
26th Aug, Hukamnama, Golden Temple, Amritsar
Enshrine the Naam, the Name of the Lord, within your heart; sitting within your own home, meditate on the Guru. The Perfect Guru has spoken the Truth; the True Peace is obtained only from the Lord. ||1|| My Guru has become merciful. In bliss, peace, pleasure and joy, I have returned to my own home, after my purifying bath. ||Pause|| True is the glorious greatness of the Guru; His worth cannot be described. He is the Supreme Overlord of kings. Meeting with the Guru, the mind is enraptured. ||2|| All sins are washed away, meeting with the Saadh Sangat, the Company of the Holy. The Lord's Name is the treasure of excellence; chanting it, one's affairs are perfectly resolved. ||3|| The Guru has opened the door of liberation, and the entire world applauds Him with cheers of victory. O Nanak, God is always with me; my fears of birth and death are gone. ||4||2||52||
Thursday, 11th Bhaadon (Samvat 542 Nanakshahi) (Ang: 621)
ਸੋਰਠਿ ਮਹਲਾ ੫ ॥
सोरठि महला ५ ॥
Soraṯẖ mėhlā 5.
Sorat'h, Fifth Mehl:
ਹਿਰਦੈ ਨਾਮੁ ਵਸਾਇਹੁ ॥
हिरदै नामु वसाइहु ॥
Hirḏai nām vasā▫iho.
Enshrine the Naam, the Name of the Lord, within your heart;
ਘਰਿ ਬੈਠੇ ਗੁਰੂ ਧਿਆਇਹੁ ॥
घरि बैठे गुरू धिआइहु ॥
Gẖar baiṯẖe gurū ḏẖi▫ā▫iho.
sitting within your own home, meditate on the Guru.
ਗੁਰਿ ਪੂਰੈ ਸਚੁ ਕਹਿਆ ॥
गुरि पूरै सचु कहिआ ॥
Gur pūrai sacẖ kahi▫ā.
The Perfect Guru has spoken the Truth;
ਸੋ ਸੁਖੁ ਸਾਚਾ ਲਹਿਆ ॥੧॥
सो सुखु साचा लहिआ ॥१॥
So sukẖ sācẖā lahi▫ā. ||1||
the True Peace is obtained only from the Lord. ||1||
ਅਪੁਨਾ ਹੋਇਓ ਗੁਰੁ ਮਿਹਰਵਾਨਾ ॥
अपुना होइओ गुरु मिहरवाना ॥
Apunā ho▫i▫o gur miharvānā.
My Guru has become merciful.
ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
अनद सूख कलिआण मंगल सिउ घरि आए करि इसनाना ॥ रहाउ ॥
Anaḏ sūkẖ kali▫āṇ mangal si▫o gẖar ā▫e kar isnānā. Rahā▫o.
In bliss, peace, pleasure and joy, I have returned to my own home, after my purifying bath. ||Pause||
ਸਾਚੀ ਗੁਰ ਵਡਿਆਈ ॥
साची गुर वडिआई ॥
Sācẖī gur vadi▫ā▫ī.
True is the glorious greatness of the Guru;
ਤਾ ਕੀ ਕੀਮਤਿ ਕਹਣੁ ਨ ਜਾਈ ॥
ता की कीमति कहणु न जाई ॥
Ŧā kī kīmaṯ kahaṇ na jā▫ī.
His worth cannot be described.
ਸਿਰਿ ਸਾਹਾ ਪਾਤਿਸਾਹਾ ॥
सिरि साहा पातिसाहा ॥
Sir sāhā pāṯisāhā.
He is the Supreme Overlord of kings.
ਗੁਰ ਭੇਟਤ ਮਨਿ ਓਮਾਹਾ ॥੨॥
गुर भेटत मनि ओमाहा ॥२॥
Gur bẖetaṯ man omāhā. ||2||
Meeting with the Guru, the mind is enraptured. ||2||
ਸਗਲ ਪਰਾਛਤ ਲਾਥੇ ॥
सगल पराछत लाथे ॥
Sagal parācẖẖaṯ lāthe.
All sins are washed away,
ਮਿਲਿ ਸਾਧਸੰਗਤਿ ਕੈ ਸਾਥੇ ॥
मिलि साधसंगति कै साथे ॥
Mil sāḏẖsangaṯ kai sāthe.
meeting with the Saadh Sangat, the Company of the Holy.
ਗੁਣ ਨਿਧਾਨ ਹਰਿ ਨਾਮਾ ॥
गुण निधान हरि नामा ॥
Guṇ niḏẖān har nāmā.
The Lord's Name is the treasure of excellence;
ਜਪਿ ਪੂਰਨ ਹੋਏ ਕਾਮਾ ॥੩॥
जपि पूरन होए कामा ॥३॥
Jap pūran ho▫e kāmā. ||3||
chanting it, one's affairs are perfectly resolved. ||3||
ਗੁਰਿ ਕੀਨੋ ਮੁਕਤਿ ਦੁਆਰਾ ॥
गुरि कीनो मुकति दुआरा ॥
Gur kīno mukaṯ ḏu▫ārā.
The Guru has opened the door of liberation,
ਸਭ ਸ੍ਰਿਸਟਿ ਕਰੈ ਜੈਕਾਰਾ ॥
सभ स्रिसटि करै जैकारा ॥
Sabẖ sarisat karai jaikārā.
and the entire world applauds Him with cheers of victory.
ਨਾਨਕ ਪ੍ਰਭੁ ਮੇਰੈ ਸਾਥੇ ॥
नानक प्रभु मेरै साथे ॥
Nānak parabẖ merai sāthe.
O Nanak, God is always with me;
ਜਨਮ ਮਰਣ ਭੈ ਲਾਥੇ ॥੪॥੨॥੫੨॥
जनम मरण भै लाथे ॥४॥२॥५२॥
Janam maraṇ bẖai lāthe. ||4||2||52||
my fears of birth and death are gone. ||4||2||52||
ਸੋਰਠਿ ਮਹਲਾ ੫ ॥ ਹਿਰਦੈ ਨਾਮੁ ਵਸਾਇਹੁ ॥ ਘਰਿ ਬੈਠੇ ਗੁਰੂ ਧਿਆਇਹੁ ॥ ਗੁਰਿ ਪੂਰੈ ਸਚੁ ਕਹਿਆ ॥ ਸੋ ਸੁਖੁ ਸਾਚਾ ਲਹਿਆ ॥੧॥
ਸੋਰਠਿ ਪੰਜਵੀਂ ਪਾਤਿਸ਼ਾਹੀ। ਨਾਮ ਨੂੰ ਆਪਣੇ ਮਨ ਅੰਦਰ ਅਸਥਾਪਨ ਕਰ, ਅਤੇ ਆਪਣੇ ਧਾਮ ਅੰਦਰ ਬੈਠਾ ਹੋਇਆ ਹੀ ਗੁਰਾਂ ਦੀ ਆਰਾਧਨ ਕਰ। ਪੂਰਨ ਗੁਰਾਂ ਨੇ ਸੱਚ ਆਖਿਆ ਹੈ, ਕਿ ਸੱਚਾ ਆਰਾਮ ਸਾਹਿਬ ਪਾਸੋਂ ਪ੍ਰਾਪਤ ਹੁੰਦਾ ਹੈ।
ਹਿਰਦੈ = ਹਿਰਦੇ ਵਿਚ। ਘਰਿ = ਘਰ ਵਿਚ ਹਿਰਦੇ ਵਿਚ, ਅੰਤਰ-ਆਤਮੇ। ਬੈਠੇ = ਟਿਕ ਕੇ। ਗੁਰਿ = ਗੁਰੂ ਨੇ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਲਹਿਆ = ਲੱਭਾ। ਸਾਚਾ = ਸਦਾ ਕਾਇਮ ਰਹਿਣ ਵਾਲਾ।੧।
ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖੋ। ਅੰਤਰ-ਆਤਮੇ ਟਿਕ ਕੇ ਗੁਰੂ ਦਾ ਧਿਆਨ ਧਰਿਆ ਕਰੋ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ-ਥਿਰ ਹਰਿ-ਨਾਮ (ਦੇ ਸਿਮਰਨ) ਦਾ ਉਪਦੇਸ਼ ਦਿੱਤਾ, ਉਸ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ।੧।
ਅਪੁਨਾ ਹੋਇਓ ਗੁਰੁ ਮਿਹਰਵਾਨਾ ॥ ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
ਮੇਰਾ ਗੁਰੂ ਦਇਆਲੂ ਹੋ ਗਿਆ ਹੈ। ਇਸ ਲਈ ਖੁਸ਼ੀ, ਆਰਾਮ, ਪ੍ਰਸੰਨਤਾ ਅਤੇ ਮਲ੍ਹਾਰ ਸਹਿਤ, ਮੈਂ ਨਹਾ ਧੇ ਕੇ ਆਪਣੇ ਗ੍ਰਿਹ ਵਿੱਚ ਆ ਗਿਆ ਹਾਂ। ਠਹਿਰਾਉ।
ਕਲਿਆਣ = ਖ਼ੈਰੀਅਤ। ਸਿਉ = ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ-ਆਤਮੇ। ਕਰਿ ਇਸਨਾਨ = ਇਸ਼ਨਾਨ ਕਰ ਕੇ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਵਿਚ ਚੁੱਭੀ ਲਾ ਕੇ, ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ।ਰਹਾਉ।
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ, ਉਹ ਮਨੁੱਖ ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ ਆਤਮਕ ਆਨੰਦ ਸੁਖ ਖ਼ੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰ-ਆਤਮੇ ਟਿਕ ਜਾਂਦੇ ਹਨ (ਵਿਕਾਰਾਂ ਆਦਿਕਾਂ ਵਲ ਭਟਕਣੋਂ ਹਟ ਜਾਂਦੇ ਹਨ)।ਰਹਾਉ।
ਸਾਚੀ ਗੁਰ ਵਡਿਆਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਸਿਰਿ ਸਾਹਾ ਪਾਤਿਸਾਹਾ ॥ ਗੁਰ ਭੇਟਤ ਮਨਿ ਓਮਾਹਾ ॥੨॥
ਸੱਚੀ ਹੈ ਵਿਸ਼ਾਲਤਾ ਮੇਰੇ ਗੁਰਦੇਵ ਦੀ, ਜਿਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਗੁਰਦੇਵ ਨਾਲ ਮਿਲ ਕੇ ਬੰਦੇ ਦਾ ਚਿੱਤ ਖੁਸ਼ੀ ਵਿੱਚ ਹੋ ਜਾਂਦਾ ਹੈ।
ਵਡਿਆਈ = ਆਤਮਕ ਉੱਚਤਾ। ਸਾਚੀ = ਸਦਾ-ਥਿਰ ਰਹਿਣ ਵਾਲੀ। ਸਿਰਿ = ਸਿਰ ਉਤੇ। ਗੁਰ ਭੇਟਤ = ਗੁਰੂ ਨੂੰ ਮਿਲਦਿਆਂ। ਮਨਿ = ਮਨ ਵਿਚ। ਓਮਾਹਾ = ਉਤਸ਼ਾਹ।੨।
ਹੇ ਭਾਈ! ਗੁਰੂ ਦੀ ਆਤਮਕ ਉੱਚਤਾ ਸਦਾ-ਥਿਰ ਰਹਿਣ ਵਾਲੀ ਹੈ, ਉਸ ਦੀ ਕਦਰ-ਕੀਮਤ ਨਹੀਂ ਦੱਸੀ ਜਾ ਸਕਦੀ। ਗੁਰੂ (ਦੁਨੀਆ ਦੇ) ਸ਼ਾਹ ਦੇ ਸਿਰ ਉੱਤੇ ਪਾਤਿਸ਼ਾਹ ਹੈ। ਗੁਰੂ ਨੂੰ ਮਿਲਿਆਂ ਮਨ ਵਿਚ (ਹਰੀ-ਨਾਮ ਸਿਮਰਨ ਦਾ) ਚਾਉ ਪੈਦਾ ਹੋ ਜਾਂਦਾ ਹੈ।੨।
ਸਗਲ ਪਰਾਛਤ ਲਾਥੇ ॥ ਮਿਲਿ ਸਾਧਸੰਗਤਿ ਕੈ ਸਾਥੇ ॥ ਗੁਣ ਨਿਧਾਨ ਹਰਿ ਨਾਮਾ ॥ ਜਪਿ ਪੂਰਨ ਹੋਏ ਕਾਮਾ ॥੩॥
ਸਾਰੇ ਪਾਪ ਧੋਤੇ ਜਾਂਦੇ ਹਨ, ਸੰਤਾਂ ਦੀ ਸੰਗਤ ਨਾਲ ਜੁੜਨ ਦੁਆਰਾ। ਵਾਹਿਗੁਰੂ ਦਾ ਨਾਮ ਖੂਬੀਆਂ ਦਾ ਖਜਾਨਾ ਹੈ, ਜਿਸ ਦਾ ਸਿਮਰਨ ਕਰਨ ਦੁਆਰਾ, ਕਾਰਜ ਰਾਸ ਹੋ ਜਾਂਦੇ ਹਨ।
ਸਗਲ = ਸਾਰੇ। ਪਰਾਛਤ = ਪਾਪ। ਮਿਲਿ = ਮਿਲ ਕੇ। ਸਾਥੇ = ਸਾਥ ਵਿਚ, ਨਾਲ। ਨਿਧਾਨ = ਖ਼ਜ਼ਾਨੇ।੩।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਸਾਰੇ ਪਾਪ ਲਹਿ ਜਾਂਦੇ ਹਨ, (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ।੩।
ਗੁਰਿ ਕੀਨੋ ਮੁਕਤਿ ਦੁਆਰਾ ॥ ਸਭ ਸ੍ਰਿਸਟਿ ਕਰੈ ਜੈਕਾਰਾ ॥ ਨਾਨਕ ਪ੍ਰਭੁ ਮੇਰੈ ਸਾਥੇ ॥ ਜਨਮ ਮਰਣ ਭੈ ਲਾਥੇ ॥੪॥੨॥੫੨॥
ਗੁਰਾਂ ਨੇ ਮੋਖਸ਼ ਦਾ ਦਰਵਾਜਾ ਖੋਲ੍ਹ ਦਿੱਤਾ ਹੈ, ਅਤੇ ਸਾਰੀਆਂ ਦੁਨੀਆਂ ਜਿੱਤ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸੁਆਗਤ ਕਰਦੀ ਹੈ। ਨਾਨਕ, ਸੁਆਮੀ ਸਦਾ ਹੀ ਮੇਰੇ ਨਾਲ ਹੈ, ਤੇ ਮੇਰੇ ਜੰਮਣ ਦੇ ਮਰਨ ਦੇ ਡਰ ਦੂਰ ਹੋ ਗਏ ਹਨ।
ਗੁਰਿ = ਗੁਰੂ ਨੇ। ਕੀਨੋ = ਬਣਾ ਦਿੱਤਾ। ਮੁਕਤਿ ਦੁਆਰਾ = ਪਾਪਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਦਰਵਾਜ਼ਾ। ਜੈਕਾਰਾ = ਸੋਭਾ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।੪।
ਹੇ ਭਾਈ! ਗੁਰੂ ਨੇ (ਹਰਿ-ਨਾਮ ਸਿਮਰਨ ਦਾ ਇਕ ਐਸਾ) ਦਰਵਾਜ਼ਾ ਤਿਆਰ ਕਰ ਦਿੱਤਾ ਹੈ (ਜੋ ਵਿਕਾਰਾਂ ਤੋਂ ਖ਼ਲਾਸੀ (ਕਰਾ ਦੇਂਦਾ ਹੈ)। (ਗੁਰੂ ਦੀ ਇਸ ਦਾਤਿ ਦੇ ਕਾਰਨ) ਸਾਰੀ ਸ੍ਰਿਸ਼ਟੀ (ਗੁਰੂ ਦੀ) ਸੋਭਾ ਕਰਦੀ ਹੈ। ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਹਿਰਦੇ ਵਿਚ ਵਸਾਇਆਂ) ਪਰਮਾਤਮਾ ਮੇਰੇ ਅੰਗ-ਸੰਗ (ਵੱਸਦਾ ਪ੍ਰਤੀਤ ਹੋ ਰਿਹਾ ਹੈ) ਮੇਰੇ ਜਨਮ ਮਰਨ ਦੇ ਸਾਰੇ ਡਰ ਲਹਿ ਗਏ ਹਨ।੪।੨।੫੨।
Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.comIf you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
No comments:
Post a Comment