
21st Aug 2010, Hukamnama, Golden Temple, Amritsar
Desire is stilled, and egotism is gone; fear and doubt have run away. I have found stability, and I am in ecstasy; My Guru Ji has blessed me with Dharmic faith. ||1|| Worshipping My Perfect Guru Ji in adoration, my anguish is eradicated. My body and mind are totally cooled and soothed; I have found peace, O my brother. ||1||Pause|| I have awakened from sleep, chanting the Name of the Lord, Waheguru Ji; gazing upon Him, I am filled with wonder. Drinking in the Ambrosial Nectar, I am satisfied. How wondrous is its taste! ||2|| I myself am liberated, and my companions swim across; my family and ancestors are also saved. Service to the Divine My Guru Ji is fruitful; it has made me pure in the Court of the Lord, Waheguru Ji. ||3|| I am lowly, without a master, ignorant, worthless and without virtue. Nanak has been blessed with God, Waheguru Ji's Mercy; God, Waheguru Ji has made him His Slave. ||4||25||55||
Saturday, 6th Bhaadon (Samvat 542 Nanakshahi) (Ang: 814)
ਬਿਲਾਵਲੁ ਮਹਲਾ ੫ ॥
बिलावलु महला ५ ॥
Bilāval mėhlā 5.
Bilaaval, Fifth Mehl:
ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥
त्रिसन बुझी ममता गई नाठे भै भरमा ॥
Ŧarisan bujẖī mamṯā ga▫ī nāṯẖe bẖai bẖarmā.
Desire is stilled, and egotism is gone; fear and doubt have run away.
ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥
थिति पाई आनदु भइआ गुरि कीने धरमा ॥१॥
Thiṯ pā▫ī ānaḏ bẖa▫i▫ā gur kīne ḏẖarmā. ||1||
I have found stability, and I am in ecstasy; My Guru Ji has blessed me with Dharmic faith. ||1||
ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥
गुरु पूरा आराधिआ बिनसी मेरी पीर ॥
Gur pūrā ārāḏẖi▫ā binsī merī pīr.
Worshipping My Perfect Guru Ji in adoration, my anguish is eradicated.
ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥
तनु मनु सभु सीतलु भइआ पाइआ सुखु बीर ॥१॥ रहाउ ॥
Ŧan man sabẖ sīṯal bẖa▫i▫ā pā▫i▫ā sukẖ bīr. ||1|| rahā▫o.
My body and mind are totally cooled and soothed; I have found peace, O my brother. ||1||Pause||
ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥
सोवत हरि जपि जागिआ पेखिआ बिसमादु ॥
Sovaṯ har jap jāgi▫ā pekẖi▫ā bismāḏ.
I have awakened from sleep, chanting the Name of the Lord, Waheguru Ji; gazing upon Him, I am filled with wonder.
ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥
पी अम्रितु त्रिपतासिआ ता का अचरज सुआदु ॥२॥
Pī amriṯ ṯaripṯāsi▫ā ṯā kā acẖraj su▫āḏ. ||2||
Drinking in the Ambrosial Nectar, I am satisfied. How wondrous is its taste! ||2||
ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥
आपि मुकतु संगी तरे कुल कुट्मब उधारे ॥
Āp mukaṯ sangī ṯare kul kutamb uḏẖāre.
I myself am liberated, and my companions swim across; my family and ancestors are also saved.
ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥
सफल सेवा गुरदेव की निरमल दरबारे ॥३॥
Safal sevā gurḏev kī nirmal ḏarbāre. ||3||
Service to the Divine My Guru Ji is fruitful; it has made me pure in the Court of the Lord, Waheguru Ji. ||3||
ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥
नीचु अनाथु अजानु मै निरगुनु गुणहीनु ॥
Nīcẖ anāth ajān mai nirgun guṇhīn.
I am lowly, without a master, ignorant, worthless and without virtue.
ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥੪॥੨੫॥੫੫॥
नानक कउ किरपा भई दासु अपना कीनु ॥४॥२५॥५५॥
Nānak ka▫o kirpā bẖa▫ī ḏās apnā kīn. ||4||25||55||
Nanak has been blessed with God, Waheguru Ji's Mercy; God, Waheguru Ji has made him His Slave. ||4||25||55||
ਬਿਲਾਵਲੁ ਮਹਲਾ ੫ ॥ ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥ ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥
ਬਿਲਾਵਲ ਪੰਜਵੀਂ ਪਾਤਿਸ਼ਾਹੀ। ਮੇਰੀ ਖਾਹਿਸ਼ ਬੁੱਝ ਗਈ ਹੈ, ਮੇਰੀ ਮੇਰ ਤੇਰ ਜਾਂਦੀ ਰਹੀ ਅਤੇ ਮੇਰਾ ਡਰ ਤੇ ਸ਼ੱਕ-ਸੁਬ੍ਹਾ ਦੌੜ ਗਿਆ ਹੈ। ਮੈਂ ਅਸਥਿਰਤਾ ਪਾ ਲਈ ਹੈ ਅਤੇ ਸੁੱਖ ਭੋਗਦਾ ਹਾਂ। ਗੁਰਾਂ ਨੇ ਮੇਰੇ ਤੇ ਭਾਰੀ ਨੇਕੀ ਕੀਤੀ ਹੈ।
ਮਮਤਾ = ਅਪਣੱਤ {ਮਮ = ਮੇਰਾ। ਮਮਤਾ = ਇਹ ਖਿੱਚ ਕਿ ਮਾਇਆ ਮੇਰੀ ਬਣ ਜਾਏ}। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭਰਮਾ = ਵਹਿਮ। ਥਿਤਿ = {स्थिति} ਸ਼ਾਂਤੀ, ਟਿਕਾਉ। ਗੁਰਿ = ਗੁਰੂ ਨੇ। ਕੀਨੇ ਧਰਮਾ = (ਸਹਾਇਤਾ ਕਰਨ ਦਾ) ਨੇਮ ਨਿਬਾਹ ਦਿੱਤਾ ਹੈ।੧।
(ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ) ਗੁਰੂ ਨੇ ਉਸ ਦੀ ਸਹਾਇਤਾ ਕਰਨ ਦਾ ਨੇਮ ਨਿਬਾਹ ਦਿੱਤਾ, (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟ ਗਈ, (ਮਾਇਆ ਵਾਲੀ) ਅਪਣੱਤ ਦੂਰ ਹੋ ਗਈ, ਉਸ ਦੇ ਸਾਰੇ ਡਰ ਵਹਿਮ ਨੱਸ ਗਏ, ਉਸ ਨੇ ਆਤਮਕ ਅਡੋਲਤਾ ਹਾਸਲ ਕਰ ਲਈ, ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ।੧।
ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥ ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥
ਪੂਰਨ ਗੁਰਾਂ ਦਾ ਧਿਆਨ ਧਾਰਨ ਦੁਆਰਾ ਮੇਰਾ ਦਰਦ ਮਿਟ ਗਿਆ ਹੈ। ਮੇਰੀ ਦੇਹ ਅਤੇ ਆਤਮਾ ਠੰਢੜੇ ਹੋ ਗਏ ਹਨ ਅਤੇ ਮੈਂ ਆਰਾਮ ਪਰਾਪਤ ਕਰ ਲਿਆ ਹੈ, ਹੇ ਭਾਰਾਵਾਂ! ਠਹਿਰਾਉ।
ਮੇਰੀ ਪੀਰ = ਮਮਤਾ ਦਾ ਦੁੱਖ। ਸੀਤਲੁ = ਸ਼ਾਂਤ। ਬੀਰ = ਹੇ ਭਾਈ!।੧।ਰਹਾਉ।
ਹੇ ਭਾਈ! (ਜਿਸ ਭੀ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ। ਉਸ ਦਾ (ਮਾਇਆ ਦੀ) ਮਮਤਾ ਵਾਲਾ ਦੁੱਖ ਦੂਰ ਹੋ ਜਾਂਦਾ ਹੈ। ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।੧।ਰਹਾਉ।
ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥ ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥
ਸੁਆਮੀ ਦਾ ਸਿਮਰਨ ਕਰਨ ਦੁਆਰਾ ਮੈਂ ਸੁੱਤਾ ਪਿਆ ਜਾਗ ਉਠਿਆਂ ਅਤੇ ਉਸ ਨੂੰ ਵੇਖ ਕੇ ਅਸਚਰਲ ਹੋ ਗਿਆ ਹੈ। ਨਾਮ-ਸੁਧਾਰਸ ਨੂੰ ਪਾਨ ਕਰ ਕੇ ਮੈਂ ਰੱਜ ਗਿਆ ਹਾਂ, ਓ! ਅਦਭੁਤ ਹੈ ਉਸ ਦੀ ਲੱਜਤ।
ਸੋਵਤ = ਮਾਇਆ ਦੇ ਮੋਹ ਵਿਚ ਸੁੱਤਾ ਹੋਇਆ। ਜਪਿ = ਜਪ ਕੇ। ਬਿਸਮਾਦੁ = ਅਚਰਜ-ਰੂਪ ਪ੍ਰਭੂ। ਪੀ = ਪੀ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤਾ ਕਾ = ਉਸ (ਅੰਮ੍ਰਿਤ) ਦਾ।੨।
(ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜਿਆ, ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਉਸ ਦਾ ਮਨ ਪਰਮਾਤਮਾ ਦਾ ਨਾਮ ਜਪ ਕੇ ਜਾਗ ਪਿਆ, ਉਸ ਨੇ (ਹਰ ਥਾਂ) ਅਚਰਜ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਉਸ ਦਾ ਮਨ (ਮਾਇਆ ਵਲੋਂ) ਰੱਜ ਗਿਆ। ਹੇ ਭਾਈ! ਉਸ ਨਾਮ-ਅੰਮ੍ਰਿਤ ਦਾ ਸੁਆਦ ਹੈ ਹੀ ਅਚਰਜ।੨।
ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥
ਮੈਂ ਖੁਦ ਮੁਕਤ ਹੋ ਗਿਆ ਹਾਂ, ਪਾਰ ਉਤਰ ਗਏ ਹਨ ਮੇਰੇ ਸਾਥੀ ਅਤੇ ਮੇਰੀ ਵੰਸ਼ ਤੇ ਟੱਬਰ-ਕਬੀਲਾ ਭੀ ਬੰਦ-ਖਲਾਸ ਹੋ ਗਏ ਹਨ। ਫਲਦਾਇਕ ਹੈ ਪ੍ਰਕਾਸ਼ਵਾਨ ਗੁਰਾਂ ਦੀ ਘਾਲ, ਜਿਸ ਨੈ ਮੈਨੂੰ ਸੁਆਮੀ ਦੀ ਦਰਗਾਹ ਵਿੱਚ ਪਵਿੱਤਰ ਕਰ ਦਿੱਤਾ ਹੈ।
ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਸੰਗੀ = ਸਾਥੀ। ਨਿਰਮਲ ਦਰਬਾਰੇ = ਪਵਿੱਤਰ ਹਜ਼ੂਰੀ ਵਿਚ।੩।
(ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਆਪ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਮਨੁੱਖ ਆਪਣੀਆਂ ਕੁਲਾਂ ਨੂੰ, ਆਪਣੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ। ਗੁਰੂ ਦੀ ਕੀਤੀ ਹੋਈ ਸੇਵਾ ਉਸ ਨੂੰ ਫਲ-ਦਾਇਕ ਸਾਬਤ ਹੋ ਜਾਂਦੀ ਹੈ, (ਪ੍ਰਭੂ ਦੀ) ਪਵਿੱਤਰ ਹਜ਼ੂਰੀ ਵਿਚ (ਉਸ ਨੂੰ ਥਾਂ ਮਿਲ ਜਾਂਦੀ ਹੈ)।੩।
ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥ ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥੪॥੨੫॥੫੫॥
ਮੈਂ ਨੀਵਾਂ, ਨਿਖਸਮਾ, ਅਣਜਾਣਾ, ਨੇਕੀ-ਵਿਹੂਣਾ ਅਤੇ ਖੂਬੀਆਂ ਤੋਂ ਸੱਖਣਾ ਹਾਂ। ਸੁਆਮੀ ਨੇ ਨਾਨਕ ਉਤੇ ਰਹਿਮਤ ਧਾਰੀ ਹੈ ਅਤੇ ਉਸ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਗਿਆ ਹੈ।
ਅਜਾਨੁ = ਅੰਞਾਣ। ਨਾਨਕ ਕਉ = ਨਾਨਕ ਨੂੰ, ਨਾਨਕ ਉੱਤੇ। ਕੀਨੁ = ਬਣਾ ਲਿਆ।੪।
ਹੇ ਭਾਈ! ਮੈਂ ਨੀਚ ਸਾਂ, ਅਨਾਥ ਸਾਂ, ਅੰਞਾਨ ਸਾਂ, ਮੇਰੇ ਅੰਦਰ ਕੋਈ ਗੁਣ ਨਹੀਂ ਸਨ, ਮੈਂ ਗੁਣਾਂ ਤੋਂ ਸੱਖਣਾ ਸਾਂ (ਪਰ ਗੁਰੂ ਦੀ ਸਰਨ ਪੈਣ ਕਰ ਕੇ, ਮੈਂ) ਨਾਨਕ ਉਤੇ ਪਰਮਾਤਮਾ ਦੀ ਮੇਹਰ ਹੋਈ, ਪਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ।੪।੨੫।੫੫।
Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.comIf you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
No comments:
Post a Comment