
28th Aug 2010, Hukamnama, Golden Temple, Amritsar
Remembering, remembering God in meditation, bliss ensues, and one is rid of all suffering and pain. Singing the Glorious Praises of God, and meditating on Him, all my affairs are brought into harmony. || 1 || Your Name is the Life of the world. The Perfect Guru has taught me, that by meditating, I cross over the terrifying world-ocean. || Pause || You are Your own advisor; You hear everything, God, and You do everything. You Yourself are the Giver, and You Yourself are the Enjoyer. What can this poor creature do? || 2 || Which of Your Glorious Virtues should I describe and speak of? Your value cannot be described. I live by beholding, beholding You, O God. Your glorious greatness is wonderful and amazing! || 3 || Granting His Grace, God my Lord and Master Himself saved my honor, and my intellect has been made perfect. Forever and ever, Nanak is a sacrifice, longing for the dust of the feet of the Saints. || 4 || 13 || 63 ||
Saturday, 13th Bhaadon (Samvat 542 Nanakshahi) (Ang: 625)
ਸੋਰਠਿ ਮਹਲਾ ੫ ॥
सोरठि महला ५ ॥
Soraṯẖ mėhlā 5.
Sorat'h, Fifth Mehl:
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥
सिमरि सिमरि प्रभ भए अनंदा दुख कलेस सभि नाठे ॥
Simar simar parabẖ bẖa▫e ananḏā ḏukẖ kales sabẖ nāṯẖe.
Remembering, remembering God in meditation, bliss ensues, and one is rid of all suffering and pain.
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥
गुन गावत धिआवत प्रभु अपना कारज सगले सांठे ॥१॥
Gun gāvaṯ ḏẖi▫āvaṯ parabẖ apnā kāraj sagle sāʼnṯẖe. ||1||
Singing the Glorious Praises of God, and meditating on Him, all my affairs are brought into harmony. ||1||
ਜਗਜੀਵਨ ਨਾਮੁ ਤੁਮਾਰਾ ॥
जगजीवन नामु तुमारा ॥
Jagjīvan nām ṯumārā.
Your Name is the Life of the world.
ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
गुर पूरे दीओ उपदेसा जपि भउजलु पारि उतारा ॥ रहाउ ॥
Gur pūre ḏī▫o upḏesā jap bẖa▫ojal pār uṯārā. Rahā▫o.
The Perfect Guru has taught me, that by meditating, I cross over the terrifying world-ocean. ||Pause||
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥
तूहै मंत्री सुनहि प्रभ तूहै सभु किछु करणैहारा ॥
Ŧūhai manṯrī sunėh parabẖ ṯūhai sabẖ kicẖẖ karnaihārā.
You are Your own advisor; You hear everything, God, and You do everything.
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥
तू आपे दाता आपे भुगता किआ इहु जंतु विचारा ॥२॥
Ŧū āpe ḏāṯā āpe bẖugṯā ki▫ā ih janṯ vicẖārā. ||2||
You Yourself are the Giver, and You Yourself are the Enjoyer. What can this poor creature do? ||2||
ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥
किआ गुण तेरे आखि वखाणी कीमति कहणु न जाई ॥
Ki▫ā guṇ ṯere ākẖ vakẖāṇī kīmaṯ kahaṇ na jā▫ī.
Which of Your Glorious Virtues should I describe and speak of? Your value cannot be described.
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥
पेखि पेखि जीवै प्रभु अपना अचरजु तुमहि वडाई ॥३॥
Pekẖ pekẖ jīvai parabẖ apnā acẖraj ṯumėh vadā▫ī. ||3||
I live by beholding, beholding You, O God. Your glorious greatness is wonderful and amazing! ||3||
ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥
धारि अनुग्रहु आपि प्रभ स्वामी पति मति कीनी पूरी ॥
Ḏẖār anūgrahu āp parabẖ savāmī paṯ maṯ kīnī pūrī.
Granting His Grace, God my Lord and Master Himself saved my honor, and my intellect has been made perfect.
ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥
सदा सदा नानक बलिहारी बाछउ संता धूरी ॥४॥१३॥६३॥
Saḏā saḏā Nānak balihārī bācẖẖa▫o sanṯā ḏẖūrī. ||4||13||63||
Forever and ever, Nanak is a sacrifice, longing for the dust of the feet of the Saints. ||4||13||63||
ਸੋਰਠਿ ਮਹਲਾ ੫ ॥ ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥ ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥
ਸੋਰਠਿ ਪੰਜਵੀਂ ਪਾਤਿਸ਼ਾਹੀ। ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਦੁਆਰਾ ਬੰਦਾ ਖੁਸ਼ੀ ਵਿੱਚ ਵਸਦਾ ਹੈ ਤੇ ਸਾਰੇ ਦੁੱਖੜਿਆਂ ਤੇ ਬਖੇੜਿਆਂ ਤੋਂ ਖਲਾਸੀ ਪਾ ਜਾਂਦਾ ਹੈ। ਆਪਣੇ ਸੁਆਮੀ ਦਾ ਜੱਸ ਗਾਇਨ ਅਤੇ ਧਿਆਨ ਧਾਰਨ ਦੁਆਰਾ, ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।
ਸਿਮਰਿ ਸਿਮਰਿ = ਮੁੜ ਮੁੜ ਸਿਮਰ ਕੇ। ਕਲੇਸ = ਝਗੜੇ। ਸਭਿ = ਸਾਰੇ। ਸਾਂਠੇ = ਸਾਧ ਲਏ। ਸਗਲੇ = ਸਾਰੇ।੧।
ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ ਮਨੁੱਖ) ਪ੍ਰਸੰਨਚਿੱਤ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ। (ਹੇ ਭਾਈ! ਵਡ-ਭਾਗੀ ਮਨੁੱਖ) ਆਪਣੇ ਪ੍ਰਭੂ ਦੇ ਗੁਣ ਗਾਂਦਿਆਂ ਅਤੇ ਉਸ ਦਾ ਧਿਆਨ ਧਰਦਿਆਂ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ।੧।
ਜਗਜੀਵਨ ਨਾਮੁ ਤੁਮਾਰਾ ॥ ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
ਮੇਰੇ ਮਾਲਕ, ਤੇਰਾ ਨਾਮ ਜਗਤ ਦੀ ਜਿੰਦ-ਜਾਨ ਹੈ। ਪੂਰਨ ਗੁਰਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ ਅਤੇ ਸਾਹਿਬ ਨੂੰ ਸਿਮਰ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਠਹਿਰਾਉ।
ਜਗ ਜੀਵਨ = ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ। ਜਪਿ = ਜਪ ਕੇ। ਭਉਜਲੁ = ਸੰਸਾਰ-ਸਮੁੰਦਰ।ਰਹਾਉ।
ਹੇ ਪ੍ਰਭੂ! ਤੇਰਾ ਨਾਮ ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ ਹੈ। ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ) ਉਪਦੇਸ਼ ਦਿੱਤਾ, (ਉਹ ਮਨੁੱਖ) ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।ਰਹਾਉ।
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥ ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥
ਹੇ ਸਾਹਿਬ! ਤੂੰ ਹੀ ਆਪਣੇ ਆਪ ਦਾ ਸਲਾਹਕਾਰ ਹੈ, ਤੂੰ ਖੁਦ ਹੀ ਸਾਰਿਆਂ ਨੂੰ ਸੁਣਦਾ ਵੀ ਹੈ ਅਤੇ ਤੂੰ ਸਾਰੇ ਕੰਮ ਕਰਨ ਵਾਲਾ ਹੈ। ਤੂੰ ਖੁਦ ਦਾਤਾਰ ਹੈ ਅਤੇ ਖੁਦ ਹੀ ਭੋਗਣ ਵਾਲਾ ਇਸ ਗਰੀਬ ਜੀਵ ਦੇ ਵਿੱਚ ਕਿਹੜੀ ਤਾਕਤ ਹੈ?
ਮੰਤ੍ਰੀ = ਸਲਾਹਕਾਰ। ਸੁਨਹਿ = ਤੂੰ ਸੁਣਦਾ ਹੈਂ। ਕਰਣੈਹਾਰਾ = ਕਰ ਸਕਣ ਦੀ ਸਮਰਥਾ ਵਾਲਾ। ਆਪੇ = ਆਪ ਹੀ। ਭੁਗਤਾ = ਭੋਗਣ ਵਾਲਾ। ਕਿਆ ਵਿਚਾਰਾ = ਕੋਈ ਪਾਂਇਆਂ ਨਹੀਂ।੨।
ਹੇ ਪ੍ਰਭੂ! ਤੂੰ ਆਪ ਹੀ ਆਪਣਾ ਸਲਾਹਕਾਰ ਹੈਂ, ਤੂੰ ਆਪ ਹੀ (ਹਰੇਕ ਜੀਵ ਨੂੰ) ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ (ਹਰੇਕ ਜੀਵ ਵਿਚ ਬੈਠਾ ਪਦਾਰਥਾਂ ਨੂੰ) ਭੋਗਣ ਵਾਲਾ ਹੈਂ। ਇਸ ਜੀਵ ਦੀ ਕੋਈ ਪਾਂਇਆਂ ਨਹੀਂ ਹੈ।੨।
ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥ ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥
ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਮੈਂ ਵਰਣਨ ਤੇ ਬਿਆਨ ਕਰਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ। ਮੇਰੇ ਮਾਲਕ! ਮੈਂ ਤੈਨੂੰ ਤੱਕ ਕੇ ਤੇ ਵੇਖ ਕੇ ਜੀਉਂਦਾ ਹਾਂ। ਅਦਭੁੱਤ ਹੈ ਤੇਰੀ ਵਿਸ਼ਾਲਤਾ।
ਵਖਾਣੀ = ਵਖਾਣੀਂ, ਮੈਂ ਬਿਆਨ ਕਰਾਂ। ਪੇਖਿ = ਵੇਖ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਤੁਮਹਿ = ਤੇਰੀ। ਵਡਾਈ = ਵਡੱਪਣ।੩।
ਹੇ ਪ੍ਰਭੂ! ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਕਦਰ-ਕੀਮਤ ਦੱਸੀ ਨਹੀਂ ਜਾ ਸਕਦੀ। ਤੇਰਾ ਵਡੱਪਣ ਹੈਰਾਨ ਕਰ ਦੇਣ ਵਾਲਾ ਹੈ। (ਹੇ ਭਾਈ! ਮਨੁੱਖ) ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ।੩।
ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥ ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥
ਆਪਣੀ ਮਿਹਰ ਕਰ ਕੇ, ਪ੍ਰਭੂ ਪ੍ਰਮੇਸ਼ਰ ਨੇ ਖੁਦ ਮੇਰੀ ਇੱਜ਼ਤ ਤੇ ਅਕਲ ਸਸ਼ੋਭਤ ਕਰ ਦਿੱਤੀਆਂ ਹਨ। ਹਮੇਸ਼ਾਂ! ਹਮੇਸ਼ਾਂ ਹੀ ਨਾਨਕ ਸਾਹਿਬ ਤੋਂ ਸਦਕੇ ਜਾਂਦਾ ਹੈ ਅਤੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਲੋਚਦਾ ਹੈ।
ਅਨੁਗ੍ਰਹੁ = ਕਿਰਪਾ। ਧਾਰਿ = ਕਰ ਕੇ। ਪ੍ਰਭ = ਹੇ ਪ੍ਰਭੂ। ਪਤਿ = ਇੱਜ਼ਤ। ਮਤਿ = ਅਕਲ। ਬਲਿਹਾਰੀ = ਸਦਕੇ। ਬਾਛਹੁ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰੀ = ਚਰਨ-ਧੂੜ।੪।
ਹੇ ਪ੍ਰਭੂ! ਹੇ ਸੁਆਮੀ! ਤੂੰ ਆਪ ਹੀ (ਜੀਵ ਉਤੇ) ਕਿਰਪਾ ਕਰ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਬਖ਼ਸ਼ਦਾ ਹੈਂ, ਉਸ ਨੂੰ ਪੂਰੀ ਅਕਲ ਦੇ ਦੇਂਦਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਸਦਾ ਹੀ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ (ਤੇਰੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੧੩।੬੩।
Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.comIf you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
No comments:
Post a Comment