Waheguru Ji Ka Khalsa Waheguru Ji Ki Fateh Welcome Ji! What Ardas would You like to Pray for Today?

My innocent soul trembles and shakes. I do not know how my Husband Lord Waheguru Ji will deal with me. The night of my youth has passed away; will the day of old age also pass away?

Like, Share, Comment & Click to read: http://ardas-hukamnama.blogspot.com/2012/01/my-innocent-soul-trembles-and-shakes-i.html

Come to http://ArdasHukamnama.com/ & Click "Pray For Me Now" You will get a personalized Hukamanama Blessings for you and your loved ones.

Also, Click on "Make a Donation" on this page: http://tinyurl.com/Daswand Generously today & all 9 Treasures will flow into your life for you and your loved ones.



13th Jan 2012, Hukamnama, Golden Temple, Amritsar

My innocent soul trembles and shakes. I do not know how my Husband Lord, Waheguru Ji will deal with me. || 1 || The night of my youth has passed away; will the day of old age also pass away? My dark hairs, like bumble bees, have gone away, and grey hairs, like cranes, have settled upon my head. || 1 || Pause || Water does not remain in the unbaked clay pot; when the soul-swan departs, the body withers away. || 2 || I decorate myself like a young virgin; but how can I enjoy pleasures, without my Husband Lord, Waheguru Ji? || 3 || My arm is tired, driving away the crows. Says Kabeer, this is the way the story of my life ends. || 4 || 2 ||

Tuesday, 5th Jayt’h (Samvat 542 Nanakshahi) (Page: 792)



VIDEO HUKAMNAMA SRI DARBAR SAHIB- FRIDAY 13 JAN 2012:
http://www.youtube.com/embed/_301_fp0ZQ4





ਸੂਹੀ ਕਬੀਰ ਜੀ ॥
सूही कबीर जी ॥
Sūhī Kabīr jī.
Soohee, Kabeer Jee:

ਥਰਹਰ ਕੰਪੈ ਬਾਲਾ ਜੀਉ ॥
थरहर क्मपै बाला जीउ ॥
Tharhar kampai bālā jī▫o.
My innocent soul trembles and shakes.

ਨਾ ਜਾਨਉ ਕਿਆ ਕਰਸੀ ਪੀਉ ॥੧॥
ना जानउ किआ करसी पीउ ॥१॥
Nā jān▫o ki▫ā karsī pī▫o. ||1||
I do not know how my Husband Lord, Waheguru Ji will deal with me. ||1||

ਰੈਨਿ ਗਈ ਮਤ ਦਿਨੁ ਭੀ ਜਾਇ ॥
रैनि गई मत दिनु भी जाइ ॥
Rain ga▫ī maṯ ḏin bẖī jā▫e.
The night of my youth has passed away; will the day of old age also pass away?

ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥
भवर गए बग बैठे आइ ॥१॥ रहाउ ॥
Bẖavar ga▫e bag baiṯẖe ā▫e. ||1|| rahā▫o.
My dark hairs, like bumble bees, have gone away, and grey hairs, like cranes, have settled upon my head. ||1||Pause||

ਕਾਚੈ ਕਰਵੈ ਰਹੈ ਨ ਪਾਨੀ ॥
काचै करवै रहै न पानी ॥
Kācẖai karvai rahai na pānī.
Water does not remain in the unbaked clay pot;

ਹੰਸੁ ਚਲਿਆ ਕਾਇਆ ਕੁਮਲਾਨੀ ॥੨॥
हंसु चलिआ काइआ कुमलानी ॥२॥
Hans cẖali▫ā kā▫i▫ā kumlānī. ||2||
when the soul-swan departs, the body withers away. ||2||

ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥
कुआर कंनिआ जैसे करत सीगारा ॥
Ku▫ār kanniā jaise karaṯ sīgārā.
I decorate myself like a young virgin;

ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥
किउ रलीआ मानै बाझु भतारा ॥३॥
Ki▫o ralī▫ā mānai bājẖ bẖaṯārā. ||3||
but how can I enjoy pleasures, without my Husband Lord, Waheguru Ji? ||3||

ਕਾਗ ਉਡਾਵਤ ਭੁਜਾ ਪਿਰਾਨੀ ॥
काग उडावत भुजा पिरानी ॥
Kāg udāvaṯ bẖujā pirānī.
My arm is tired, driving away the crows.

ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥
कहि कबीर इह कथा सिरानी ॥४॥२॥
Kahi Kabīr ih kathā sirānī. ||4||2||
Says Kabeer, this is the way the story of my life ends. ||4||2||


Katha in Punjabi :

ਸੂਹੀ ਕਬੀਰ ਜੀ ॥ ਥਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ ਕਿਆ ਕਰਸੀ ਪੀਉ ॥੧॥

ਸੂਹੀ ਕਬੀਰ ਜੀ। ਮੇਰੀ ਇੰਞਾਣੀ ਜਿੰਦੜੀ ਧੜਕਦੀ ਅਤੇ ਕੰਬਦੀ ਹੈ, ਮੈਂ ਨਹੀਂ ਜਾਣਦੀ ਕਿ ਮੇਰਾ ਖਸਮ ਮੇਰੇ ਨਾਲ ਕੀ ਸਲੂਕ ਕਰੇਗਾ?

ਥਰਹਰ ਕੰਪੈ = ਥਰ ਥਰ ਕੰਬਦਾ ਹੈ, ਬਹੁਤ ਸਹਿਮਿਆ ਹੋਇਆ ਹੈ। ਬਾਲਾ ਜੀਉ = ਅੰਞਾਣੀ ਜਿੰਦ। ਨਾ ਜਾਨਉ = ਮੈਨੂੰ ਪਤਾ ਨਹੀਂ, ਮੈਂ ਨਹੀਂ ਜਾਣਦਾ। ਪੀਉ = ਪਤੀ-ਪ੍ਰਭੂ।੧।

(ਇਤਨੀ ਉਮਰ ਭਗਤੀ ਤੋਂ ਬਿਨਾ ਲੰਘ ਜਾਣ ਕਰਕੇ ਹੁਣ) ਮੇਰੀ ਅੰਞਾਣ ਜਿੰਦ ਬਹੁਤ ਸਹਿਮੀ ਹੋਈ ਹੈ ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ।੧।

ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥

ਤੇਰੀ ਜੁਆਨੀ ਦੀ ਰਾਤ੍ਰੀ ਬੀਤ ਗਈ ਹੈ। ਆਪਣੀ ਬਿਰਧ ਅਵਸਥਾ ਦਾ ਦਿਹਾੜਾ ਭੀ ਤੂੰ ਵਿਆਰਥ ਬੀਤਣ ਨਾਂ ਦੇਈਂ। ਕਾਲੇ ਭਾਉਰ ਚਲੇ ਗਏ ਹਨ ਅਤੇ ਚਿੱਟੇ ਬਗਲੇ ਆ ਕੇ ਬਹਿ ਗਏ ਹਨ। ਠਹਿਰਾਉ।

ਰੈਨਿ = ਰਾਤ, ਜੁਆਨੀ ਦੀ ਉਮਰ ਜਦੋਂ ਕੇਸ ਕਾਲੇ ਹੁੰਦੇ ਹਨ। ਦਿਨੁ = ਬੁਢੇਪੇ ਦਾ ਸਮਾ ਜਦੋਂ ਕੇਸ ਚਿੱਟੇ ਹੋ ਗਏ। ਭਵਰ = ਭਵਰ ਵਰਗੇ ਕਾਲੇ ਕੇਸ। ਬਗ = ਬਗਲੇ ਵਰਗੇ ਚਿਟੇ ਕੇਸ।੧।ਰਹਾਉ।

(ਮੇਰੇ) ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ। (ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ। (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ।੧।ਰਹਾਉ।

ਕਾਚੈ ਕਰਵੈ ਰਹੈ ਨ ਪਾਨੀ ॥ ਹੰਸੁ ਚਲਿਆ ਕਾਇਆ ਕੁਮਲਾਨੀ ॥੨॥

ਅਣਪੱਕੇ ਮਿੱਟੀ ਦੇ ਲੋਟੇ ਵਿੱਚ ਜਲ ਨਹੀਂ ਰਹਿੰਦਾ। ਜਦ ਰੂਹ ਪਾ ਰਾਜ-ਹੰਸ ਟੁਰ ਜਾਂਦਾ ਹੈ ਤਾਂ ਦੇਹ ਮੁਰਝਾ ਜਾਂਦੀ ਹੈ।

ਕਾਚੈ ਕਰਵੈ = ਕੱਚੇ ਕੁੱਜੇ ਵਿਚ। ਹੰਸੁ = ਜੀਵ-ਆਤਮਾ। ਕਾਇਆ = ਸਰੀਰ।੨।

(ਹੁਣ ਤਕ ਬੇ-ਪਰਵਾਹੀ ਵਿਚ ਖ਼ਿਆਲ ਹੀ ਨਾਹ ਕੀਤਾ ਕਿ ਇਹ ਸਰੀਰ ਤਾਂ ਕੱਚੇ ਭਾਂਡੇ ਵਾਂਗ ਹੈ) ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ (ਸੁਆਸ ਬੀਤਦੇ ਗਏ, ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੌਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾਹ ਸਵਾਰਿਆ)।੨।

ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥

ਮੈਂ ਅਣਵਿਆਹੀ ਜੁਆਨ ਕੁੜੀ ਦੀ ਤਰ੍ਹਾਂ ਹਾਰ-ਸ਼ਿੰਗਾਰ ਲਾਉਂਦੀ ਹਾਂ, ਪਰ ਆਪਣੇ ਕੰਤ ਦੇ ਬਿਨਾ ਮੈਂ ਕਿਸ ਤਰ੍ਹਾਂ ਰੰਗ ਰਲੀਆ ਮਾਣ ਸਕਦੀ ਹਾਂ?

ਕੁਆਰ = ਕੁਆਰੀ। ਕੰਨਿਆ = ਕੁੜੀ। ਰਲੀਆ = ਅਨੰਦ। ਬਾਝੁ = ਬਿਨਾ।੩।

ਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ, ਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ)।੩।

ਕਾਗ ਉਡਾਵਤ ਭੁਜਾ ਪਿਰਾਨੀ ॥ ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥

ਕਾਂ ਉਡਾਉਂਦੀ ਦੀ ਮੇਰੀ ਬਾਂਹ ਪੀੜ ਕਰਨ ਲੱਗ ਪਈ ਹੈ। ਕਬੀਰ ਜੀ ਆਖਦੇ ਹਨ, ਇਸ ਤਰ੍ਹਾਂ ਜੀਵਨ ਦੀ ਕਹਾਣੀ ਮੁੱਕ ਜਾਂਦੀ ਹੈ।

ਕਾਗ ਉਡਾਵਤ = (ਉਡੀਕ ਵਿਚ) ਕਾਂ ਉਡਾਉਂਦਿਆਂ। ਭੁਜਾ = ਬਾਂਹ। ਪਿਰਾਨੀ = ਥਕ ਗਈ ਹੈ। ਕਥਾ = ਉਮਰ ਦੀ ਕਹਾਣੀ (ਭਾਵ, ਉਮਰ)। ਸਿਰਾਨੀ = ਮੁੱਕ ਚੱਲੀ ਹੈ।੪।

ਕਬੀਰ ਆਖਦਾ ਹੈ-(ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ, ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ, (ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ।੪।੨। ❁ ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਉਮਰ ਗੰਵਾ ਕੇ ਆਖ਼ਰ ਪਛਤਾਣਾ ਪੈਂਦਾ ਹੈ ਕਿ ਅਗਾਂਹ ਕੀਹ ਬਣੇਗਾ।

ਸੂਹੀ ਕਬੀਰ ਜੀਉ ॥ ਅਮਲੁ ਸਿਰਾਨੋ ਲੇਖਾ ਦੇਨਾ ॥ ਆਏ ਕਠਿਨ ਦੂਤ ਜਮ ਲੇਨਾ ॥ ਕਿਆ ਤੈ ਖਟਿਆ ਕਹਾ ਗਵਾਇਆ ॥ ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥

ਸੂਹੀ ਕਬੀਰ ਜੀ। ਤੇਰੀ ਅਮਲਦਾਰੀ, ਮੁੱਕ ਗਈ ਹੈ। ਤੈਨੂੰ ਹੁਣ ਆਪਣਾ ਹਿਸਾਬ-ਕਿਤਾਬ ਦੇਣਾ ਪਏਗਾ। ਮੌਤ ਦੇ ਸਖਤ ਦਿਲ ਫ਼ਰਿਸ਼ਤੇ ਤੈਨੂੰ ਲੈਣ ਲਈ ਆਏ ਹਨ। ਤੂੰ ਕੀ ਕਮਾਇਆ ਹੈ ਅਤੇ ਤੈਨੂੰ ਕਿਥੇ ਘਾਟਾ ਪਿਆ ਹੈ? ਛੇਤੀ ਤੁਰ। ਤੈਨੂੰ ਕਚਹਿਰੀ ਵਿੱਚ ਸੱਦਿਆ ਗਿਆ ਹੈ।

ਅਮਲੁ = ਅਮਲ ਦਾ ਸਮਾ, ਮੁਲਾਜ਼ਮਤ ਦੇ ਕੰਮ ਦਾ ਸਮਾ, ਜ਼ਿੰਦਗੀ-ਰੂਪ ਮੁਲਾਜ਼ਮਤ ਦੇ ਕੰਮ ਦਾ ਸਮਾ। ਸਿਰਾਨੋ = ਬੀਤ ਗਿਆ ਹੈ। ਕਠਿਨ = ਕਰੜੇ। ਕਹਾ = ਕਿੱਥੇ? ਸਿਤਾਬ = ਛੇਤੀ। ਦੀਬਾਨਿ = ਦੀਵਾਨ ਨੇ, ਸਰਬ-ਰਾਜ ਨੇ।੧।

(ਹੇ ਜੀਵ! ਜਗਤ ਵਿਚ) ਮੁਲਾਜ਼ਮਤ ਦਾ ਸਮਾ (ਭਾਵ, ਉਮਰ ਦਾ ਨਿਯਤ ਸਮਾ) ਲੰਘ ਗਿਆ ਹੈ, (ਇੱਥੇ ਜੇ ਕੁਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ; ਕਰੜੇ ਜਮ-ਦੂਤ ਲੈਣ ਆ ਗਏ ਹਨ। (ਉਹ ਆਖਣਗੇ-) ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ। ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?।੧।

ਚਲੁ ਦਰਹਾਲੁ ਦੀਵਾਨਿ ਬੁਲਾਇਆ ॥ ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥

ਏਸੇ ਹਾਲਤ ਵਿੱਚ ਹੀ ਟੁਰ ਪਉ। ਧਰਮਰਾਜ ਨੇ ਤੈਨੂੰ ਸੱਦਿਆ ਹੈ। ਵਾਹਿਗੁਰੂ ਦੀ ਕਚਹਿਰੀ ਦਾ ਹੁਕਮ-ਨਾਮਾ ਤੇਰੇ ਲਈ ਆਇਆ ਹੈ।

ਦਰਹਾਲੁ = ਹੁਣੇ। ਫੁਰਮਾਨੁ = ਹੁਕਮ।੧।ਰਹਾਉ।

ਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ; ਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ।੧।ਰਹਾਉ।

ਕਰਉ ਅਰਦਾਸਿ ਗਾਵ ਕਿਛੁ ਬਾਕੀ ॥ ਲੇਉ ਨਿਬੇਰਿ ਆਜੁ ਕੀ ਰਾਤੀ ॥ ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥ ਸੁਬਹ ਨਿਵਾਜ ਸਰਾਇ ਗੁਜਾਰਉ ॥੨॥

(ਉਹ ਜਮ ਨੂੰ ਆਖਦਾ ਹੈ) ਮੈਂ ਬੇਨਤੀ ਕਰਦਾ ਹਾਂ, ਮੈਂ ਪਿੰਡ ਵਿਚੋਂ ਅਜੇ ਕੁਝ ਉਗਰਾਹੀ ਕਰਨੀ ਹੈ, ਅਤੇ ਅੱਜ ਰਾਤ ਨੂੰ ਮੈਂ ਉਸ ਨੂੰ ਨਿਬੇੜ ਲਵਾਂਗਾ। ਮੈਂ ਤੁਹਾਨੂੰ ਭੀ ਕੁਝ ਨਾਂ ਕੁਝ ਖਰਚ ਵੱਜੋਂ ਦੇਵਾਂਗਾ, ਅਤੇ ਸਵੇਰ ਦੀ ਨਵਾਜ਼ ਮੈਂ ਤੁਹਾਡੇ ਨਾਲ ਰਸਤੇ ਦੀ ਸਰਾਂ ਵਿੱਚ ਪੜ੍ਹਾਂਗਾ।

ਕਰਉ = ਕਰਉਂ, ਮੈਂ ਕਰਦਾ ਹਾਂ। ਗਾਵ = ਪਿੰਡ। ਲੇਉ ਨਿਬੇਰਿ = ਲੇਉਂ ਨਿਬੇਰਿ, ਮੁਕਾ ਲਵਾਂਗਾ। ਸਾਰਉ = ਮੈਂ ਪ੍ਰਬੰਧ ਕਰਾਂਗਾ।੨।

ਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ, (ਜੇ ਆਗਿਆ ਦੇਵੋ) ਤਾਂ ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ, ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ, ਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ (ਭਾਵ, ਬਹੁਤ ਸਵਖਤੇ ਹੀ ਤੁਹਾਡੇ ਨਾਲ ਤੁਰ ਪਵਾਂਗਾ)।੨।

ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ ਈਤ ਊਤ ਜਨ ਸਦਾ ਸੁਹੇਲੇ ॥ ਜਨਮੁ ਪਦਾਰਥੁ ਜੀਤਿ ਅਮੋਲੇ ॥੩॥

ਉਹ ਸਾਹਿਬ ਦਾ ਗੋਲਾ ਜੋ ਸਤਿਸੰਗਤ ਅੰਦਰ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ, ਉਹ ਸੁਲੱਖਣਾ, ਸੁਲੱਖਣਾ ਅਤੇ ਭਾਰੇ ਨਸੀਬਾਂ ਵਾਲਾ ਹੈ। ਏਥੇ ਅਤੇ ਉਥੋ ਸਾਈਂ ਦੇ ਗੋਲੇ ਹਮੇਸ਼ਾਂ ਹੀ ਖੁਸ਼ ਹਨ। ਉਹ ਮਨੁੱਖਾ-ਜੀਵਨ ਦੀ ਅਣਮੁੱਲੀ ਦੌਲਤ ਨੂੰ ਜਿੱਤ ਲੈਂਦੇ ਹਨ।

ਰੰਗੁ = ਪਿਆਰ। ਸਭਾਗਾ = ਭਾਗਾਂ ਵਾਲਾ। ਈਤ ਊਤ = ਲੋਕ-ਪਰਲੋਕ ਵਿਚ।੩।

ਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ, ਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ। ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ ਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ।੩।

ਜਾਗਤੁ ਸੋਇਆ ਜਨਮੁ ਗਵਾਇਆ ॥ ਮਾਲੁ ਧਨੁ ਜੋਰਿਆ ਭਇਆ ਪਰਾਇਆ ॥ ਕਹੁ ਕਬੀਰ ਤੇਈ ਨਰ ਭੂਲੇ ॥ ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥

ਜਾਗਦਿਆਂ ਹੋਇਆਂ ਵੀ ਇਨਸਾਨ ਸੁੱਤਾ ਪਿਆ ਹੈ। ਇੰਜ ਉਹ ਆਪਣਾ ਜੀਵਨ ਗੁਆ ਲੈਂਦਾ ਹੈ। ਜਾਇਦਾਦ ਤੇ ਦੌਲਤ, ਜੋ ਉਸ ਨੇ ਇਕੱਤਰ ਕੀਤੀ ਹੈ, ਹੋਰਸ ਦੀ ਹੋ ਜਾਂਦੀ ਹੈ। ਕਬੀਰ ਜੀ ਆਖਦੇ ਹਨ, ਕੇਵਲ ਉਹ ਪੁਰਸ਼ ਹੀ ਗੁੰਮਰਾਹ ਹੁੰਦੇ ਹਨ, ਜੋ ਆਪਣੇ ਕੰਤ ਨੂੰ ਭੁਲਾ ਕੇ ਮਿੱਟੀ ਨਾਲ ਖੇਡਦੇ ਹਨ।

ਰੂਲੇ = ਰੁਲ ਗਏ।੪।

ਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ; (ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ। ਹੇ ਕਬੀਰ! ਆਖ-ਉਹ ਮਨੁੱਖ ਖੁੰਝ ਗਏ ਹਨ, ਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ।੪।੩। ❁ ਸ਼ਬਦ ਦਾ ਭਾਵ: ਮਨੁੱਖ ਆਪਣੇ ਕੰਮ-ਧੰਧੇ ਸਿਰੇ ਚਾੜ੍ਹਨ ਵਿਚ ਇਤਨਾ ਰੁੱਝ ਜਾਂਦਾ ਹੈ ਕਿ ਪਰਮਾਤਮਾ ਨੂੰ ਭੁਲਾ ਹੀ ਦੇਂਦਾ ਹੈ। ਕੰਮ-ਧੰਧਿਆਂ ਦੀ ਉਲਝਣ ਮਰਨ-ਸਮੇ ਤਕ ਬਣੀ ਰਹਿੰਦੀ ਹੈ, ਜੋੜਿਆ ਹੋਇਆ ਧਨ ਭੀ ਇੱਥੇ ਹੀ ਛੱਡਣਾ ਪੈਂਦਾ ਹੈ, ਤੇ ਇਸ ਤਰ੍ਹਾਂ ਸਾਰੀ ਉਮਰ ਅਜਾਈਂ ਹੀ ਗੁਜ਼ਰ ਜਾਂਦੀ ਹੈ।



Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
What would you Like us to do an Ardas for :
Other Special Ardas / Request:
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/

No comments:

Post a Comment