Waheguru Ji Ka Khalsa Waheguru Ji Ki Fateh Welcome Ji! What Ardas would You like to Pray for Today?

I sing the Glorious Praises of the Lord of the Universe. I am awake, night and day, in the Lord’s Love. Awake to the Lord’s Love, my sins have left me


6th Sep 2010, Hukamnama, Golden Temple, Amritsar

I sing the Glorious Praises of the Lord of the Universe. I am awake, night and day, in the Lord’s Love. Awake to the Lord’s Love, my sins have left me. I meet with the Beloved Saints. Attached to the Guru’s Feet, my doubts are dispelled, and all my affairs are resolved. Listening to the Word of the Guru’s Bani with my ears, I know celestial peace. By great good fortune, I meditate on the Lord’s Name. Prays Nanak, I have entered my Lord and Master’s Sanctuary. I dedicate my body and soul to God. || 1 || The unstruck melody of the Shabad, the Word of God is so very beautiful. True joy comes from singing the Lord’s Praises. Singing the Glorious Praises of the Lord, Har, Har, pain is dispelled, and my mind is filled with tremendous joy. My mind and body have become immaculate and pure, gazing upon the Blessed Vision of the Lord’s Darshan; I chant the Name of God. I am the dust of the feet of the Holy. Worshipping God in adoration, my God is pleased with me. Prays Nanak, please bless me with Your Mercy, that I may sing Your Glorious Praises forever. || 2 || Meeting with the Guru, I cross over the world-ocean. Meditating on the Lord’s Feet, I am emancipated. Meditating on the Lord’s Feet, I have obtained the fruits of all rewards, and my comings and goings have ceased. With loving devotional worship, I meditate intuitively on the Lord, and my God is pleased. Meditate on the One, Unseen, Infinite, Perfect Lord; there is no other than Him. Prays Nanak, the Guru has erased my doubts; wherever I look, there I see Him. || 3 || The Lord’s Name is the Purifier of sinners. It resolves the affairs of the humble Saints. I have found the Saintly Guru, meditating on God. All my desires have been fulfilled. The fever of egotism has been dispelled, and I am always happy. I have met God, from whom I was separated for so long. My mind has found peace and tranquility; congratulations are pouring in. I shall never forget Him from my mind. Prays Nanak, the True Guru has taught me this, to vibrate and meditate forever on the Lord of the Universe. || 4 || 1 || 3 ||

Monday, 22nd Bhaadon (Samvat 542 Nanakshahi) (Ang: 778)



ਰਾਗੁ ਸੂਹੀ ਛੰਤ ਮਹਲਾ ੫ ਘਰੁ ੨
रागु सूही छंत महला ५ घरु २
Rāg sūhī cẖẖanṯ mėhlā 5 gẖar 2
Raag Soohee, Chhant, Fifth Mehl, Second House:

ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:

ਗੋਬਿੰਦ ਗੁਣ ਗਾਵਣ ਲਾਗੇ ॥
गोबिंद गुण गावण लागे ॥
Gobinḏ guṇ gāvaṇ lāge.
I sing the Glorious Praises of the Lord of the Universe.

ਹਰਿ ਰੰਗਿ ਅਨਦਿਨੁ ਜਾਗੇ ॥
हरि रंगि अनदिनु जागे ॥
Har rang an▫ḏin jāge.
I am awake, night and day, in the Lord's Love.

ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥
हरि रंगि जागे पाप भागे मिले संत पिआरिआ ॥
Har rang jāge pāp bẖāge mile sanṯ pi▫āri▫ā.
Awake to the Lord's Love, my sins have left me. I meet with the Beloved Saints.

ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥
गुर चरण लागे भरम भागे काज सगल सवारिआ ॥
Gur cẖaraṇ lāge bẖaram bẖāge kāj sagal savāri▫ā.
Attached to the Guru's Feet, my doubts are dispelled, and all my affairs are resolved.

ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥
सुणि स्रवण बाणी सहजि जाणी हरि नामु जपि वडभागै ॥
Suṇ sarvaṇ baṇī sahj jāṇī har nām jap vadbẖāgai.
Listening to the Word of the Guru's Bani with my ears, I know celestial peace. By great good fortune, I meditate on the Lord's Name.

ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥
बिनवंति नानक सरणि सुआमी जीउ पिंडु प्रभ आगै ॥१॥
Binvanṯ Nānak saraṇ su▫āmī jī▫o pind parabẖ āgai. ||1||
Prays Nanak, I have entered my Lord and Master's Sanctuary. I dedicate my body and soul to God. ||1||

ਅਨਹਤ ਸਬਦੁ ਸੁਹਾਵਾ ॥
अनहत सबदु सुहावा ॥
Anhaṯ sabaḏ suhāvā.
The unstruck melody of the Shabad, the Word of God is so very beautiful.

ਸਚੁ ਮੰਗਲੁ ਹਰਿ ਜਸੁ ਗਾਵਾ ॥
सचु मंगलु हरि जसु गावा ॥
Sacẖ mangal har jas gāvā.
True joy comes from singing the Lord's Praises.

ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥
गुण गाइ हरि हरि दूख नासे रहसु उपजै मनि घणा ॥
Guṇ gā▫e har har ḏūkẖ nāse rahas upjai man gẖaṇā.
Singing the Glorious Praises of the Lord, Har, Har, pain is dispelled, and my mind is filled with tremendous joy.

ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥
मनु तंनु निरमलु देखि दरसनु नामु प्रभ का मुखि भणा ॥
Man ṯann nirmal ḏekẖ ḏarsan nām parabẖ kā mukẖ bẖaṇā.
My mind and body have become immaculate and pure, gazing upon the Blessed Vision of the Lord's Darshan; I chant the Name of God.

ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥
होइ रेण साधू प्रभ अराधू आपणे प्रभ भावा ॥
Ho▫e reṇ sāḏẖū parabẖ arāḏẖū āpṇe parabẖ bẖāvā.
I am the dust of the feet of the Holy. Worshipping God in adoration, my God is pleased with me.

ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥
बिनवंति नानक दइआ धारहु सदा हरि गुण गावा ॥२॥
Binvanṯ Nānak ḏa▫i▫ā ḏẖārahu saḏā har guṇ gāvā. ||2||
Prays Nanak, please bless me with Your Mercy, that I may sing Your Glorious Praises forever. ||2||

ਗੁਰ ਮਿਲਿ ਸਾਗਰੁ ਤਰਿਆ ॥
गुर मिलि सागरु तरिआ ॥
Gur mil sāgar ṯari▫ā.
Meeting with the Guru, I cross over the world-ocean.

ਹਰਿ ਚਰਣ ਜਪਤ ਨਿਸਤਰਿਆ ॥
हरि चरण जपत निसतरिआ ॥
Har cẖaraṇ japaṯ nisṯari▫ā.
Meditating on the Lord's Feet, I am emancipated.

ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥
हरि चरण धिआए सभि फल पाए मिटे आवण जाणा ॥
Har cẖaraṇ ḏẖi▫ā▫e sabẖ fal pā▫e mite āvaṇ jāṇā.
Meditating on the Lord's Feet, I have obtained the fruits of all rewards, and my comings and goings have ceased.

ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥
भाइ भगति सुभाइ हरि जपि आपणे प्रभ भावा ॥
Bẖā▫e bẖagaṯ subẖā▫e har jap āpṇe parabẖ bẖāvā.
With loving devotional worship, I meditate intuitively on the Lord, and my God is pleased.

ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥
जपि एकु अलख अपार पूरन तिसु बिना नही कोई ॥
Jap ek alakẖ apār pūran ṯis binā nahī ko▫ī.
Meditate on the One, Unseen, Infinite, Perfect Lord; there is no other than Him.

ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥
बिनवंति नानक गुरि भरमु खोइआ जत देखा तत सोई ॥३॥
Binvanṯ Nānak gur bẖaram kẖo▫i▫ā jaṯ ḏekẖā ṯaṯ so▫ī. ||3||
Prays Nanak, the Guru has erased my doubts; wherever I look, there I see Him. ||3||

ਪਤਿਤ ਪਾਵਨ ਹਰਿ ਨਾਮਾ ॥
पतित पावन हरि नामा ॥
Paṯiṯ pāvan har nāmā.
The Lord's Name is the Purifier of sinners.

ਪੂਰਨ ਸੰਤ ਜਨਾ ਕੇ ਕਾਮਾ ॥
पूरन संत जना के कामा ॥
Pūran sanṯ janā ke kāmā.
It resolves the affairs of the humble Saints.

ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥
गुरु संतु पाइआ प्रभु धिआइआ सगल इछा पुंनीआ ॥
Gur sanṯ pā▫i▫ā parabẖ ḏẖi▫ā▫i▫ā sagal icẖẖā punnī▫ā.
I have found the Saintly Guru, meditating on God. All my desires have been fulfilled.

ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥
हउ ताप बिनसे सदा सरसे प्रभ मिले चिरी विछुंनिआ ॥
Ha▫o ṯāp binse saḏā sarse parabẖ mile cẖirī vicẖẖunni▫ā.
The fever of egotism has been dispelled, and I am always happy. I have met God, from whom I was separated for so long.

ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥
मनि साति आई वजी वधाई मनहु कदे न वीसरै ॥
Man sāṯ ā▫ī vajī vaḏẖā▫ī manhu kaḏe na vīsrai.
My mind has found peace and tranquility; congratulations are pouring in. I shall never forget Him from my mind.

ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥
बिनवंति नानक सतिगुरि द्रिड़ाइआ सदा भजु जगदीसरै ॥४॥१॥३॥
Binvanṯ Nānak saṯgur driṛ▫ā▫i▫ā saḏā bẖaj jagḏīsrai. ||4||1||3||
Prays Nanak, the True Guru has taught me this, to vibrate and meditate forever on the Lord of the Universe. ||4||1||3||





ਰਾਗੁ ਸੂਹੀ ਛੰਤ ਮਹਲਾ ੫ ਘਰੁ ੨

ਰਾਗੁ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ।

xxx

ਰਾਗ ਸੂਹੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆਰਾ ਉਹ ਪਾਇਆ ਜਾਂਦਾ ਹੈ।

xxx

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੋਬਿੰਦ ਗੁਣ ਗਾਵਣ ਲਾਗੇ ॥ ਹਰਿ ਰੰਗਿ ਅਨਦਿਨੁ ਜਾਗੇ ॥ ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥ ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥ ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥

ਮੈਂ ਆਪਣੇ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਉਂਦਾ ਹਾਂ, ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਜਾਗਦਾ ਹਾਂ। ਪ੍ਰਭੂ ਦੀ ਪ੍ਰੀਤ ਅੰਦਰ ਜਾਗ ਕੇ ਮੇਰੇ ਗੁਨਾਹ ਦੋੜ ਜਾਂਦੇ ਹਨ ਅਤੇ ਮੈਂ ਪ੍ਰੀਤਵਾਨ ਸਾਧੂਆਂ ਨੂੰ ਮਿਲ ਪੈਂਦਾ ਹਾਂ। ਗੁਰਾਂ ਦੇ ਪੈਰੀ ਪੈਣ ਦਆਰਾ, ਮੇਰੇ ਸੰਸੇ ਨਵਿਰਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ। ਆਪਣੇ ਕੰਨਾਂ ਨਾਲ ਗੁਰਾਂ ਦੀ ਬਾਣੀ ਸਰਵਨ ਕਰਕੇ ਮੈਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਪਰਮ ਚੰਗੇ ਭਾਗਾਂ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਕੀਤਾ ਹੈ। ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਸਾਹਿਬ ਦੀ ਸਰਣਾਗਤ ਸੰਭਾਲੀ ਹੈ ਅਤੇ ਆਪਣੀ ਜਿੰਦੜੀ ਤੇ ਦੇਹ ਮੈਂ ਆਪਣੇ ਮਾਲਕ ਮੂਹਰੇ ਸਮਰਪਨ ਕਰਦਾ ਹਾਂ।

ਰੰਗਿ = ਪ੍ਰੇਮ-ਰੰਗ ਵਿਚ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ। ਸੰਤ = ਗੁਰੂ। ਭਰਮ = ਭਟਕਣਾ। ਸਗਲ = ਸਾਰੇ। ਸੁਣਿ = ਸੁਣ ਕੇ। ਸ੍ਰਵਨ = ਕੰਨਾਂ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਜਪਿ = ਜਪ ਕੇ। ਵਡ ਭਾਗੈ = ਵੱਡੀ ਕਿਸਮਤ ਨਾਲ। ਜੀਉ = ਜਿੰਦ। ਪਿੰਡੁ = ਸਰੀਰ।੧।

ਹੇ ਭਾਈ! ਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ, ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, (ਜਿਉਂ ਜਿਉਂ) ਉਹ ਪ੍ਰਭੂ ਦੇ ਪਿਆਰ-ਰੰਗ ਵਿਚ (ਟਿਕ ਕੇ) ਸੁਚੇਤ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਪਾਪ ਭੱਜ ਜਾਂਦੇ ਹਨ। ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ, ਉਹਨਾਂ ਦੇ ਸਾਰੇ ਕੰਮ ਭੀ ਸੰਵਰ ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ-ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਤਿਗੁਰੂ ਦੀ ਬਾਣੀ ਕੰਨੀਂ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਅਡੋਲਤਾ ਵਿਚ (ਟਿਕ ਕੇ ਪਰਮਾਤਮਾ ਨਾਲ) ਡੂੰਘੀ ਸਾਂਝ ਪਾਂਦਾ ਹੈ, ਉਹ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪੈ ਕੇ ਆਪਣੀ ਜਿੰਦ ਆਪਣਾ ਸਰੀਰ (ਸਭ ਕੁਝ) ਪਰਮਾਤਮਾ ਦੇ ਅੱਗੇ (ਰੱਖ ਦੇਂਦਾ ਹੈ)।੧।

ਅਨਹਤ ਸਬਦੁ ਸੁਹਾਵਾ ॥ ਸਚੁ ਮੰਗਲੁ ਹਰਿ ਜਸੁ ਗਾਵਾ ॥ ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥ ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥ ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥ ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥

ਸੁੰਦਰ ਹੈ ਬੈਕੁੰਠੀ ਕੀਰਤਨ। ਰੱਬ ਦੀ ਕੀਰਤੀ ਗਾਉਣ ਦੁਆਰਾ ਸੱਚੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੇਰੀ ਪੀੜ ਨਵਿਰਤ ਹੋ ਗਈ ਹੈ ਅਤੇ ਮੇਰੇ ਚਿੱਤ ਅੰਦਰ ਘਣੇਰੀ ਖੁਸ਼ੀ ਉਤਪੰਨ ਹੋ ਗਈ ਹੈ। ਸਾਈਂ ਦਾ ਦੀਦਾਰ ਵੇਖ ਕੇ ਮੇਰੀ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ, ਅਤੇ ਮੈਂ ਆਪਣੇ ਮੂੰਹ ਨਾਲ ਸਾਈਂ ਦੇ ਨਾਮ ਨੂੰ ਉਚਾਰਦਾ ਹਾਂ। ਸੰਤਾਂ ਦੇ ਪੈਰਾਂ ਦੀ ਧੂੜ ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰ ਕੇ ਮੈਂ ਉਸ ਨੂੰ ਚੰਗਾ ਲੱਗਣ ਲੱਗ ਗਿਆ ਹਾਂ। ਨਾਨਕ ਜੋਦੜੀ ਕਰਦਾ ਹੈ, ਹੇ ਵਾਹਿਗੁਰੂ! ਮੇਰੇ ਉਤੇ ਮਿਹਰ ਕਰ ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਰਹਾਂ।

ਅਨਹਤ = ਇਕ-ਰਸ, ਲਗਾਤਾਰ, ਹਰ ਵੇਲੇ। ਸੁਹਾਵਾ = (ਕੰਨਾਂ ਨੂੰ) ਸੁਖ ਦੇਣ ਵਾਲਾ। ਸਚੁ = ਸਦਾ-ਥਿਰ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਜਸੁ = ਸਿਫ਼ਤਿ-ਸਾਲਾਹ। ਗਾਵਾ = (ਜਿਨ੍ਹਾਂ ਨੇ) ਗਾਇਆ। ਗਾਇ = ਗਾ ਕੇ। ਰਹਸੁ = ਖ਼ੁਸ਼ੀ। ਮਨਿ = ਮਨ ਵਿਚ। ਘਣਾ = ਬਹੁਤ। ਤੰਨੁ = ਤਨ {ਪਾਠ ਵਿਚ ਇਕ ਮਾਤ੍ਰਾ ਵਧਾਣ ਲਈ ਲਫ਼ਜ਼ 'ਤਨੁ' ਤੋਂ 'ਤੰਨੁ'}। ਦੇਖਿ = ਵੇਖ ਕੇ। ਮੁਖਿ = ਮੂੰਹ ਨਾਲ। ਭਣਾ = (ਜਿਨ੍ਹਾਂ ਨੇ) ਉਚਾਰਿਆ। ਪ੍ਰਭ ਭਾਵਾ = ਪ੍ਰਭੂ ਨੂੰ ਪਿਆਰੇ ਲੱਗੇ। ਗਾਵਾ = ਮੈਂ ਗਾਂਦਾ ਰਹਾਂ, ਗਾਵਾਂ। ਰੇਣ = ਚਰਨ-ਧੂੜ। ਸਾਧੂ = ਗੁਰੂ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹਰ ਵੇਲੇ ਗਾਂਵਿਆਂ, ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਇਕ-ਰਸ (ਕੰਨਾਂ ਨੂੰ) ਸੁਖਦਾਈ ਲੱਗਣ ਲੱਗ ਪੈਂਦੀ ਹੈ। ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਸਾਰੇ) ਦੁੱਖ ਨਾਸ ਹੋ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਬਹੁਤ ਆਨੰਦ ਪੈਦਾ ਹੋ ਜਾਂਦਾ ਹੈ। ਹੇ ਭਾਈ! ਜਿਹੜੇ ਮਨੁੱਖ (ਆਪਣੇ) ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਉਹਨਾਂ ਦਾ) ਦਰਸਨ ਕਰ ਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ। ਗੁਰੂ ਦੀ ਚਰਨ-ਧੂੜ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, ਮੈਂ (ਭੀ) ਸਦਾ ਤੇਰੇ ਗੁਣ ਗਾਂਦਾ ਰਹਾਂ।੨।

ਗੁਰ ਮਿਲਿ ਸਾਗਰੁ ਤਰਿਆ ॥ ਹਰਿ ਚਰਣ ਜਪਤ ਨਿਸਤਰਿਆ ॥ ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥ ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥ ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥ ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥

ਗੁਰਾਂ ਨਾਲ ਮਿਲਣ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਆਪਣੇ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰਨ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ। ਪ੍ਰਭੂ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਮੈਂ ਸਾਰੇ ਮੇਵੇ ਪਰਾਪਤ ਕਰ ਲਏ ਹਨ ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ। ਪ੍ਰੇਮ-ਭਰੀ ਉਪਾਸ਼ਨਾ ਸਹਿਤ ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਹਾਂ ਅਤੇ ਇਸ ਤਰ੍ਹਾਂ ਸੁਭਾਵਕ ਹੀ ਉਸ ਨੂੰ ਚੰਗਾ ਲੱਗਦਾ ਹਾਂ। ਤੂੰ ਇਕ ਅਦ੍ਰਿਸ਼ਟ, ਅਨੰਤ ਅਤੇ ਪੂਰੇ ਪ੍ਰਭੂ ਦਾ ਸਿਮਰਨ ਕਰ। ਉਸ ਦੇ ਬਾਝੋਂ ਹੋਰ ਕੋਈ ਨਹੀਂ। ਨਾਨਕ ਬੇਨਤੀ ਕਰਦਾ ਹੈ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਸਾਈਂ ਨੂੰ ਪਾਉਂਦਾ ਹਾਂ।

ਗੁਰ ਮਿਲਿ = ਗੁਰੂ ਨੂੰ ਮਿਲ ਕੇ। ਸਾਗਰੁ = (ਸੰਸਾਰ-) ਸਮੁੰਦਰ। ਜਪਤ = ਜਪਦਿਆਂ। ਨਿਸਤਰਿਆ = ਪਾਰ ਲੰਘਿਆ ਜਾ ਸਕਦਾ ਹੈ। ਧਿਆਏ = ਸੁਰਤਿ ਜੋੜਦਾ ਹੈ। ਸਭਿ = ਸਾਰੇ। ਆਵਣ ਜਾਣਾ = ਜਨਮ ਮਰਨ ਦੇ ਗੇੜ। ਭਾਇ = ਪਿਆਰ ਨਾਲ। ਭਗਤਿ ਸੁਭਾਇ = ਭਗਤੀ ਵਾਲੇ ਸੁਭਾਉ ਵਿਚ ਟਿਕ ਕੇ। ਜਪਿ = ਜਪ ਕੇ। ਪ੍ਰਭ ਭਾਵਾ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਅਲਖ = ਜਿਸ ਦਾ ਸਹੀ ਸਰੂਪ ਦੱਸਿਆ ਨਾਹ ਜਾ ਸਕੇ। ਅਪਾਰ = ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਾਹ ਲੱਭੇ। ਗੁਰਿ = ਗੁਰੂ ਨੇ। ਜਪਿ = ਜਪਿਆ ਕਰ। ਜਤ = ਜਿਧਰ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਤਤ = ਉਧਰ। ਸੋਈ = ਉਹੀ ਪ੍ਰਭੂ।੩।

ਹੇ ਭਾਈ! ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਦਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ। ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ਉਹ ਸਾਰੀਆਂ ਮੂੰਹ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਜਨਮ ਮਰਨ ਦੇ ਗੇੜ (ਭੀ) ਮਿਟ ਜਾਂਦੇ ਹਨ। ਪਿਆਰ ਦੀ ਰਾਹੀਂ ਭਗਤੀ ਵਾਲੇ ਸੁਭਾਉ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਅਦ੍ਰਿਸ਼ਟ ਬੇਅੰਤ ਅਤੇ ਸਰਬ-ਵਿਆਪਕ ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਨਾਨਕ ਬੇਨਤੀ ਕਰਦਾ ਹੈ-ਗੁਰੂ ਨੇ (ਮੇਰੀ) ਭਟਕਣਾ ਦੂਰ ਕਰ ਦਿੱਤੀ ਹੈ, (ਹੁਣ) ਮੈਂ ਜਿਧਰ ਵੇਖਦਾ ਹਾਂ, ਉਧਰ ਉਹ (ਪਰਮਾਤਮਾ) ਹੀ (ਦਿੱਸਦਾ ਹੈ)।੩।

ਪਤਿਤ ਪਾਵਨ ਹਰਿ ਨਾਮਾ ॥ ਪੂਰਨ ਸੰਤ ਜਨਾ ਕੇ ਕਾਮਾ ॥ ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥ ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥ ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥

ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਮੇਰਾ ਵਾਹਿਗੁਰੂ ਦਾ ਨਾਮ। ਇਹ ਨੇਕ ਬੰਦਿਆਂ ਦੇ ਕਾਰਜ ਰਾਸ ਕਰ ਦਿੰਦਾ ਹੈ। ਸਾਧੂ ਗੁਰਦੇਵ ਨੂੰ ਪਾ ਕੇ ਮੈਂ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਮੇਰਾ ਹੰਕਾਰ ਦਾ ਬੁਖਾਰ ਰਫਾ ਹੋ ਗਿਆ ਹੈ ਅਤੇ ਮੈਂ ਸਦੀਵ ਹੀ ਖੁਸ਼ ਰਹਿੰਦਾ ਹਾਂ। ਦੇਰ ਤੋਂ ਵਿਛੜੇ ਹੋਏ ਆਪਣੇ ਸੁਆਮੀ ਨੂੰ ਹੁਣ ਮੈਂ ਮਿਲ ਪਿਆ ਹਾਂ। ਮੇਰਾ ਚਿੱਤ ਆਰਾਮ ਵਿੱਚ ਹੈ, ਮੈਨੂੰ ਮੁਬਾਰਕਾਂ ਮਿਲਦੀਆਂ ਹਨ ਅਤੇ ਆਪਣੇ ਦਿਲੋਂ ਮੈਂ ਪ੍ਰਭੂ ਨੂੰ ਕਦਾਚਿਤ ਨਹੀਂ ਭੁਲਾਉਂਦਾ। ਗੁਰੂ ਜੀ ਬੇਨਤੀ ਕਰਦੇ ਹਨ ਕਿ ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਹੀ ਆਲਮ ਦੇ ਮਾਲਕ ਦੀ ਬੰਦੀਗ ਕਰਨ ਦੀ ਪਕਿਆਈ ਕੀਤੀ ਹੈ।

ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ)। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਕੇ ਕਾਮਾ = ਦੇ (ਸਾਰੇ) ਕੰਮ। ਪਾਇਆ = ਮਿਲਾਪ ਹਾਸਲ ਕੀਤਾ। ਸਗਲ = ਸਾਰੀਆਂ। ਇਛਾ = ਇੱਛਾਂ, ਮੁਰਾਦਾਂ। ਪੁੰਨੀਆ = ਪੁੰਨੀਆਂ, ਪੂਰੀਆਂ ਹੋ ਗਈਆਂ। ਹਉ ਤਾਪ = ਹਉਮੈ ਦੇ ਤਾਪ। ਸਰਸੇ = ਪ੍ਰਸੰਨ। ਪ੍ਰਭ ਮਿਲੇ = ਪ੍ਰਭੂ ਨੂੰ ਮਿਲ ਪਏ। ਚਿਰੀ = ਚਿਰਾਂ ਦੇ। ਮਨਿ = ਮਨ ਵਿਚ। ਸਾਤਿ = ਸ਼ਾਂਤਿ, ਠੰਢ। ਵਜੀ ਵਧਾਈ = ਚੜ੍ਹਦੀ ਕਲਾ ਪ੍ਰਬਲ ਹੋ ਗਈ। ਮਨਹੁ = ਮਨ ਤੋਂ। ਸਤਿਗੁਰਿ = ਗੁਰੂ ਨੇ। ਜਗਦੀਸਰੈ = {ਜਗਤ-ਈਸਰੈ} ਜਗਤ ਦੇ ਈਸਰ ਨੂੰ। ਭਜੁ = ਭਜਿਆ ਕਰ।੪।

ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ। ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ, (ਉਹਨਾਂ ਦੇ ਅੰਦਰੋਂ) ਹਉਮੈ ਦੇ ਕਲੇਸ਼ ਨਾਸ ਹੋ ਗਏ, ਉਹ ਸਦਾ ਖਿੜੇ-ਮੱਥੇ ਰਹਿਣ ਲੱਗ ਪਏ, ਚਿਰਾਂ ਦੇ ਵਿੱਛੁੜੇ ਹੋਏ ਉਹ ਪ੍ਰਭੂ ਨੂੰ ਮਿਲ ਪਏ। ਉਹਨਾਂ ਦੇ ਮਨ ਵਿਚ (ਸਿਮਰਨ ਦੀ ਬਰਕਤਿ ਨਾਲ) ਠੰਢ ਪੈ ਗਈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਪਰਮਾਤਮਾ ਦਾ ਨਾਮ ਉਹਨਾਂ ਨੂੰ ਕਦੇ ਨਹੀਂ ਭੁੱਲਦਾ। ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਗੁਰੂ ਨੇ (ਇਹ ਗੱਲ ਹਿਰਦੇ ਵਿਚ) ਪੱਕੀ ਕਰ ਦਿੱਤੀ ਹੈ ਕਿ ਸਦਾ ਜਗਤ ਦੇ ਮਾਲਕ ਦਾ ਨਾਮ ਜਪਦੇ ਰਿਹਾ ਕਰੋ।੪।੧।੩।



Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
What would you Like us to do an Ardas for :
Other Special Ardas / Request:
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/ o o o o o o o o o o o o o o o o o o o

No comments:

Post a Comment