Waheguru Ji Ka Khalsa Waheguru Ji Ki Fateh Welcome Ji! What Ardas would You like to Pray for Today?

O True Guru, bless me with Your charity; You are the All-powerful Giver. May I subdue and quiet my egotism, pride, sexual desire, anger and


5th Sep 2010, Hukamnama, Golden Temple, Amritsar

O True Guru, bless me with Your charity; You are the All-powerful Giver. May I subdue and quiet my egotism, pride, sexual desire, anger and self-conceit. Burn away all my greed, and give me the Support of the Naam, the Name of the Lord. Day and night, keep me ever-fresh and new, spotless and pure; let me never be soiled by sin. O Nanak, in this way I am saved; by Your Grace, I have found peace. || 1 || FIRST MEHL: There is only the one Husband Lord, for all who stand at His Door. O Nanak, they ask for news of their Husband Lord, from those who are imbued with His Love. || 2 || FIRST MEHL: All are imbued with love for their Husband Lord; I am a discarded bride — what good am I? My body is filled with so many faults; my Lord and Master does not even turn His thoughts to me. || 3 || FIRST MEHL: I am a sacrifice to those who praise the Lord with their mouths. All the nights are for the happy soul-brides; I am a discarded bride — if only I could have even one night with Him! || 4 || PAUREE: I am a beggar at Your Door, begging for charity; O Lord, please grant me Your Mercy, and give to me. As Gurmukh, unite me, your humble servant, with You, that I may receive Your Name. Then, the unstruck melody of the Shabad will vibrate and resound, and my light will blend with the Light. Within my heart, I sing the Glorious Praises of the Lord, and celebrate the Word of the Lord’s Shabad. The Lord Himself is pervading and permeating the world; so fall in love with Him! || 15 ||

Sunday, 21st Bhaadon (Samvat 542 Nanakshahi) (Ang: 790)



ਸਲੋਕ ਮਃ ੧ ॥
सलोक मः १ ॥
Salok mėhlā 1.
Shalok: First Mehl:

ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥
सतिगुर भीखिआ देहि मै तूं सम्रथु दातारु ॥
Saṯgur bẖīkẖi▫ā ḏėh mai ṯūʼn samrath ḏāṯār.
O True Guru, bless me with Your charity; You are the All-powerful Giver.

ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥
हउमै गरबु निवारीऐ कामु क्रोधु अहंकारु ॥
Ha▫umai garab nivārī▫ai kām kroḏẖ ahaʼnkār.
May I subdue and quiet my egotism, pride, sexual desire, anger and self-conceit.

ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥
लबु लोभु परजालीऐ नामु मिलै आधारु ॥
Lab lobẖ parjālī▫ai nām milai āḏẖār.
Burn away all my greed, and give me the Support of the Naam, the Name of the Lord.

ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥
अहिनिसि नवतन निरमला मैला कबहूं न होइ ॥
Ahinis navṯan nirmalā mailā kabahūʼn na ho▫e.
Day and night, keep me ever-fresh and new, spotless and pure; let me never be soiled by sin.

ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥
नानक इह बिधि छुटीऐ नदरि तेरी सुखु होइ ॥१॥
Nānak ih biḏẖ cẖẖutī▫ai naḏar ṯerī sukẖ ho▫e. ||1||
O Nanak, in this way I am saved; by Your Grace, I have found peace. ||1||

ਮਃ ੧ ॥
मः १ ॥
Mėhlā 1.
First Mehl:

ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥
इको कंतु सबाईआ जिती दरि खड़ीआह ॥
Iko kanṯ sabā▫ī▫ā jiṯī ḏar kẖaṛī▫āh.
There is only the one Husband Lord, for all who stand at His Door.

ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥
नानक कंतै रतीआ पुछहि बातड़ीआह ॥२॥
Nānak kanṯai raṯī▫ā pucẖẖėh bāṯ▫ṛī▫āh. ||2||
O Nanak, they ask for news of their Husband Lord, from those who are imbued with His Love. ||2||

ਮਃ ੧ ॥
मः १ ॥
Mėhlā 1.
First Mehl:

ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥
सभे कंतै रतीआ मै दोहागणि कितु ॥
Sabẖe kanṯai raṯī▫ā mai ḏohāgaṇ kiṯ.
All are imbued with love for their Husband Lord; I am a discarded bride - what good am I?

ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥
मै तनि अवगण एतड़े खसमु न फेरे चितु ॥३॥
Mai ṯan avgaṇ ▫eṯ▫ṛe kẖasam na fere cẖiṯ. ||3||
My body is filled with so many faults; my Lord and Master does not even turn His thoughts to me. ||3||

ਮਃ ੧ ॥
मः १ ॥
Mėhlā 1.
First Mehl:

ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥
हउ बलिहारी तिन कउ सिफति जिना दै वाति ॥
Ha▫o balihārī ṯin ka▫o sifaṯ jinā ḏai vāṯ.
I am a sacrifice to those who praise the Lord with their mouths.

ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥
सभि राती सोहागणी इक मै दोहागणि राति ॥४॥
Sabẖ rāṯī sohāgaṇī ik mai ḏohāgaṇ rāṯ. ||4||
All the nights are for the happy soul-brides; I am a discarded bride - if only I could have even one night with Him! ||4||

ਪਉੜੀ ॥
पउड़ी ॥
Pa▫oṛī.
Pauree:

ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥
दरि मंगतु जाचै दानु हरि दीजै क्रिपा करि ॥
Ḏar mangaṯ jācẖai ḏān har ḏījai kirpā kar.
I am a beggar at Your Door, begging for charity; O Lord, please grant me Your Mercy, and give to me.

ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥
गुरमुखि लेहु मिलाइ जनु पावै नामु हरि ॥
Gurmukẖ leho milā▫e jan pāvai nām har.
As Gurmukh, unite me, your humble servant, with You, that I may receive Your Name.

ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥
अनहद सबदु वजाइ जोती जोति धरि ॥
Anhaḏ sabaḏ vajā▫e joṯī joṯ ḏẖar.
Then, the unstruck melody of the Shabad will vibrate and resound, and my light will blend with the Light.

ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥
हिरदै हरि गुण गाइ जै जै सबदु हरि ॥
Hirḏai har guṇ gā▫e jai jai sabaḏ har.
Within my heart, I sing the Glorious Praises of the Lord, and celebrate the Word of the Lord's Shabad.

ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
जग महि वरतै आपि हरि सेती प्रीति करि ॥१५॥
Jag mėh varṯai āp har seṯī parīṯ kar. ||15||
The Lord Himself is pervading and permeating the world; so fall in love with Him! ||15||



ਸਲੋਕ ਮਃ ੧ ॥ ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥ ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥ ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥

ਪਹਿਲੀ ਪਾਤਿਸ਼ਾਹੀ। ਹੇ ਸੱਚੇ ਗੁਰਦੇਵ! ਤੂੰ ਮੈਨੂੰ ਖੈਰ ਪਾ ਕਿਉਂ ਜੋ ਤੂੰ ਸਰਬ-ਸ਼ਕਤੀਵਾਨ ਦਾਨੀ ਸੁਆਮੀ ਹੈਂ। ਮੈਨੂੰ ਬਰਕਤ ਬਖਸ਼ ਕਿ ਮੈਂ ਆਪਣੇ ਹੰਕਾਰ, ਸਵੈ-ਹੰਗਤਾ ਵਿਸ਼ੇਭੋਗ, ਗੁੱਸੇ ਅਤੇ ਆਕੜ ਮੜਕ ਨੂੰ ਦੂਰ ਕਰ ਦਿਆਂ। ਤੂੰ ਮੇਰੀ ਤਮ੍ਹਾਂ ਤੇ ਲਾਲਚ ਨੂੰ ਪੂਰੀ ਤਰ੍ਹਾਂ ਸਾੜ ਸੁੱਟ ਅਤੇ ਮੈਨੂੰ ਸੁਆਮੀ ਦੇ ਨਾਮ ਦਾ ਆਸਰਾ ਪਰਦਾਨ ਕਰ। ਦਿਨ ਰੈਣ ਤੂੰ ਮੈਨੂੰ ਤਰੋ-ਤਾਜਾ ਅਤੇ ਪਵਿੱਤਰ ਰੱਚ ਅਤੇ ਕਦੇ ਭੀ ਮੈਨੂੰ ਪਾਪਾਂ ਨਾਲ ਪਲੀਤ ਨਾਂ ਹੋਣ ਦੇ। ਹੇ ਨਾਨਕ! ਜਿਸ ਤਰੀਕੇ ਨਾਲ ਮੇਰਾ ਛੁਟਕਾਰਾ ਹੋ ਗਿਆ ਹੈ, ਤੇਰੀ ਦਇਆ ਦੁਆਰਾ, ਹੇ ਮੇਰੇ ਗੁਰਦੇਵ! ਮੈਨੂੰ ਆਰਾਮ ਪਰਾਪਤ ਹੋਇਆ ਹੈ।

ਸਤਿਗੁਰ = ਹੇ ਗੁਰੂ! ਭਿਖਿਆ = ਖ਼ੈਰ। ਗਰਬੁ = ਅਹੰਕਾਰ। ਲਬੁ = ਚਸਕਾ। ਪਰਜਾਲੀਐ = ਚੰਗੀ ਤਰ੍ਹਾਂ ਸੜ ਜਾਏ। ਆਧਾਰੁ = ਸਹਾਰਾ, ਆਸਰਾ। ਅਹਿਨਿਸਿ = ਦਿਨ ਰਾਤ। ਨਵਤਨ = ਨਵਾਂ। ਇਹ ਬਿਧਿ = ਇਸ ਤਰੀਕੇ ਨਾਲ (ਭਾਵ, ਨਾਮ ਜਪਿਆਂ)।੧।

ਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ ਖ਼ੈਰ ਪਾ ('ਨਾਮ' ਦਾ), ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ। (ਹੇ ਗੁਰੂ! ਤੇਰੇ ਦਰ ਤੋਂ ਮੈਨੂੰ) ਪ੍ਰਭੂ ਦਾ ਨਾਮ (ਜ਼ਿੰਦਗੀ ਲਈ) ਸਹਾਰਾ ਮਿਲ ਜਾਏ ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ। ਪ੍ਰਭੂ ਦਾ ਨਾਮ ਦਿਨ ਰਾਤ ਨਵੇਂ ਤੋਂ ਨਵਾਂ ਹੁੰਦਾ ਹੈ (ਭਾਵ, ਜਿਉਂ ਜਿਉਂ ਜਪੀਏ, ਇਸ ਨਾਲ ਪਿਆਰ ਵਧਦਾ ਹੈ) 'ਨਾਮ' ਪਵਿਤ੍ਰ ਹੈ, ਇਹ ਕਦੇ ਮੈਲਾ ਨਹੀਂ ਹੁੰਦਾ (ਤਾਹੀਏਂ), ਹੇ ਨਾਨਕ! 'ਨਾਮ' ਜਪਿਆਂ (ਹਉਮੈ ਦੇ) ਗੇੜ ਤੋਂ ਬਚੀਦਾ ਹੈ। ਹੇ ਪ੍ਰਭੂ! ਇਹ ਸੁਖ ਤੇਰੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ।੧।

ਮਃ ੧ ॥ ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥

ਪਹਿਲੀ ਪਾਤਿਸ਼ਾਹੀ। ਸਾਰੀਆਂ ਇਸਤਰੀਆਂ ਦਾ, ਜੋ ਸੁਆਮੀ ਦੇ ਬੂਹੇ ਤੇ ਖਲੋਤੀਆਂ ਹਨ, ਕੇਵਲ ਇਕੋ ਹੀ ਪਤੀ ਹੈ। ਨਾਨਕ, ਉਹ ਉਨ੍ਹਾਂ ਪਾਸੋਂ ਆਪਣੇ ਭਰਤੇ ਦੀਆਂ ਗੱਲਾਂ ਪੁੱਛਦੀਆਂ ਹਨ, ਜੋ ਉਨ੍ਹਾਂ ਦੇ ਪ੍ਰੇਮ ਨਾਲ ਰੰਗੀਆਂ ਹੋਈਆਂ ਹਨ।

ਸਬਾਈਆ = ਸਾਰੀਆਂ ਦਾ। ਜਿਤੀ = ਜਿਤਨੀਆਂ। ਦਰਿ = (ਪ੍ਰਭੂ ਦੇ) ਦਰ ਤੇ। ਬਾਤੜੀਆਹ = ਸੋਹਣੀਆਂ ਬਾਤਾਂ।੨।

ਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ। ਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਹਣੀਆਂ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ।੨।

ਮਃ ੧ ॥ ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥

ਪਹਿਲੀ ਪਾਤਿਸ਼ਾਹੀ। ਸਾਰੀਆਂ ਆਪਣੇ ਪਤੀ ਦੇ ਪਿਆਰ ਨਾਲ ਰੰਗੀਜੀਆਂ ਹੋਈਆਂ ਹਨ, ਮੈਂ ਛੁੱਟੜ ਕਿਹੜੇ ਲੇਖੇ ਵਿੱਚ ਹਾਂ? ਮੇਰੀ ਦੇਹ ਅੰਦਰ ਐਨੀਆਂ ਬੰਦੀਆਂ ਹਨ। ਮੇਰਾ ਪਤੀ ਮੇਰੇ ਵੱਲ ਆਪਣਾ ਮਨ ਨਹੀਂ ਮੋੜਦਾ।

ਦੋਹਾਗਣਿ = ਮੰਦੇ ਭਾਗਾਂ ਵਾਲੀਆਂ, ਛੁੱਟੜ। ਕਿਤੁ = ਕਿਸ ਲੇਖੇ ਵਿਚ। ਮੈ ਤਨਿ = ਮੇਰੇ ਸਰੀਰ ਵਿਚ।੩।

ਸਾਰੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੀਆਂ ਹੋਈਆਂ ਹਨ, (ਉਹਨਾਂ ਸੋਹਾਗਣਾਂ ਦੇ ਸਾਮ੍ਹਣੇ) ਮੈਂ ਮੰਦੇ ਭਾਗਾਂ ਵਾਲੀ ਕਿਸ ਗਿਣਤੀ ਵਿਚ ਹਾਂ? ਮੇਰੇ ਸਰੀਰ ਵਿਚ ਇਤਨੇ ਔਗੁਣ ਹਨ ਕਿ ਖਸਮ ਮੇਰੇ ਵਲ ਧਿਆਨ ਭੀ ਨਹੀਂ ਕਰਦਾ।੩।

ਮਃ ੧ ॥ ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥ ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥

ਪਹਿਲੀ ਪਾਤਿਸ਼ਾਹੀ। ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ। ਸਾਰੀਆਂ ਰਾਤਰੀਆਂ ਪਾਕ ਦਾਮਨ ਪਤਨੀ ਲਈ ਹਨ। ਹੇ ਸੁਆਮੀ! ਮੈਂ ਤੇਰੇ ਨਾਲੋਂ ਵਿਛੜੀ ਹੋਈ ਨੂੰ ਇਕ ਰਾਤਰੀ ਹੀ ਪਰਦਾਨ ਕਰ।

ਦੈ = ਦੇ। ਵਾਤਿ = ਵਾਤ ਵਿਚ, ਮੂੰਹ ਵਿਚ। {ਨੋਟ: ਲਫ਼ਜ਼ 'ਦੇ' ਅਤੇ 'ਕੇ' ਤੋਂ 'ਦੈ' ਅਤੇ 'ਕੈ' ਕਿਉਂ ਬਣ ਜਾਂਦਾ ਹੈ, ਇਹ ਸਮਝਣ ਲਈ ਵੇਖੋ "ਗੁਰਬਾਣੀ ਵਿਆਕਰਣ"}।੪।

ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ। (ਹੇ ਪ੍ਰਭੂ!) ਤੂੰ ਸਾਰੀਆਂ ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇਕ ਰਾਤ ਮੈਨੂੰ ਛੁੱਟੜ ਨੂੰ ਭੀ ਦੇਹ।੪।

ਪਉੜੀ ॥ ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥ ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥ ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥ ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥ ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥

ਪਉੜੀ। ਹੇ ਵਾਹਿਗੁਰੂ! ਮੈਂ ਤੇਰੇ ਬੂਹੇ ਦਾ ਭਿਖਾਰੀ, ਤੇਰੇ ਕੋਲੋਂ ਇਕ ਖੈਰ ਮੰਗਦਾ ਹਾਂ। ਮਿਹਰ ਧਾਰ ਕੇ ਤੂੰ ਮੈਨੂੰ ਇਹ ਪਰਦਾਨ ਕਰ। ਮੈਂ, ਆਪਣੇ ਗੋਲੇ ਨੂੰ ਸ਼ਰੋਮਣੀ ਗੁਰਾਂ ਨਾਲ ਮਿਲਾਦੇ ਤਾਂ ਜੋ ਮੈਂ ਤੇਰੇ ਨਾਮ ਨੂੰ ਪਰਾਪਤ ਹੋ ਲਵਾਂ, ਹੇ ਵਾਹਿਗੁਰੂ! ਮੇਰੇ ਨੂਰ ਨੂੰ ਤੂੰ ਆਪਣੇ ਪਰਮ ਨੂਰ ਨਾਲ ਅਭੇਦ ਕਰ ਲੈ ਤਾਂ ਜੋ ਮੇਰੇ ਅੰਦਰ ਬੈਕੁੰਠੀ ਕੀਰਤਨ ਦੀ ਧਨੀ ਗੂੰਜੇ। ਆਪਣੇ ਮਨ ਅੰਦਰ ਮੈਂ ਸਾਈਂ ਦੀ ਕੀਰਤੀ ਗਾਉਂਦਾ ਅਤੇ ਸਾਈਂ ਦੇ ਨਾਮ ਦੀ ਪਰਸੰਸਾ ਕਰਦਾ ਹਾਂ। ਸੁਆਮੀ ਖੁਦ ਸੰਸਾਰ ਦੇ ਅੰਦਰ ਰਮਿਆ ਹੋਇਆ ਹੈ। ਹੇ ਬੰਦੇ! ਤੂੰ ਉਸ ਨਾਲ ਮੁਹੱਬਤ ਕਰ।

ਦਰਿ = ਪ੍ਰਭੂ ਦੇ ਬੂਹੇ ਤੇ। ਜਾਚੈ = ਮੰਗਦਾ ਹੈ। ਹਰਿ = ਹੇ ਹਰੀ! ਜਨੁ = (ਮੈਂ) ਸੇਵਕ। ਅਨਹਦ = ਇਕ-ਰਸ, ਕਦੇ ਨਾਹ ਮੁੱਕਣ ਵਾਲਾ। ਧਰਿ = ਧਰ ਕੇ, ਟਿਕਾ ਕੇ। ਜੈ ਜੈ ਸਬਦੁ = ਪ੍ਰਭੂ ਦੀ ਜੈਕਾਰ ਦੀ ਬਾਣੀ।੧੫।

ਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ; ਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ; ਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ, ਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ, ਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ।੧੫।






Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
What would you Like us to do an Ardas for :
Other Special Ardas / Request:
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/ o o o o o o o o o o o o o o o o o o o

No comments:

Post a Comment