਸਾਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਾਂਦਾ ਹੈ; ਪਰ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ, ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ। (ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ। ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ। (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ।੪।
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥ ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥ ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥ ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥ ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥
ਜਦ ਮੇਰੇ ਆਪਣੇ ਨਿੱਜ ਦੇ ਮਿੱਤਰ ਹਨ, ਤਦ ਮੈਂ ਕਿਸੇ ਪਰਾਏ ਦੇ ਘਰ ਕਿਉਂ ਜਾਵਾਂ? ਇਹ ਮਿੱਤਰ ਸੱਚੇ ਮਾਲਕ ਨਾਲ ਰੰਗੇ ਹੋਏ ਹਨ, ਜੋ ਸਦਾ ਉਨ੍ਹਾਂ ਦੇ ਹਿਰਦੇ ਅੰਦਰ ਉਨ੍ਹਾਂ ਦੇ ਨਾਲ ਵੱਸਦਾ ਹੈ। ਆਪਣੇ ਹਿਰਦੇ ਅੰਦਰ ਇਹ ਮਿਤਰ ਮੌਜਾਂ ਮਾਣਦੇ ਹਨ ਅਤੇ ਸੱਚੇ ਨਾਮ ਨਾਲ ਜੋ ਪਿਆਰ ਉਹ ਕਰਦੇ ਹਨ, ਉਸ ਵਿੱਚ ਸਾਰੇ ਨੇਕ ਅਮਲ ਅਠਾਹਟ ਧਰਮ ਅਸਥਾਨ ਦੀਆਂ ਯਾਤ੍ਰਾਵਾਂ, ਦਾਨ-ਪੁੰਨ ਅਤੇ ਉਪਾਸ਼ਨਾਵਾਂ ਆ ਜਾਂਦੀਆਂ ਹਨ। ਸਾਈਂ ਆਪੇ ਸਾਰਿਆਂ ਨੂੰ ਰਚਦਾ, ਅਸਥਾਪਨ ਕਰਦਾ ਅਤੇ ਵੇਖਦਾ ਹੈ। ਉਸ ਦੀ ਰਜ਼ਾ ਉਸ ਦੇ ਸੰਤਾਂ ਨੂੰ ਪਾਉਂਦੀ ਹੈ। ਮਿੱਤਰ ਆਪਣੇ ਪ੍ਰਭੂ ਦੇ ਪ੍ਰੇਮ ਅੰਦਰ ਪ੍ਰਸੰਨ ਹਨ ਉਹ ਆਪਣੇ ਪ੍ਰੀਤਮ ਦੀ ਪ੍ਰੀਤ ਧਾਰਨ ਕਰਦੇ ਹਨ।
ਸਾਜਨ ਹੋਵਨਿ ਆਪਣੇ = ਜੇ ਸੱਜਣ-ਪ੍ਰਭੂ ਜੀ ਆਪਣੇ ਬਣ ਜਾਣ {ਨੋਟ: ਲਫ਼ਜ਼ "ਸਾਜਨ ਹੋਵਨਿ ਆਪਣੇ" ਆਦਰ-ਸਤਕਾਰ ਦੇ ਭਾਵ ਵਿਚ 'ਬਹੁ-ਵਚਨ' ਵਰਤੇ ਜਾਂਦੇ ਹਨ}। ਪਰ ਘਰ = ਪਰਾਏ ਘਰਾਂ ਵਿਚ {ਘਰਿ = ਘਰ ਵਿਚ। ਘਰ = ਘਰਾਂ ਵਿਚ}। ਸਾਜਨ ਰਾਤੇ = ਸੱਜਣ-ਪ੍ਰਭੂ ਦੇ ਰੰਗ ਵਿਚ ਰੱਤੇ ਹੋਏ। ਸਚ ਕੇ ਸੰਗੇ = ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ। ਮਨ ਮਾਹੀ = ਮਨ ਵਿਚ, ਅੰਤਰ ਆਤਮੇ। ਸਾਜਨ = ਪ੍ਰਭੂ ਜੀ। ਰਲੀਆ = ਆਨੰਦ। ਸਬਾਇਆ = ਸਾਰਾ। ਕਰਮ ਧਰਮ = ਧਾਰਮਿਕ ਕੰਮ। ਨਾਮੁ ਸਾਚਾ = ਸਦਾ-ਥਿਰ ਪ੍ਰਭੂ ਦਾ ਨਾਮ। ਭਾਇਆ = ਪਿਆਰਾ ਲੱਗਾ। ਤਿਸੈ ਭਾਣਾ = ਉਸ ਪ੍ਰਭੂ ਦਾ ਹੀ ਭਾਣਾ। ਸਾਜਨ ਰਾਂਗਿ = ਸੱਜਣ-ਪ੍ਰਭੂ ਦੇ ਰੰਗ ਵਿਚ।੫।
ਸੱਜਣ-ਪ੍ਰਭੂ ਜੀ (ਜਿਨ੍ਹਾਂ ਸੁਭਾਗ ਬੰਦਿਆਂ ਦੇ) ਆਪਣੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿਚ ਨਹੀਂ ਜਾਂਦੇ (ਭਾਵ, ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਅਖਾਉਤੀ ਧਰਮ-ਕਰਮ ਨਹੀਂ ਕਰਦੇ ਫਿਰਦੇ)। ਉਹ ਆਦਮੀ ਅੰਤਰ ਆਤਮੇ ਸਦਾ-ਥਿਰ ਸੱਜਣ-ਪ੍ਰਭੂ ਦੇ ਨਾਲ ਰੱਤੇ ਰਹਿੰਦੇ ਹਨ। ਉਹ ਆਪਣੇ ਮਨ ਵਿਚ ਸੱਜਣ-ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ, ਇਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ। ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ-ਇਹੀ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਇਹੀ ਉਹਨਾਂ ਵਾਸਤੇ ਪੁੰਨ-ਦਾਨ ਹੈ ਤੇ ਇਹੀ ਉਹਨਾਂ ਦੀ ਦੇਵ-ਪੂਜਾ ਹੈ। ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ ਜੋ ਆਪ (ਜਗਤ ਨੂੰ) ਪੈਦਾ ਕਰਦਾ ਹੈ ਤੇ ਪੈਦਾ ਕਰ ਕੇ ਸੰਭਾਲ ਕਰਦਾ ਹੈ। ਸੱਜਣ-ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ-ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ।੫।
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
ਜੇਕਰ ਅੰਨ੍ਹਾਂ ਮਨੁੱਖ ਮੁਖੀਆ ਹੋਵੇ ਤਾਂ ਉਹ ਠੀਕ ਰਸਤੇ ਨੂੰ ਕਿਸ ਤਰ੍ਹਾਂ ਪਛਾਣੇਗਾ? ਤੁੱਛ ਹੈ ਉਸ ਦੀ ਸਮਝ। ਉਹ ਖੁਦ ਠੱਗਿਆ ਗਿਆ ਹੈ। ਉਸ ਦੇ ਚੇਲੇ ਕਿਸ ਤਰ੍ਹਾਂ ਰਸਤੇ ਨੂੰ ਜਾਣ ਸਕਦੇ ਹਨ? ਉਹ ਕਿਸ ਤਰ੍ਹਾਂ ਠੀਕ ਰਸਤੇ ਟੁਰ ਕੇ ਮਾਲਕ ਦੇ ਮੰਦਰ ਨੂੰ ਪੁੱਜ ਸਕਦਾ ਹੈ? ਅੰਨ੍ਹੇ ਆਦਮੀ ਦੀ ਅੰਨ੍ਹੀ ਹੀ ਅਕਲ ਹੈ। ਸਾਹਿਬ ਦੇ ਨਾਮ ਦੇ ਬਾਝੋਂ ਇਨਸਾਨ ਨੂੰ ਕੁਝ ਭੀ ਦਿੱਸਦਾ ਨਹੀਂ ਅਤੇ ਅੰਨ੍ਹਾਂ ਇਨਸਾਨ ਸੰਸਾਰੀ ਧੰਦਿਆਂ ਅੰਦਰ ਹੀ ਡੁੱਬ ਜਾਂਦਾ ਹੈ। ਜਦ ਗੁਰਾਂ ਦੀ ਬਾਣੀ ਦਿਲ ਅੰਦਰ ਟਿੱਕ ਜਾਂਦੀ ਹੈ, ਤਾਂ ਰੱਬ ਨੂਰ ਅਤੇ ਖੁਸ਼ੀ ਦਿਨ ਰਾਤ ਚਿੱਤ ਅੰਦਰ ਉਤਪੰਨ ਹੁੰਦੇ ਹਨ। ਦੋਨੋਂ ਹੱਥ ਬੰਨ੍ਹ ਕੇ ਤੂੰ ਗੁਰਦੇਵ ਆਗੂ ਅੱਗੇ ਰਸਤਾ ਵਿਖਾਲਣ ਲਈ ਪ੍ਰਾਰਥਨਾ ਕਰ।
ਅੰਧਾ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ। ਥੀਐ = ਬਣ ਜਾਏ। ਪਾਧਰੁ = ਸਿੱਧਾ ਰਸਤਾ। ਮੁਸੈ = ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ। ਮਤਿ ਹੋਛਿਐ = ਹੋਛੀ ਅਕਲ ਦੇ ਕਾਰਨ। ਰਾਹਿ = (ਸਹੀ) ਰਸਤੇ ਉਤੇ। ਮਹਲ = ਪਰਮਾਤਮਾ ਦਾ ਟਿਕਾਣਾ। ਅੰਧਲੀ = ਅੰਨ੍ਹੀ। ਅੰਧ = ਅੰਨ੍ਹਾ ਮਨੁੱਖ। ਧੰਧਲੀ = ਮਾਇਆ ਦੀ ਦੌੜ-ਭੱਜ ਵਿਚ। ਮਨਿ = ਮਨ ਵਿਚ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਕਰਿ = ਕਰ, ਕਰਦਾ ਹੈ। ਰਾਹੁ ਪਾਧਰੁ = ਪੱਧਰਾ ਰਸਤਾ, ਸਿੱਧਾ ਰਾਹ।੬।
ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ? ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ; ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ। ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ। ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ।੬।
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥ ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥ ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥ ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥ ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥
ਜੇਕਰ ਬੰਦਾ ਸਾਈਂ ਵੱਲੋਂ ਓਪਰਾ ਹੋ ਜਾਵ ਤਾਂ ਸਾਰਾ ਸੰਸਾਰ ਉਸ ਨਾਲ ਬਿਗਾਨਾ ਹੋ ਜਾਂਦਾ ਹੈ। ਮੈਂ ਕੀਹਦੇ ਅਗੇ ਆਪਣੇ ਦੁੱਖਾਂ ਦੀ ਪੰਡ ਖੋਲ੍ਹਾਂ ਜਦ ਸਾਰੇ ਹੀ ਦੁਖੜਿਆਂ ਨਾਲ ਪਰੀਪੂਰਨ ਹਨ। ਸਾਰਾ ਸੰਸਾਰ ਮੁਸੀਬਤਾਂ ਨਾਲ ਭਰਿਆ ਹੋਇਆ ਹੈ। ਜਦ ਮੇਰੀ ਅੰਦਰਲੀ ਅਵਸਥਾ ਨੂੰ ਕੌਣ ਜਾਣ ਸਕਦਾ ਹੈ? ਆਉਣੇ ਅਤੇ ਜਾਣੇ ਬੜੇ ਭਿਆਨਕ ਹਨ। ਇਨਸਾਨ ਦੇ ਗੇੜਿਆਂ ਦਾ ਕੋਈ ਹੱ-ਬੰਨਾ ਨਹੀਂ। ਸਾਈਂ ਦੇ ਨਾਮ ਦੇ ਬਗੈਰ ਪ੍ਰਾਣੀ ਸੱਖਣਾ ਅਤੇ ਨਿਮੌਝੂੜਾ ਹੈ ਤੇ ਗੁਰਬਾਣੀ ਨੂੰ ਨਹੀਂ ਸੁਣਦਾ। ਜੇਕਰ ਬੰਦਾ ਸਾਈਂ ਵੱਲੋਂ ਓਪਰਾ ਹੋ ਜਾਵੇ ਤਾਂ ਸਾਰਾ ਸੰਸਾਰ ਉਸ ਨਾਲ ਬਿਗਾਨਾ ਹੋ ਜਾਂਦਾ ਹੈ।
ਪਰਦੇਸੀ = ਆਪਣੇ ਦੇਸ ਤੋਂ ਵਿਛੁੜਿਆ ਹੋਇਆ, ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ। ਪਰਾਇਆ = ਬਿਗਾਨਾ, ਓਪਰਾ। ਖੋਲ੍ਹ੍ਹਉ = ਮੈਂ ਖੋਹਲਾਂ। ਪਹਿ = ਪਾਸ, ਕੋਲ। ਗੰਠੜੀ = ਦੁੱਖਾਂ ਦੀ ਗੰਢ। ਦੂਖੀ = ਦੁੱਖਾਂ ਨਾਲ। ਸਬਾਇਆ = ਸਾਰਾ। ਬਿਧਿ = ਹਾਲਤ, ਦਸ਼ਾ। ਆਵਣੇ ਜਾਵਣੇ = ਜਨਮ ਮਰਨ ਦੇ ਗੇੜ। ਖਰੇ = ਬਹੁਤ। ਫੇਰਿਆ = ਜਨਮ ਮਰਨ ਦੀਆਂ ਫੇਰੀਆਂ। ਊਣੇ = ਖ਼ਾਲੀ। ਝੂਣੇ = ਉਦਾਸ। ਊਣੇ ਝੂਣੇ = ਨਿਮੋ-ਝੂਣੇ। ਗੁਰਿ = ਗੁਰੂ ਨੇ।੭।
ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਭਾਵ, ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ)। (ਪ੍ਰਭੂ-ਚਰਨਾਂ ਤੋਂ ਵਿਛੁੜ ਕੇ) ਸਾਰਾ ਜਗਤ ਹੀ (ਭਾਵ, ਹਰੇਕ ਜੀਵ) ਦੁੱਖਾਂ ਨਾਲ (ਨਕਾ-ਨਕ) ਭਰਿਆ ਰਹਿੰਦਾ ਹੈ (ਉਹਨਾਂ ਵਿਚ ਮੈਨੂੰ ਕੋਈ ਐਸਾ ਨਹੀਂ ਦਿੱਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿੱਸਦਾ ਹੋਵੇ, ਤੇ) ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਹਲ ਸਕਾਂ (ਹਰੇਕ ਨੂੰ ਆਪੋ-ਧਾਪ ਪਈ ਰਹਿੰਦੀ ਹੈ)। (ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ) ਸਾਰਾ ਹੀ ਜਗਤ (ਹਰੇਕ ਜੀਵ) ਦੁੱਖਾਂ ਨਾਲ ਭਰਿਆ ਰਹਿੰਦਾ ਹੈ (ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ), ਮੇਰੀ ਦੁੱਖੀ ਦਸ਼ਾ ਨੂੰ ਜਾਣਨ ਦੀ ਕੋਈ ਵੀ ਪਰਵਾਹ ਨਹੀਂ ਕਰਦਾ। (ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉਤੇ) ਬਹੁਤ ਭਿਆਨਕ ਜਨਮ ਮਰਨ (ਦੇ ਗੇੜ) ਬਣੇ ਰਹਿੰਦੇ ਹਨ, ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ-ਫੇਰੀਆਂ ਮੁੱਕਦੀਆਂ ਨਹੀਂ। ਜਿਨ੍ਹਾਂ (ਭਾਗ-ਹੀਣ ਬੰਦਿਆਂ) ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁੱਖੀ ਜੀਵਨ ਹੀ ਬਿਤਾਂਦੇ ਗਏ (ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ)।੭।
ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥ ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥ ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥ ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥ ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥ ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥
ਜੋ ਗੁਰੂ-ਘਰ ਰਾਹੀਂ, ਸੁਆਮੀ ਨੂੰ ਆਪਣੇ ਦਿਲ ਦੇ ਗ੍ਰਹਿ ਅੰਦਰ ਖੋਜਦਾ ਹੈ, ਉਹ ਸਰਬ-ਵਿਆਪਕ ਅੰਦਰ ਸਮਾ ਜਾਂਦਾ ਹੈ। ਜੇਕਰ ਗੋਲਾ ਸੱਚੇ ਨਾਮ ਨਾਲ ਪ੍ਰਸੰਨ ਹੋ ਜਾਵੇ, ਕੇਵਲ ਤਦ ਹੀ ਉਹ ਗੁਰਾਂ ਦੀ ਘਾਲ ਕਮਾਉਂਦਾ ਹੈ। ਪਤਨੀ ਜੋ ਨਾਮ ਨਾਲ ਤ੍ਰਿਪਤ ਹੋਈ ਹੈ ਅਤੇ ਜਿਸ ਦਾ ਹਿਰਦਾ ਦ੍ਰਵਿਆ ਹੋਇਆ ਹੈ; ਉਹ ਆਪਣੇ ਸਿਰ ਦੇ ਸਾਈਂ ਦੇ ਮੰਦਰ ਅੰਦਰ ਵਸਦੀ ਹੈ। ਉਹ ਰਚਣਹਾਰ ਖੁਦ ਸ਼੍ਰਿਸ਼ਟੀ ਨੂੰ ਰਚਦਾ ਹੈ ਅਤੇ ਖੁਦ ਹੀ ਸੁਆਮੀ ਲਗਾਤਾਰ ਇਸ ਦਾ ਖਾਤਮਾ ਕਰ ਦਿੰਦਾ ਹੈ। ਗੁਰਬਾਣੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੀ ਹੈ ਤੇ ਤਦ ਉਹ ਸ਼ਸ਼ੋਭਤ ਹੋ ਜਾਂਦਾ ਹੈ ਅਤੇ ਸੁਤੇ ਸਿਧ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ। ਜੋ ਗੁਰੂ-ਘਰ ਰਾਹੀਂ, ਸੁਆਮੀ ਨੂੰ ਆਪਣੇ ਦਿਲ ਦੇ ਘਰ ਅੰਦਰ ਖੋਜਦਾ ਹੈ, ਉਹ ਸਰਬ-ਵਿਆਪਕ ਪੁਰਖ ਅੰਦਰ ਸਮਾਂ ਜਾਂਦਾ ਹੈ।
ਮਹਲੁ = ਟਿਕਾਣਾ। ਮਹਲੀ = ਟਿਕਾਣੇ ਵਾਲਾ। ਗੁਰ ਮਹਲੀ = ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ। ਘਰਿ ਆਪਣੈ = (ਜਿਸ ਮਨੁੱਖ ਦੀ) ਆਪਣੇ ਹਿਰਦੇ-ਘਰ ਵਿਚ। ਸੋ = ਉਹ ਮਨੁੱਖ। ਭਰਪੁਰਿ = ਭਰਪੂਰ ਵਿਚ, ਸਰਬ-ਵਿਆਪਕ ਪ੍ਰਭੂ ਵਿਚ। ਤਾਂ = ਤਦੋਂ। ਸਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਪਤੀਣਾ = ਗਿੱਝ ਜਾਂਦਾ ਹੈ, ਮਗਨ ਰਹਿੰਦਾ ਹੈ। ਅੰਕੁ = ਹਿਰਦਾ। ਸੁ ਮਹਲੁ = (ਪ੍ਰਭੂ ਦਾ) ਉਹ ਟਿਕਾਣਾ। ਮਹਲਾ ਅੰਤਰੇ = ਹਰੇਕ ਸਰੀਰ ਵਿਚ। ਅੰਤਿ = ਅੰਤਰਿ, ਅੰਦਰ, ਹਰੇਕ ਦੇ ਅੰਦਰ। ਨਿਰੰਤਰੇ = ਨਿਰੰਤਰਿ {ਨਿਰ-ਅੰਤਰ। ਅੰਤਰ = ਵਿੱਥ} ਬਿਨਾ ਵਿੱਥ, ਇਕ-ਰਸ। ਸੁਹੇਲਾ = ਸੁਖੀ। ਬੀਣਾ = ਬੰਸਰੀ। ਅਨਹਦ = {अन = हत ਬਿਨਾ ਵਜਾਏ} ਇਕ-ਰਸ, ਸਦਾ ਹੀ।੮।
ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਉਸ ਦਾ ਮਨ) ਮਗਨ ਰਹਿੰਦਾ ਹੈ। ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ-ਰਸ ਨਾਲ ਭਿੱਜਿਆ ਰਹਿੰਦਾ ਹੈ, ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ, (ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇਕ-ਰਸ ਵਿਆਪਕ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ (ਉਸ ਦੇ ਅੰਦਰ, ਮਾਨੋ,) ਇਕ-ਰਸ ਬੰਸਰੀ ਵੱਜਦੀ ਰਹਿੰਦੀ ਹੈ। ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ।੮।
ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥ ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਕੋਈ ॥ ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥ ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥ ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥ ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥
ਤੂੰ ਰਚੇ ਹੋਏ ਦੀ ਸਿਫ਼ਤ ਕਿਉਂ ਕਰਦਾ ਹੈ? ਤੂੰ ਉਸ ਦੀ ਸਿਫ਼ਤ ਕਰ, ਜੋ ਸਾਰਿਆਂ ਨੂੰ ਰਚਦਾ ਤੇ ਵੇਖਦਾ ਹੈ। ਉਸ ਦਾ ਮੁੱਲ ਨਹੀਂ ਮਾਇਆ ਨਹੀਂ ਜਾ ਸਕਦਾ ਜਿੰਨੀ ਮਰਜ਼ੀ ਭੀ ਇਨਸਾਨ ਖਾਹਿਸ਼ ਪਿਆ ਕਰੇ। ਕੇਵਲ ਉਹ ਹੀ ਉਸ ਦਾ ਮੁੱਲ ਪਾ ਸਕਦਾ ਹੈ, ਜਿਸ ਨੂੰ ਉਹ ਆਪਣਾ ਆਪ ਦਰਸਾਉਂਦਾ ਹੈ। ਸੁਆਮੀ ਖੁਦ ਅਚੂਕ ਹੈ ਅਤੇ ਚੁੱਕਵਾਂ ਨਹੀਂ। ਹੇ ਮੇਰੇ ਮਾਲਕ! ਕੇਵਲ ਉਹ ਹੀ, ਜੋ ਤੈਨੂੰ ਚੰਗਾ ਲੱਗਦਾ ਹੈ, ਗੁਰਾਂ ਦੀ ਅਮੋਲਕ ਬਾਣੀ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦਾ ਹੈ। ਮੈਂ, ਕਮੀਣਾ ਅਤੇ ਅਧਮ, ਸੁਆਮੀ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ, ਹੇ ਵੀਰ! ਕਿ ਮੈਂ ਸੱਚੇ ਨਾਮ ਨੂੰ ਕਦੇ ਵੀ ਨਾਂ ਤਿਆਗਾਂਗਾ। ਨਾਨਕ, ਜਿਸ ਨੇ ਰਚਨਾ ਰਚੀ ਹੈ, ਉਹ ਇਸ ਦੀ ਦੇਖ-ਭਾਲ ਕਰਦਾ ਹੈ ਅਤੇ ਕੇਵਲ ਉਹ ਹੀ ਅਸਲੀ ਸਮਝ ਬਖਸ਼ਦਾ ਹੈ।
ਕੀਤਾ = ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜੀਵ। ਕਿਆ ਸਾਲਾਹੀਐ = ਸਿਫ਼ਤਾਂ ਕਰਨ ਦਾ ਕੀਹ ਲਾਭ? ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸੋਈ = ਉਹ ਪ੍ਰਭੂ ਹੀ। ਤਾ ਕੀ = ਉਸ (ਪਰਮਾਤਮਾ) ਦੀ। ਨ ਭੁਲਏ = ਨ ਭੁਲੈ, ਭੁੱਲ ਨਹੀਂ ਕਰਦਾ। ਕਰਹਿ = (ਜੀਵ) ਕਰਦੇ ਹਨ। ਤੁਧੁ = ਤੈਨੂੰ। ਸਬਦਿ ਅਮੁਲਏ = ਅਮੁਲੈ ਸਬਦਿ, ਅਮੋਲਕ ਸ਼ਬਦ ਦੀ ਰਾਹੀਂ। ਹੀਣਉ = ਹੀਣਾ, ਤੁੱਛ। ਕਰਉ = ਮੈਂ ਕਰਦਾ ਹਾਂ। ਸਾਚੁ = ਸਦਾ-ਥਿਰ ਪ੍ਰਭੂ। ਭਾਈ = ਹੇ ਭਾਈ! ਜਿਨਿ = ਜਿਸ ਪਰਮਾਤਮਾ ਨੇ। ਸਾਈ = ਸੋਈ, ਉਹੀ।੯।
ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫ਼ਤਾਂ ਕਰਨ ਦਾ ਕੀਹ ਲਾਭ? (ਸਿਫ਼ਤਿ-ਸਾਲਾਹ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ) ਜੋ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਭੀ ਕਰਦਾ ਹੈ। (ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ)। ਜੇ ਕੋਈ ਮਨੁੱਖ ਇਹ ਚਾਹੇ (ਕਿ ਪਰਮਾਤਮਾ ਦੇ ਗੁਣ ਬਿਆਨ ਕਰ ਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ) ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ। ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖ਼ਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ। (ਉਹ ਬੰਦਾ ਇਉਂ ਬੇਨਤੀ ਕਰਦਾ ਹੈ-) ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ। ਹੇ ਨਾਨਕ! (ਆਖ-) ਹੇ ਭਾਈ! ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਪਰ ਮੈਂ (ਪ੍ਰਭੂ-ਦਰ ਤੇ ਹੀ) ਬੇਨਤੀ ਕਰਦਾ ਹਾਂ, ਮੈਂ ਉਸ ਸਦਾ-ਥਿਰ ਪ੍ਰਭੂ (ਦੇ ਪੱਲੇ) ਨੂੰ ਨਹੀਂ ਛੱਡਦਾ। (ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਸਿਫ਼ਤਿ-ਸਾਲਾਹ ਕਰਨ ਦਾ ਦਮ ਭਰ ਸਕਾਂ), ਜੇਹੜਾ ਪ੍ਰਭੂ ਪੈਦਾ ਕਰ ਕੇ ਸੰਭਾਲ ਕਰਦਾ ਹੈ ਉਹੀ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਬਖ਼ਸ਼ਦਾ ਹੈ।੯।੨।੫।
Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.comIf you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
No comments:
Post a Comment