Waheguru Ji Ka Khalsa Waheguru Ji Ki Fateh Welcome Ji! What Ardas would You like to Pray for Today?

The Lord, the Inner-knower, the Searcher of hearts, knows all about my state of mind; so who else should I go to and speak to?


27th Aug 2010, Hukamnama, Golden Temple, Amritsar

The Restorer of what was taken away, the Liberator from captivity; the Formless Lord, the Destroyer of pain. I do not know about karma and good deeds; I do not know about Dharma and righteous living. I am so greedy, chasing after Maya. I go by the name of God's devotee; please, save this honor of Yours. ||1|| O Dear Lord, You are the honor of the dishonored. You make the unworthy ones worthy, O my Lord of the Universe; I am a sacrifice to Your almighty creative power. ||Pause|| Like the child, innocently making thousands of mistakes - his father teaches him, and scolds him so many times, but still, he hugs him close in his embrace. Please forgive my past actions, God, and place me on Your path for the future. ||2|| The Lord, the Inner-knower, the Searcher of hearts, knows all about my state of mind; so who else should I go to and speak to? The Lord, the Lord of the Universe, is not pleased by mere recitation of words; if it is pleasing to His Will, He preserves our honor. I have seen all other shelters, but Yours alone remains for me. ||3|| Becoming kind and compassionate, God the Lord and Master Himself listens to my prayer. He unites me in Union with the Perfect True Guru, and all the cares and anxieties of my mind are dispelled. The Lord, Har, Har, has placed the medicine of the Naam into my mouth; servant Nanak abides in peace. ||4||12||62||

12th Bhaadon (Samvat 542 Nanakshahi) (Ang: 624)


ਸੋਰਠਿ ਮਹਲਾ ੫ ॥
सोरठि महला ५ ॥
Soraṯẖ mėhlā 5.
Sorat'h, Fifth Mehl:

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
गई बहोड़ु बंदी छोड़ु निरंकारु दुखदारी ॥
Ga▫ī bahoṛ banḏī cẖẖoṛ nirankār ḏukẖ▫ḏārī.
The Restorer of what was taken away, the Liberator from captivity; the Formless Lord, the Destroyer of pain.

ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
करमु न जाणा धरमु न जाणा लोभी माइआधारी ॥
Karam na jāṇā ḏẖaram na jāṇā lobẖī mā▫i▫āḏẖārī.
I do not know about karma and good deeds; I do not know about Dharma and righteous living. I am so greedy, chasing after Maya.

ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
नामु परिओ भगतु गोविंद का इह राखहु पैज तुमारी ॥१॥
Nām pari▫o bẖagaṯ govinḏ kā ih rākẖo paij ṯumārī. ||1||
I go by the name of God's devotee; please, save this honor of Yours. ||1||

ਹਰਿ ਜੀਉ ਨਿਮਾਣਿਆ ਤੂ ਮਾਣੁ ॥
हरि जीउ निमाणिआ तू माणु ॥
Har jī▫o nimāṇi▫ā ṯū māṇ.
O Dear Lord, You are the honor of the dishonored.

ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
निचीजिआ चीज करे मेरा गोविंदु तेरी कुदरति कउ कुरबाणु ॥ रहाउ ॥
Nicẖīji▫ā cẖīj kare merā govinḏ ṯerī kuḏraṯ ka▫o kurbāṇ. Rahā▫o.
You make the unworthy ones worthy, O my Lord of the Universe; I am a sacrifice to Your almighty creative power. ||Pause||

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
जैसा बालकु भाइ सुभाई लख अपराध कमावै ॥
Jaisā bālak bẖā▫e subẖā▫ī lakẖ aprāḏẖ kamāvai.
Like the child, innocently making thousands of mistakes -

ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
करि उपदेसु झिड़के बहु भाती बहुड़ि पिता गलि लावै ॥
Kar upḏes jẖiṛke baho bẖāṯī bahuṛ piṯā gal lāvai.
his father teaches him, and scolds him so many times, but still, he hugs him close in his embrace.

ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
पिछले अउगुण बखसि लए प्रभु आगै मारगि पावै ॥२॥
Picẖẖle a▫oguṇ bakẖas la▫e parabẖ āgai mārag pāvai. ||2||
Please forgive my past actions, God, and place me on Your path for the future. ||2||

ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
हरि अंतरजामी सभ बिधि जाणै ता किसु पहि आखि सुणाईऐ ॥
Har anṯarjāmī sabẖ biḏẖ jāṇai ṯā kis pėh ākẖ suṇā▫ī▫ai.
The Lord, the Inner-knower, the Searcher of hearts, knows all about my state of mind; so who else should I go to and speak to?

ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
कहणै कथनि न भीजै गोबिंदु हरि भावै पैज रखाईऐ ॥
Kahṇai kathan na bẖījai gobinḏ har bẖāvai paij rakẖā▫ī▫ai.
The Lord, the Lord of the Universe, is not pleased by mere recitation of words; if it is pleasing to His Will, He preserves our honor.

ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
अवर ओट मै सगली देखी इक तेरी ओट रहाईऐ ॥३॥
Avar ot mai saglī ḏekẖī ik ṯerī ot rahā▫ī▫ai. ||3||
I have seen all other shelters, but Yours alone remains for me. ||3||

ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥
होइ दइआलु किरपालु प्रभु ठाकुरु आपे सुणै बेनंती ॥
Ho▫e ḏa▫i▫āl kirpāl parabẖ ṯẖākur āpe suṇai benanṯī.
Becoming kind and compassionate, God the Lord and Master Himself listens to my prayer.

ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥
पूरा सतगुरु मेलि मिलावै सभ चूकै मन की चिंती ॥
Pūrā saṯgur mel milāvai sabẖ cẖūkai man kī cẖinṯī.
He unites me in Union with the Perfect True Guru, and all the cares and anxieties of my mind are dispelled.

ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
हरि हरि नामु अवखदु मुखि पाइआ जन नानक सुखि वसंती ॥४॥१२॥६२॥
Har har nām avkẖaḏ mukẖ pā▫i▫ā jan Nānak sukẖ vasanṯī. ||4||12||62||
The Lord, Har, Har, has placed the medicine of the Naam into my mouth; servant Nanak abides in peace. ||4||12||62||


ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥

ਸੋਰਠਿ ਪੰਜਵੀਂ ਪਾਤਿਸ਼ਾਹੀ। ਰੂਪ-ਰਹਿਤ ਸੁਆਮੀ, ਗਈ ਹੋਈ ਨੂੰ ਮੋੜ ਲਿਆਉਣ ਵਾਲਾ, ਕੈਦ ਤੋਂ ਛੁਡਾਉਣਹਾਰ ਤੇ ਦੁਖੜਾ ਦੂਰ ਕਰਨ ਵਾਲਾ ਹੈ। ਮੈਂ ਸ਼ੁੱਭ ਕਰਮ ਨਹੀਂ ਜਾਣਦਾ, ਮੈਂ ਸਾਹਿਬ ਦੀ ਭਗਤੀ ਨੂੰ ਨਹੀਂ ਸਮਝਦਾ ਅਤੇ ਮੈਂ ਲਾਲਚੀ ਤੇ ਦੌਲਤ ਦਾ ਪਿਆਰਾ ਹਾਂ। ਮੇਰਾ ਨਾਉ ਸੁਆਮੀ ਦਾ ਸਾਧੂ ਪੈ ਗਿਆ ਹੈ। ਇਸ ਲਈ ਮੇਰੇ ਮਾਲਕ ਇਸ ਆਪਣੀ ਪਤਿ-ਆਬਰੂ ਦੀ ਰੱਖਿਆ ਕਰ।

ਗਈ ਬਹੋੜੁ = (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ। ਬੰਦੀ ਛੋੜੁ = (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ। ਦੁਖ ਦਾਰੀ = ਦੁੱਖਾਂ ਵਿਚ ਦਾਰੀ ਕਰਨ ਵਾਲਾ, ਦੁੱਖਾਂ ਵਿਚ ਧੀਰਜ ਦੇਣ ਵਾਲਾ। ਪੈਜ = ਇੱਜ਼ਤ, ਲਾਜ।੧।

ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ।੧।

ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥

ਹੇ ਮਹਾਰਾਜ ਸੁਆਮੀ! ਤੂੰ ਨਿਪੱਤਿਆਂ ਦੀ ਪੱਤ ਹੈ। ਨਿਕੰਮਿਆਂ ਨੂੰ, ਮੈਂਡਾ ਸ੍ਰਿਸ਼ਟੀ ਦਾ ਸੁਆਮੀ ਗੁਣਵਾਨ ਬਣਾ ਦਿੰਦਾ ਹੈ। ਮੈਂ ਤੈਂਡੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। ਠਹਿਰਾਉ।

ਨਿਚੀਜਿਆ = ਨਕਾਰਿਆਂ ਨੂੰ। ਚੀਜ ਕਰੇ = ਆਦਰ-ਯੋਗ ਬਣਾ ਦੇਂਦਾ ਹੈ।ਰਹਾਉ।

ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ।ਰਹਾਉ।

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥

ਜਿਸ ਤਰ੍ਹਾਂ ਇਕ ਬੱਚਾ ਪ੍ਰੇਮ ਸੁਭਾਅ ਦੇ ਅਧੀਨ ਲੱਖੂਖਾਂ ਹੀ ਕਸੂਰ ਕਰਦਾ ਹੈ, ਅਤੇ ਭਾਵਨੂੰ ਉਸ ਦਾ ਪਿਓ ਉਸ ਨੂੰ ਘਣੇਰਿਆਂ ਤਰੀਕਿਆਂ ਨਾਲ ਸਮਝਾਉਂਦਾ ਅਤੇ ਤਾੜਦਾ ਹੈ, ਪਰ ਓੜਕ ਨੂੰ ਉਹ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ। ਏਸੇ ਤਰ੍ਹਾਂ, ਹੇ ਸੁਆਮੀ! ਤੂੰ ਮੇਰੇ ਪਿਛਲੇ ਅਪਰਾਧਾਂ ਦੀ ਮੈਨੂੰ ਮਾਫੀ ਦੇ ਦੇਹ ਅਤੇ ਅਗਾਹਾਂ ਨੂੰ ਮੈਨੂੰ ਆਪਣੇ ਰਾਹੇ ਪਾ ਦੇ।

ਭਾਇ = ਪ੍ਰੇਮ ਨਾਲ, ਆਪਣੀ ਲਗਨ ਨਾਲ। ਸੁਭਾਈ = ਆਪਣੇ ਸੁਭਾਵ ਅਨੁਸਾਰ। ਕਰਿ = ਕਰ ਕੇ। ਬਹੁ ਭਾਤੀ = ਕਈ ਤਰੀਕਿਆਂ ਨਾਲ। ਬਹੁੜਿ = ਮੁੜ, ਫਿਰ। ਗਲਿ = ਗਲ ਨਾਲ। ਮਾਰਗਿ = (ਸਿੱਧੇ) ਰਸਤੇ ਉਤੇ।੨।

ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ।੨।

ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥

ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਮੇਰੇ ਮਨ ਦੀ ਸਾਰੀ ਅਸਵਥਾ ਨੂੰ ਜਾਣਦਾ ਹੈ। ਤਦ ਮੈਂ ਹੋਰ ਕੀਹਦੇ ਕੋਲ ਜਾ ਕੇ ਦੱਸਾਂ? ਪ੍ਰਭੂ ਪ੍ਰਮੇਸ਼ਰ ਗੱਲਾਂ ਬਾਤਾਂ ਕਰਨ ਨਾਲ ਪ੍ਰਸੰਨ ਨਹੀਂ ਹੁੰਦਾ, ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਉਹ ਬੰਦੇ ਦੀ ਪਤਿ ਰੱਖਦਾ ਹੈ। ਹੋਰ ਸਾਰੀਆਂ ਪਨਾਹਾਂ ਮੈਂ ਵੇਖ ਲਈਆਂ ਹਨ। ਮੇਰੇ ਲਈ ਕੇਵਲ ਤੇਰੀ ਓਟ ਹੀ ਰਹਿ ਗਈ ਹੈ।

ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਭ ਬਿਧਿ = ਹਰੇਕ (ਆਤਮਕ) ਹਾਲਤ। ਪਹਿ = ਪਾਸ। ਕਥਨਿ = ਕਥਨ ਕਰਨ ਨਾਲ, ਜ਼ਬਾਨੀ ਕਹਿ ਦੇਣ ਨਾਲ। ਭੀਜੈ = ਖ਼ੁਸ਼ ਹੁੰਦਾ। ਭਾਵੈ = ਚੰਗਾ ਲੱਗਦਾ ਹੈ। ਪੈਜ = ਇੱਜ਼ਤ। ਓਟ = ਆਸਰਾ। ਰਹਾਈਐ = ਰੱਖੀ ਹੋਈ ਹੈ।੩।

ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ।੩।

ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥

ਮਿਹਰਬਾਨ ਅਤੇ ਦਿਯਾਵਾਨ ਹੋ ਕੇ, ਸੁਆਮੀ ਮਾਲਕ ਖੁਦ ਮੇਰੀ ਪ੍ਰਾਰਥਨਾ ਸੁਣਦਾ ਹੈ। ਉਹ ਮੈਨੂੰ ਪੂਰਨ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਅਤੇ ਮੇਰੇ ਚਿੱਤ ਦੇ ਸਾਰੇ ਫਿਕਰ ਦੂਰ ਹੋ ਗਏ ਹਨ। ਸੁਆਮੀ ਵਾਹਿਗੁਰੂ ਨੇ ਆਪਣੇ ਨਾਮ ਦੀ ਦਵਾਈ ਮੇਰੇ ਮੂਹ ਵਿੱਚ ਪਾਈ ਹੈ ਅਤੇ ਗੋਲਾਂ ਨਾਨਕ, ਹੁਣ, ਅਨੰਦ ਅੰਦਰ ਵਸਦਾ ਹੈ।

ਹੋਇ = ਹੋ ਕੇ। ਆਪੇ = ਆਪ ਹੀ। ਮੇਲਿ = ਮੇਲੇ, ਮੇਲਦਾ ਹੈ। ਚੂਕੇ = ਮੁੱਕ ਜਾਂਦੀ ਹੈ। ਚਿੰਤੀ = ਚਿੰਤਾ। ਅਵਖਦੁ = ਦਵਾਈ। ਮੁਖਿ = ਮੂੰਹ ਵਿਚ। ਸੁਖਿ = ਆਤਮਕ ਆਨੰਦ ਵਿਚ। ਵਸੰਤੀ = ਵੱਸਦਾ ਹੈ।੪।

ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਹੇ ਦਾਸ ਨਾਨਕ! (ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ।੪।੧੨।੬੨।





Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
What would you Like us to do an Ardas for :
Other Special Ardas / Request:
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/ o o o o o o o o o o o o o o o o o o o

No comments:

Post a Comment