
1st Sep 2010, Hukamnama, Golden Temple, Amritsar
Now, I have found peace, bowing before the Guru. I have abandoned cleverness, quieted my anxiety, and renounced my egotism. || 1 || Pause || When I looked, I saw that everyone was enticed by emotional attachment; then, I hurried to the Gurus Sanctuary. In His Grace, the Guru engaged me in the Lords service, and then, the Messenger of Death gave up pursuing me. || 1 || I swam across the ocean of fire, when I met the Saints, through great good fortune. O servant Nanak, I have found total peace; my consciousness is attached to the Lords feet. || 2 || 1 || 5 ||
Wednesday, 17th Bhadoon (Samvat 542 Nanakshahi) (Ang: 701)
ਜੈਤਸਰੀ ਮਹਲਾ ੫ ਘਰੁ ੪ ਦੁਪਦੇ
जैतसरी महला ५ घरु ४ दुपदे
Jaiṯsarī mėhlā 5 gẖar 4 ḏupḏe
Jaitsree, Fifth Mehl, Fourth House, Du-Padas:
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਅਬ ਮੈ ਸੁਖੁ ਪਾਇਓ ਗੁਰ ਆਗ੍ਯ੍ਯਿ ॥
अब मै सुखु पाइओ गुर आग्यि ॥
Ab mai sukẖ pā▫i▫o gur āga▫y.
Now, I have found peace, bowing before the Guru.
ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯ੍ਯਿ ॥੧॥ ਰਹਾਉ ॥
तजी सिआनप चिंत विसारी अहं छोडिओ है तिआग्यि ॥१॥ रहाउ ॥
Ŧajī si▫ānap cẖinṯ visārī ahaʼn cẖẖodi▫o hai ṯi▫āga▫y. ||1|| rahā▫o.
I have abandoned cleverness, quieted my anxiety, and renounced my egotism. ||1||Pause||
ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥
जउ देखउ तउ सगल मोहि मोहीअउ तउ सरनि परिओ गुर भागि ॥
Ja▫o ḏekẖ▫a▫u ṯa▫o sagal mohi mohī▫a▫o ṯa▫o saran pari▫o gur bẖāg.
When I looked, I saw that everyone was enticed by emotional attachment; then, I hurried to the Guru's Sanctuary.
ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥
करि किरपा टहल हरि लाइओ तउ जमि छोडी मोरी लागि ॥१॥
Kar kirpā tahal har lā▫i▫o ṯa▫o jam cẖẖodī morī lāg. ||1||
In His Grace, the Guru engaged me in the Lord's service, and then, the Messenger of Death gave up pursuing me. ||1||
ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥
तरिओ सागरु पावक को जउ संत भेटे वड भागि ॥
Ŧari▫o sāgar pāvak ko ja▫o sanṯ bẖete vad bẖāg.
I swam across the ocean of fire, when I met the Saints, through great good fortune.
ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥
जन नानक सरब सुख पाए मोरो हरि चरनी चितु लागि ॥२॥१॥५॥
Jan Nānak sarab sukẖ pā▫e moro har cẖarnī cẖiṯ lāg. ||2||1||5||
O servant Nanak, I have found total peace; my consciousness is attached to the Lord's feet. ||2||1||5||
ਜੈਤਸਰੀ ਮਹਲਾ ੫ ਘਰੁ ੪ ਦੁਪਦੇ
ਜੈਤਸਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
xxx
ਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਬ ਮੈ ਸੁਖੁ ਪਾਇਓ ਗੁਰ ਆਗ੍ਯ੍ਯਿ ॥ ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯ੍ਯਿ ॥੧॥ ਰਹਾਉ ॥
ਗੁਰਾਂ ਮੂਹਰੇ ਬੰਦਨਾ ਕਰ ਕੇ, ਹੁਣ ਮੈਂ ਆਰਾਮ ਪਾ ਲਿਆ ਹੈ। ਮੈਂ ਚਾਲਾਕੀ ਛੱਡ ਦਿੱਤੀ ਹੈ, ਫਿਕਰ ਦੂਰ ਕਰ ਦਿੱਤਾ ਹੈ ਤੇ ਆਪਣੀ ਸਵੈ-ਹੰਗਤਾ ਨੂੰ ਮੁਕੰਮਲ ਤਲਾਂਜਲੀ ਦੇ ਦਿੱਤੀ ਹੈ। ਠਹਿਰਾਉ।
ਆਗ੍ਯ੍ਯਿ = ਆਗਿਆ {आज्ञा} ਵਿਚ। ਤਜੀ = ਛੱਡ ਦਿੱਤੀ ਹੈ। ਸਿਆਨਪ = ਚਤੁਰਾਈ। ਵਿਸਾਰੀ = ਭੁਲਾ ਦਿੱਤੀ ਹੈ। ਅਹੰ = {अहं } ਹਉਮੈ। ਤਿਆਗ੍ਯ੍ਯਿ = ਤਿਆਗ ਕੇ {ਅੱਖਰ 'ਗ' ਦੇ ਨਾਲ ਅੱਧਾ 'ਯ' ਭੀ ਹੈ}।੧।ਰਹਾਉ।
ਹੇ ਭਾਈ! ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ। ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ।੧।ਰਹਾਉ।
ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥ ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥
ਜਦ ਮੈਂ ਚੰਗੀ ਤਰ੍ਰਾ ਵੇਖਦਾ ਹਾਂ ਤਦ ਮੈਂ ਸਾਰਿਆਂ ਨੂੰ ਸੰਸਾਰੀ ਮਮਤਾ ਦਾ ਮੋਹਿਆ ਹੋਇਆ ਪਾਉਂਦਾ ਹਾਂ, ਤਦੋਂ ਹੀ ਮੈਂ ਦੌੜ ਕੇ ਗੁਰਾਂ ਦੀ ਸ਼ਰਣਾਗਤ ਸੰਭਾਲਦਾ ਹਾਂ। ਮੇਹਰ ਧਾਰ ਕੇ, ਗੁਰਾਂ ਨੇ ਮੈਨੂੰ ਹਰੀ ਦੀ ਸੇਵਾ ਅੰਦਰ ਜੋੜ ਦਿੱਤਾ ਹੈ, ਤਾਂ ਜੋ ਕਿ ਕਿਸੇ ਮੌਤ ਦੇ ਦੂਤ ਨੇ ਮੇਰਾ ਪਿੱਛਾ ਛੱਡਿਆ ਹੈ।
ਜਉ = ਜਦੋਂ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਸਗਲ = ਸਾਰੀ ਲੁਕਾਈ। ਮੋਹਿ = ਮੋਹ ਵਿਚ। ਮੋਹੀਅਉ = ਫਸੀ ਹੋਈ ਹੈ। ਭਾਗਿ = ਭੱਜ ਕੇ। ਕਰਿ = ਕਰ ਕੇ। ਤਉ = ਤਦੋਂ। ਜਮਿ = ਜਮ ਨੇ। ਮੋਰੀ ਲਾਗਿ = ਮੇਰਾ ਪਿੱਛਾ।੧।
ਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ। (ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ।੧।
ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥
ਜਦੋ ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਸਾਧੂਆਂ ਨਾਲ ਮਿਲ ਪਿਆ, ਤਦ ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ। ਦਾਸ ਨਾਨਕ ਆਖਦਾ ਹੈ, ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ, ਅਤੇ ਮੇਰਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ।
ਸਾਗਰੁ = ਸਮੁੰਦਰ। ਪਾਵਕ = ਅੱਕ। ਕੋ = ਦਾ। ਵਡ ਭਾਗਿ = ਵੱਡੀ ਕਿਸਮਤ ਨਾਲ। ਸਰਬ ਸੁਖ = ਸਾਰੇ ਸੁਖ {ਲਫ਼ਜ਼ 'ਸੁਖੁ' ਅਤੇ 'ਸੁਖ' ਦਾ ਫ਼ਰਕ ਚੇਤੇ ਰੱਖੋ}। ਮੋਰੋ ਚਿਤੁ = ਮੇਰਾ ਚਿੱਤ। ਲਾਗਿ = ਲੱਗ ਗਿਆ ਹੈ।੨।
ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ। ਹੇ ਦਾਸ ਨਾਨਕ! (ਆਖ-) ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।੨।੧।੫।
Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.comIf you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
No comments:
Post a Comment