
22nd Aug 2010, Hukamnama, Golden Temple, Amritsar
Awareness of the Shabad and the Teachings is my horn; the people hear the sound of its vibrations. Honor is my begging-bowl, and the Naam, the Name of the Lord, is the charity I receive. ||1|| O Baba, Gorakh is the Lord of the Universe; He is always awake and aware. He alone is Gorakh, who sustains the earth; He created it in an instant. ||1||Pause|| Binding together water and air, He infused the breath of life into the body, and made the lamps of the sun and the moon. To die and to live, He gave us the earth, but we have forgotten these blessings. ||2|| There are so many Siddhas, seekers, Yogis, wandering pilgrims, spiritual teachers and good people. If I meet them, I chant the Lord's Praises, and then, my mind serves Him. ||3|| Paper and salt, protected by ghee, remain untouched by water, as the lotus remains unaffected in water. Those who meet with such devotees, O servant Nanak - what can death do to them? ||4||4||
Sunday, 7th Bhaadon (Samvat 542 Nanakshahi) (Ang:877)
ਰਾਮਕਲੀ ਮਹਲਾ ੧ ॥
रामकली महला १ ॥
Rāmkalī mėhlā 1.
Raamkalee, First Mehl:
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥
सुरति सबदु साखी मेरी सिंङी बाजै लोकु सुणे ॥
Suraṯ sabaḏ sākẖī merī sińī bājai lok suṇe.
Awareness of the Shabad and the Teachings is my horn; the people hear the sound of its vibrations.
ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥
पतु झोली मंगण कै ताई भीखिआ नामु पड़े ॥१॥
Paṯ jẖolī mangaṇ kai ṯā▫ī bẖīkẖi▫ā nām paṛe. ||1||
Honor is my begging-bowl, and the Naam, the Name of the Lord, is the charity I receive. ||1||
ਬਾਬਾ ਗੋਰਖੁ ਜਾਗੈ ॥
बाबा गोरखु जागै ॥
Bābā gorakẖ jāgai.
O Baba, Gorakh is the Lord of the Universe; He is always awake and aware.
ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥
गोरखु सो जिनि गोइ उठाली करते बार न लागै ॥१॥ रहाउ ॥
Gorakẖ so jin go▫e uṯẖālī karṯe bār na lāgai. ||1|| rahā▫o.
He alone is Gorakh, who sustains the earth; He created it in an instant. ||1||Pause||
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥
पाणी प्राण पवणि बंधि राखे चंदु सूरजु मुखि दीए ॥
Pāṇī parāṇ pavaṇ banḏẖ rākẖe cẖanḏ sūraj mukẖ ḏī▫e.
Binding together water and air, He infused the breath of life into the body, and made the lamps of the sun and the moon.
ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥
मरण जीवण कउ धरती दीनी एते गुण विसरे ॥२॥
Maraṇ jīvaṇ ka▫o ḏẖarṯī ḏīnī eṯe guṇ visre. ||2||
To die and to live, He gave us the earth, but we have forgotten these blessings. ||2||
ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥
सिध साधिक अरु जोगी जंगम पीर पुरस बहुतेरे ॥
Siḏẖ sāḏẖik ar jogī jangam pīr puras bahuṯere.
There are so many Siddhas, seekers, Yogis, wandering pilgrims, spiritual teachers and good people.
ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥
जे तिन मिला त कीरति आखा ता मनु सेव करे ॥३॥
Je ṯin milā ṯa kīraṯ ākẖā ṯā man sev kare. ||3||
If I meet them, I chant the Lord's Praises, and then, my mind serves Him. ||3||
ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥
कागदु लूणु रहै घ्रित संगे पाणी कमलु रहै ॥
Kāgaḏ lūṇ rahai gẖariṯ sange pāṇī kamal rahai.
Paper and salt, protected by ghee, remain untouched by water, as the lotus remains unaffected in water.
ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥
ऐसे भगत मिलहि जन नानक तिन जमु किआ करै ॥४॥४॥
Aise bẖagaṯ milėh jan Nānak ṯin jam ki▫ā karai. ||4||4||
Those who meet with such devotees, O servant Nanak - what can death do to them? ||4||4||
ਰਾਮਕਲੀ ਮਹਲਾ ੧ ॥ ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥
ਰਾਮਕਲੀ ਪਹਿਲੀ ਪਾਤਿਸ਼ਾਹੀ। ਸੁਆਮੀ ਦਾ ਸਿਮਰਨ ਅਤੇ ਗੁਰਾਂ ਦਾ ਉਪਦੇਸ਼ ਮੇਰੀ ਤੁਰੀ ਦੀ ਸੁਰੀਲੀ ਸੁਰ ਹੈ, ਜਿਸ ਨੂੰ ਲੁਕਾਈ ਸੁਣਦੀ ਹੈ। ਇਜ਼ਤ ਆਬਰੂ ਮੇਰਾ ਮੰਗਣ ਲਈ ਖੱਪਰ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਖੈਰ ਲੈਣ ਦੀ ਚਾਹਣਾ ਹੈ।
ਸੁਰਤਿ = ਪ੍ਰਭੂ-ਚਰਨਾਂ ਵਿਚ ਧਿਆਨ। ਸਬਦੁ = ਸੱਦ, ਸਦਾਅ, ਜੋਗੀ ਵਾਲੀ ਸਦਾਅ। ਸਾਖੀ = ਸਾਖੀ ਹੋਣਾ, ਪਰਮਾਤਮਾ ਦਾ ਸਾਖਿਆਤ ਦਰਸ਼ਨ ਕਰਨਾ। ਸਿੰਙੀ = ਸਿੰਙ ਦਾ ਵਾਜਾ ਜੋ ਜੋਗੀ ਵਜਾਂਦਾ ਹੈ। ਲੋਕੁ ਸੁਣੇ = (ਜੋ ਪ੍ਰਭੂ) ਸਾਰੇ ਜਗਤ ਨੂੰ ਸੁਣਦਾ ਹੈ, ਜੋ ਪ੍ਰਭੂ ਸਾਰੇ ਜਗਤ ਦੀ ਸਦਾਅ ਸੁਣਦਾ ਹੈ। ਪਤੁ = ਪਾਤ੍ਰ, ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ। ਕੈ ਤਾਈ = ਵਾਸਤੇ। ਭੀਖਿਆ = ਭਿੱਛਿਆ।੧।
(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ। (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ।੧।
ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥
ਹੇ ਪਿਤਾ! ਸੰਸਾਰ ਦਾ ਰੱਖਿਅਕ, ਵਾਹਿਗੁਰੂ ਸਦਾ ਹੀ ਜਾਗਦਾ ਰਹਿੰਦਾ ਹੈ। ਕੇਵਲ ਉਹ ਹੀ ਗੋਰਖ ਹੈ ਜੋ ਸ਼੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਅਤੇ ਜਿਸ ਨੇ ਇਸ ਨੂੰ ਸਾਜਦਿਆਂ ਚਿਰ ਨਹੀਂ ਲਾਇਆ। ਠਹਿਰਾਓ।
ਬਾਬਾ = ਹੇ ਜੋਗੀ! ਜਿਨਿ = ਜਿਸ (ਗੋਰਖ) ਨੇ। ਗੋਇ = ਸ੍ਰਿਸ਼ਟੀ, ਧਰਤੀ। ਉਠਾਲੀ = ਪੈਦਾ ਕੀਤੀ ਹੈ। ਕਰਤੇ = ਪੈਦਾ ਕਰਦੇ ਨੂੰ। ਬਾਰ = ਦੇਰ, ਚਿਰ।੧।ਰਹਾਉ।
ਹੇ ਜੋਗੀ! (ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ। (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥
ਜਲ, ਹਵਾ ਆਦਿਕ ਨੂੰ ਬੰਨ੍ਹ ਕੇ ਪ੍ਰਭੂ ਨੇ ਦੇਹ ਅੰਦਰ ਜਿੰਦ ਜਾਨ ਟਿਕਾ ਦਿੱਤੀ ਹੈ ਅਤੇ ਚੰਨ ਤੇ ਸੂਰਜ ਦੇ ਦੀਵੇ ਬਣਾਏ ਹਨ। ਮਰਨ ਅਤੇ ਜੀਊਣ ਲਈ, ਵਾਹਿਗੁਰੂ ਨੇ ਸਾਨੂੰ ਧਰਤੀ ਦਿਤੀ ਹੈ, ਪ੍ਰੰਤੂ ਉਸ ਦੇ ਐਨੇ ਉਪਕਾਰ ਅਸੀਂ ਭੁਲਾ ਦਿੱਤੇ ਹਨ।
ਪਾਣੀ ਪਵਣਿ = ਪਾਣੀ ਤੇ ਪਵਣ (ਆਦਿਕ ਤੱਤਾਂ ਦੇ ਸਮੁਦਾਇ) ਵਿਚ। ਬੰਧਿ = ਬੰਨ੍ਹ ਕੇ। ਪ੍ਰਾਣ = ਜਿੰਦਾਂ। ਮੁਖਿ = ਮੁਖੀ। ਦੀਏ = ਦੀਵੇ। ਮਰਣ ਜੀਵਣ ਕਉ = ਵੱਸਣ ਲਈ। ਏਤੇ = ਇਤਨੇ, ਇਹ ਸਾਰੇ।੨।
(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ।੨।
ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥
ਅਨੇਕਾਂ ਹੀ ਕਰਾਮਾਤੀ ਬੰਦੇ ਅਭਿਆਸੀ, ਯੋਗੀ, ਰਮਤੇ ਸਾਧੂ, ਰੂਹਾਨੀ ਰਹਿਬਰ ਅਤੇ ਨੇਕ ਬੰਦੇ। ਜੇਕਰ ਮੈਂ ਉਹਨਾਂ ਨੂੰ ਮਿਲ ਪਵਾਂ, ਛਾਂ ਮੈਂ ਸਾਈਂ ਦੀ ਸਿਫ਼ਤ ਉਚਾਰਨ ਕਰਾਂਗਾ ਤੇ ਤਦ ਹੀ ਮੇਰਾ ਚਿੱਤ ਉਸ ਦੀ ਘਾਲ ਕਮਾਏਗਾ।
ਸਿਧ = (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਜੰਗਮ = ਸ਼ੈਵਮਤ ਦੇ ਜੋਗੀ ਜੋ ਸਿਰ ਉਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ ਤੇ ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ ਦੇ ਖੰਭਾਂ ਨਾਲ ਸਜਾ ਕੇ ਪਾਂਦੇ ਹਨ। ਬਹੁਤੇਰੇ = ਅਨੇਕਾਂ। ਤਿਨ = ਉਹਨਾਂ ਨੂੰ। ਮਿਲਾ = ਮੈਂ ਮਿਲਾਂ। ਕੀਰਤਿ = ਸਿਫ਼ਤਿ-ਸਾਲਾਹ। ਆਖਾ = ਮੈਂ ਆਖਾਂ।੩।
ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ।੩।
ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥
ਕਾਗਜ਼ ਤੇ ਲੂਣ, ਘਿਓ ਵਿੱਚ ਸਹੀ ਸਲਾਮਤ ਰਹਿੰਦੇ ਹਨ ਅਤੇ ਕੰਵਲ ਫੁਲ ਜਲ ਅੰਦਰ ਨਿਰਲੇਪ ਵਿਚਰਦਾ ਹੈ। ਜੋ ਐਹੋ ਜਿਹੇ ਸਾਧੂਆਂ ਦੀ ਸੰਗਤ ਕਰਦੇ ਹਨ, ਹੇ ਦਾਸ ਨਾਨਕ! ਮੌਤ ਉਹਨਾਂ ਨੂੰ ਕੁਝ ਨਹੀਂ ਕਰ ਸਕਦੀ।
ਰਹੈ = ਟਿਕਿਆ ਰਹਿੰਦਾ ਹੈ, ਗਲਦਾ ਨਹੀਂ। ਘ੍ਰਿਤ = ਘਿਉ। ਸੰਗੇ = ਨਾਲ। ਐਸੇ = ਇਸ ਤਰ੍ਹਾਂ। ਕਿਆ ਕਰੈ = ਕੁਝ ਵਿਗਾੜ ਨਹੀਂ ਸਕਦਾ।੪।
ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ।੪।੪। ❀ ਨੋਟ: ਜੋਗੀ ਗ੍ਰਿਹਸਤੀ ਦੇ ਦਰ ਤੇ ਜਾ ਕੇ ਸਦਾਅ ਕਰਦਾ ਹੈ, ਫਿਰ ਸਿੰਙੀ ਵਜਾਂਦਾ ਹੈ ਤੇ ਝੋਲੀ ਵਿਚ ਭਿੱਛਿਆ ਪਵਾ ਲੈਂਦਾ ਹੈ।
Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.comIf you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
No comments:
Post a Comment