Waheguru Ji Ka Khalsa Waheguru Ji Ki Fateh Welcome Ji! What Ardas would You like to Pray for Today?

They alone are relatives, and they alone are friends, who, as Gurmukh, join together in love.


23rd Aug 2010, Hukamnama, Golden Temple, Amritsar

He acts according to pre-ordained destiny, written by the Creator Himself. Emotional attachment has drugged him, and he has forgotten the Lord, the treasure of virtue. Don’t think that he is alive in the world — he is dead, through the love of duality. Those who do not meditate on the Lord, as Gurmukh, are not permitted to sit near the Lord. They suffer the most horrible pain and suffering, and neither their sons nor their wives go along with them. Their faces are blackened among men, and they sigh in deep regret. No one places any reliance in the self-willed manmukhs; trust in them is lost. O Nanak, the Gurmukhs live in absolute peace; the Naam, the Name of the Lord, abides within them. || 1 || THIRD MEHL: They alone are relatives, and they alone are friends, who, as Gurmukh, join together in love. Night and day, they act according to the True Guru’s Will; they remain absorbed in the True Name. Those who are attached to the love of duality are not called friends; they practice egotism and corruption. The self-willed manmukhs are selfish; they cannot resolve anyone’s affairs. O Nanak, they act according to their pre-ordained destiny; no one can erase it. || 2 || PAUREE: You Yourself created the world, and You Yourself arranged the play of it. You Yourself created the three qualities, and fostered emotional attachment to Maya. He is called to account for his deeds done in egotism; he continues coming and going in reincarnation. The Guru instructs those whom the Lord Himself blesses with Grace. I am a sacrifice to my Guru; forever and ever, I am a sacrifice to Him. || 3 ||

Monday, 8th Bhaadon (Samvat 542 Nanakshahi) (Ang: 643)


ਸਲੋਕੁ ਮਃ ੩ ॥
सलोकु मः ३ ॥
Salok mėhlā 3.
Shalok, Third Mehl:

ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥
पूरबि लिखिआ कमावणा जि करतै आपि लिखिआसु ॥
Pūrab likẖi▫ā kamāvaṇā jė karṯai āp likẖi▫ās.
He acts according to pre-ordained destiny, written by the Creator Himself.

ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥
मोह ठगउली पाईअनु विसरिआ गुणतासु ॥
Moh ṯẖag▫ulī pā▫ī▫an visri▫ā guṇṯās.
Emotional attachment has drugged him, and he has forgotten the Lord, the treasure of virtue.

ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥
मतु जाणहु जगु जीवदा दूजै भाइ मुइआसु ॥
Maṯ jāṇhu jag jīvḏā ḏūjai bẖā▫e mu▫i▫ās.
Don't think that he is alive in the world - he is dead, through the love of duality.

ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥
जिनी गुरमुखि नामु न चेतिओ से बहणि न मिलनी पासि ॥
Jinī gurmukẖ nām na cẖeṯi▫o se bahaṇ na milnī pās.
Those who do not meditate on the Lord, as Gurmukh, are not permitted to sit near the Lord.

ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥
दुखु लागा बहु अति घणा पुतु कलतु न साथि कोई जासि ॥
Ḏukẖ lāgā baho aṯ gẖaṇā puṯ kalaṯ na sāth ko▫ī jās.
They suffer the most horrible pain and suffering, and neither their sons nor their wives go along with them.

ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥
लोका विचि मुहु काला होआ अंदरि उभे सास ॥
Lokā vicẖ muhu kālā ho▫ā anḏar ubẖe sās.
Their faces are blackened among men, and they sigh in deep regret.

ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥
मनमुखा नो को न विसही चुकि गइआ वेसासु ॥
Manmukẖā no ko na vishī cẖuk ga▫i▫ā vesās.
No one places any reliance in the self-willed manmukhs; trust in them is lost.

ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥
नानक गुरमुखा नो सुखु अगला जिना अंतरि नाम निवासु ॥१॥
Nānak gurmukẖā no sukẖ aglā jinā anṯar nām nivās. ||1||
O Nanak, the Gurmukhs live in absolute peace; the Naam, the Name of the Lord, abides within them. ||1||

ਮਃ ੩ ॥
मः ३ ॥
Mėhlā 3.
Third Mehl:

ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥
से सैण से सजणा जि गुरमुखि मिलहि सुभाइ ॥
Se saiṇ se sajṇā jė gurmukẖ milėh subẖā▫e.
They alone are relatives, and they alone are friends, who, as Gurmukh, join together in love.

ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥
सतिगुर का भाणा अनदिनु करहि से सचि रहे समाइ ॥
Saṯgur kā bẖāṇā an▫ḏin karahi se sacẖ rahe samā▫e.
Night and day, they act according to the True Guru's Will; they remain absorbed in the True Name.

ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥
दूजै भाइ लगे सजण न आखीअहि जि अभिमानु करहि वेकार ॥
Ḏūjai bẖā▫e lage sajaṇ na ākẖī▫ahi jė abẖimān karahi vekār.
Those who are attached to the love of duality are not called friends; they practice egotism and corruption.

ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥
मनमुख आप सुआरथी कारजु न सकहि सवारि ॥
Manmukẖ āp su▫ārthī kāraj na sakahi savār.
The self-willed manmukhs are selfish; they cannot resolve anyone's affairs.

ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥
नानक पूरबि लिखिआ कमावणा कोइ न मेटणहारु ॥२॥
Nānak pūrab likẖi▫ā kamāvaṇā ko▫e na metaṇhār. ||2||
O Nanak, they act according to their pre-ordained destiny; no one can erase it. ||2||

ਪਉੜੀ ॥
पउड़ी ॥
Pa▫oṛī.
Pauree:

ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥
तुधु आपे जगतु उपाइ कै आपि खेलु रचाइआ ॥
Ŧuḏẖ āpe jagaṯ upā▫e kai āp kẖel racẖā▫i▫ā.
You Yourself created the world, and You Yourself arranged the play of it.

ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥
त्रै गुण आपि सिरजिआ माइआ मोहु वधाइआ ॥
Ŧarai guṇ āp sirji▫ā mā▫i▫ā moh vaḏẖā▫i▫ā.
You Yourself created the three qualities, and fostered emotional attachment to Maya.

ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥
विचि हउमै लेखा मंगीऐ फिरि आवै जाइआ ॥
vicẖ ha▫umai lekẖā mangī▫ai fir āvai jā▫i▫ā.
He is called to account for his deeds done in egotism; he continues coming and going in reincarnation.

ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥
जिना हरि आपि क्रिपा करे से गुरि समझाइआ ॥
Jinā har āp kirpā kare se gur samjẖā▫i▫ā.
The Guru instructs those whom the Lord Himself blesses with Grace.

ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
बलिहारी गुर आपणे सदा सदा घुमाइआ ॥३॥
Balihārī gur āpṇe saḏā saḏā gẖumā▫i▫ā. ||3||
I am a sacrifice to my Guru; forever and ever, I am a sacrifice to Him. ||3||


ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥

ਸਲੋਕ ਤੀਜੀ ਪਾਤਿਸ਼ਾਹੀ। ਪਿਛਲੀ ਲਿਖਤਾਕਾਰ ਅਨੁਸਾਰ, ਜਿਹੜੀ ਕਰਤਾਰ ਨੇ ਖੁਦ ਲਿਖੀ ਹੈ, ਬੰਦੇ ਨੂੰ ਕੰਮ ਕਰਨਾ ਪੈਂਦਾ ਹੈ। ਸੰਸਾਰੀ ਮਮਤਾ ਨੇ ਉਸ ਉਤੇ ਆਪਣਾ ਠੱਗੀ ਦਾ ਜਾਲ ਪਾਇਆ ਹੋਇਆ ਹੈ ਤੇ ਉਸ ਨੇ ਗੁਣਾਂ ਦੇ ਖਜਾਨੇ ਹਰੀ ਨੂੰ ਭੁਲਾ ਦਿੱਤਾ ਹੈ।

ਪਾਈਅਨੁ = ਉਸ (ਹਰੀ) ਨੇ ਪਾ ਦਿੱਤੀ ਹੈ, ਦੇ ਦਿੱਤੀ ਹੈ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।

(ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ।

ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥

ਉਸ ਨੂੰ ਇਸ ਜਗਤ ਅੰਦਰ ਜੀਉਂਦਾ ਖਿਆਲ ਨਾਂ ਕਰ, ਦਵੈਤ-ਭਾਵ ਦੇ ਰਾਹੀਂ ਉਹ ਮਰ ਮੁੱਕ ਚੁੱਕਾ ਹੈ। ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਨਹੀਂ ਕਰਦੇ, ਉਨ੍ਹਾਂ ਨੂੰ ਪ੍ਰਭੂ ਕੋਲ ਬੈਠਣਾ ਨਹੀਂ ਮਿਲਦਾ।

xxx

(ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ।

ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥

ਉਹ ਅਤਿਅੰਤ ਹੀ ਘਣੇਰੀ ਤਕਲੀਫ ਉਠਾਉਂਦੇ ਹਨ ਅਤੇ ਉਨ੍ਹਾਂ ਦੇ ਪੁੱਤ੍ਰਾਂ ਤੇ ਪਤਨੀਆਂ ਵਿਚੋਂ ਕੋਈ ਭੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ। ਲੋਗਾਂ ਅੰਦਰ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਜਾਂਦਾ ਹੈ ਅਤੇ ਉਹ ਔਖੇ ਸਾਹ ਅੰਦਰ ਖਿੱਚਦੇ ਹਨ। ਆਪ-ਹੁਦਰਿਆਂ ਵਿੱਚ ਕੋਈ ਭੀ ਭਰੋਸਾ ਨਹੀਂ ਧਾਰਦਾ। ਉਨ੍ਹਾਂ ਦਾ ਇਤਬਾਰ ਚੁੱਕਿਆ ਗਿਆ ਹੈ।

xxx

ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ।

ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥

ਨਾਨਕ ਗੁਰੂ ਸਮਰਪਣ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਵਸਦਾ ਹੈ, ਘਣਾ ਆਰਾਮ ਭੋਗਦੇ ਹਨ।

xxx

ਹੇ ਨਾਨਕ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ।੧।

ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥

ਤੀਜੀ ਪਾਤਿਸ਼ਾਹੀ। ਓਹੀ ਸਨਬੰਧੀ ਹਨ ਅਤੇ ਓਹੀ ਹੀ ਮਿੱਤ੍ਰ, ਜੋ ਗੁਰੂ-ਅਨੁਸਾਰੀ ਹਨ ਅਤੇ ਮੈਨੂੰ ਪ੍ਰੇਮ ਨਾਲ ਮਿਲਦੇ ਹਨ। ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਾਰ ਕਰਦੇ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।

ਸੈਣ ਸਜਣ = ਭਲੇ ਮਨੁੱਖ। ਅਨਦਿਨੁ = ਹਰ ਰੋਜ਼।

ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ।

ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥

ਜੋ ਹੰਕਾਰ ਤੇ ਪਾਪ ਕਰਦੇ ਹਨ ਅਤੇ ਪਿਆਰ ਵਿੱਚ ਕਿਸੇ ਹੋਰਸ ਨਾਲ ਜੁੜੇ ਹਨ, ਉਹ ਮਿੱਤ੍ਰ ਨਹੀਂ ਕਹੇ ਜਾਂਦੇ।

ਵੇਕਾਰ = ਮੰਦੇ ਕੰਮ।

ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ।

ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥

ਆਪ-ਹੁਦਰੇ ਖੁਦਗਰਜ਼ ਹਨ। ਉਹ ਹੋਰਨਾਂ ਦੇ ਕੰਮ ਕਾਜ ਸੁਆਰ ਨਹੀਂ ਸਕਦੇ। ਨਾਨਕ, ਉਹ ਓਹੀ ਕੁਛ ਕਰਦੇ ਹਨ, ਜੋ ਉਨ੍ਹਾਂ ਲਈ ਧੁਰ ਤੋਂ ਲਿਖਿਆ ਹੋਇਆ ਹੈ। ਕੋਈ ਭੀ ਉਸ ਨੂੰ ਮੇਟ ਨਹੀਂ ਸਕਦਾ।

ਸੁਆਰਥੀ = ਖ਼ੁਦ-ਗ਼ਰਜ਼।੨।

ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ! (ਉਹਨਾਂ ਦੇ ਸਿਰ ਕੀਹ ਦੋਸ਼?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ।੨।

ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥

ਪਉੜੀ। ਖੁਦ ਸੰਸਾਰ ਨੂੰ ਪੈਦਾ ਕਰ ਕੇ, ਤੂੰ ਖੁਦ ਹੀ ਖੇਡ ਬਣਾਈ ਹੈ। ਤੂੰ ਆਪੇ ਹੀ ਤਿੰਨ ਗੁਣ ਰਚੇ ਹਨ ਅਤੇ ਬੰਦੇ ਦੀ ਧਨ-ਦੌਲਤ ਨਾਲ ਮੁਹੱਬਤ ਵਧਾਈ ਕੀਤੀ ਹੈ।

xxx

ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ।

ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥

ਹੰਕਾਰ ਅੰਦਰ ਕੀਤੇ ਹੋਏ ਕੰਮਾਂ ਲਈ ਬੰਦੇ ਪਾਸੋਂ ਹਿਸਾਬ ਕਿਤਾਬ ਲਿਆ ਜਾਂਦਾ ਹੈ ਤੇ ਤਦ ਹੀ ਉਹ ਆਉਂਦੇ ਤੇ ਜਾਂਦਾ ਰਹਿੰਦਾ ਹੈ। ਜਿਨ੍ਹਾਂ ਉਤੇ ਵਾਹਿਗੁਰੂ ਖੁਦ ਆਪਣੀ ਰਹਿਮਤ ਕਰਦਾ ਹੈ, ਉਨ੍ਹਾਂ ਨੂੰ ਗੁਰੂ ਜੀ ਸਿਖਮਤ ਦਿੰਦੇ ਹਨ।

xxx

(ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ।

ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥

ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਸਦੀਵ ਸਦੀਵ ਹੀ ਉਨ੍ਹਾਂ ਉਤੋਂ ਕੁਰਬਾਨ ਹਾਂ।

xxx

(ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ।੩।



Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
What would you Like us to do an Ardas for :
Other Special Ardas / Request:
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/

No comments:

Post a Comment