Waheguru Ji Ka Khalsa Waheguru Ji Ki Fateh Welcome Ji! What Ardas would You like to Pray for Today?

My body and mind are totally rejuvenated, and the garden of my mind has blossomed forth in lush abundance.


2nd Sep 2010, Hukamnama, Golden Temple, Amritsar

I sing of the sublime Lord, the Lord God, in the melody of Raag Bilaaval. Hearing the Guru’s Teachings, I obey them; this is the pre-ordained destiny written upon my forehead. All day and night, I chant the Glorious Praises of the Lord, Har, Har, Har; within my heart, I am lovingly attuned to Him. My body and mind are totally rejuvenated, and the garden of my mind has blossomed forth in lush abundance. The darkness of ignorance has been dispelled, with the light of the lamp of the Guru’s wisdom. Servant Nanak lives by beholding the Lord. Let me behold Your face, for a moment, even an instant! || 1 || THIRD MEHL: Be happy and sing in Bilaaval, when the Naam, the Name of the Lord, is in your mouth. The melody and music, and the Word of the Shabad are beautiful, when one focuses his meditation on the celestial Lord. So leave behind the melody and music, and serve the Lord; then, you shall obtain honor in the Court of the Lord. O Nanak, as Gurmukh, contemplate God, and rid your mind of egotistical pride. || 2 || PAUREE: O Lord God, You Yourself are inaccessible; You formed everything. You Yourself are totally permeating and pervading the entire universe. You Yourself are absorbed in the state of deep meditation; You Yourself sing Your Glorious Praises. Meditate on the Lord, O devotees, day and night; He shall deliver you in the end. Those who serve the Lord, find peace; they are absorbed in the Name of the Lord. || 1 ||

Thursday, 18th Bhaadon (Samvat 542 Nanakshahi) (Ang: 849)


ਬਿਲਾਵਲ ਕੀ ਵਾਰ ਮਹਲਾ ੪
बिलावल की वार महला ४
Bilāval kī vār mėhlā 4
Vaar Of Bilaaval, Fourth Mehl:

ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:

ਸਲੋਕ ਮਃ ੪ ॥
सलोक मः ४ ॥
Salok mėhlā 4.
Shalok, Fourth Mehl:

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
हरि उतमु हरि प्रभु गाविआ करि नादु बिलावलु रागु ॥
Har uṯam har parabẖ gāvi▫ā kar nāḏ bilāval rāg.
I sing of the sublime Lord, the Lord God, in the melody of Raag Bilaaval.

ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥
उपदेसु गुरू सुणि मंनिआ धुरि मसतकि पूरा भागु ॥
Upḏes gurū suṇ mani▫ā ḏẖur masṯak pūrā bẖāg.
Hearing the Guru's Teachings, I obey them; this is the pre-ordained destiny written upon my forehead.

ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥
सभ दिनसु रैणि गुण उचरै हरि हरि हरि उरि लिव लागु ॥
Sabẖ ḏinas raiṇ guṇ ucẖrai har har har ur liv lāg.
All day and night, I chant the Glorious Praises of the Lord, Har, Har, Har; within my heart, I am lovingly attuned to Him.

ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥
सभु तनु मनु हरिआ होइआ मनु खिड़िआ हरिआ बागु ॥
Sabẖ ṯan man hari▫ā ho▫i▫ā man kẖiṛi▫ā hari▫ā bāg.
My body and mind are totally rejuvenated, and the garden of my mind has blossomed forth in lush abundance.

ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥
अगिआनु अंधेरा मिटि गइआ गुर चानणु गिआनु चरागु ॥
Agi▫ān anḏẖerā mit ga▫i▫ā gur cẖānaṇ gi▫ān cẖarāg.
The darkness of ignorance has been dispelled, with the light of the lamp of the Guru's wisdom. Servant Nanak lives by beholding the Lord.

ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
जनु नानकु जीवै देखि हरि इक निमख घड़ी मुखि लागु ॥१॥
Jan Nānak jīvai ḏekẖ har ik nimakẖ gẖaṛī mukẖ lāg. ||1||
Let me behold Your face, for a moment, even an instant! ||1||

ਮਃ ੩ ॥
मः ३ ॥
Mėhlā 3.
Third Mehl:

ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥
बिलावलु तब ही कीजीऐ जब मुखि होवै नामु ॥
Bilāval ṯab hī kījī▫ai jab mukẖ hovai nām.
Be happy and sing in Bilaaval, when the Naam, the Name of the Lord, is in your mouth.

ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥
राग नाद सबदि सोहणे जा लागै सहजि धिआनु ॥
Rāg nāḏ sabaḏ sohṇe jā lāgai sahj ḏẖi▫ān.
The melody and music, and the Word of the Shabad are beautiful, when one focuses his meditation on the celestial Lord.

ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥
राग नाद छोडि हरि सेवीऐ ता दरगह पाईऐ मानु ॥
Rāg nāḏ cẖẖod har sevī▫ai ṯā ḏargėh pā▫ī▫ai mān.
So leave behind the melody and music, and serve the Lord; then, you shall obtain honor in the Court of the Lord.

ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥
नानक गुरमुखि ब्रहमु बीचारीऐ चूकै मनि अभिमानु ॥२॥
Nānak gurmukẖ barahm bīcẖārī▫ai cẖūkai man abẖimān. ||2||
O Nanak, as Gurmukh, contemplate God, and rid your mind of egotistical pride. ||2||

ਪਉੜੀ ॥
पउड़ी ॥
Pa▫oṛī.
Pauree:

ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥
तू हरि प्रभु आपि अगमु है सभि तुधु उपाइआ ॥
Ŧū har parabẖ āp agamm hai sabẖ ṯuḏẖ upā▫i▫ā.
O Lord God, You Yourself are inaccessible; You formed everything.

ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥
तू आपे आपि वरतदा सभु जगतु सबाइआ ॥
Ŧū āpe āp varaṯḏā sabẖ jagaṯ sabā▫i▫ā.
You Yourself are totally permeating and pervading the entire universe.

ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥
तुधु आपे ताड़ी लाईऐ आपे गुण गाइआ ॥
Ŧuḏẖ āpe ṯāṛī lā▫ī▫ai āpe guṇ gā▫i▫ā.
You Yourself are absorbed in the state of deep meditation; You Yourself sing Your Glorious Praises.

ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥
हरि धिआवहु भगतहु दिनसु राति अंति लए छडाइआ ॥
Har ḏẖi▫āvahu bẖagṯahu ḏinas rāṯ anṯ la▫e cẖẖadā▫i▫ā.
Meditate on the Lord, O devotees, day and night; He shall deliver you in the end.

ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥
जिनि सेविआ तिनि सुखु पाइआ हरि नामि समाइआ ॥१॥
Jin sevi▫ā ṯin sukẖ pā▫i▫ā har nām samā▫i▫ā. ||1||
Those who serve the Lord, find peace; they are absorbed in the Name of the Lord. ||1||


ਬਿਲਾਵਲ ਕੀ ਵਾਰ ਮਹਲਾ ੪

ਬਿਲਾਵਲ ਦੀ ਵਾਰ ਚੌਥੀ ਪਾਤਿਸ਼ਾਹੀ।

xxx

ਰਾਗ ਬਿਲਾਵਲੁ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ'। ❁ ਬਿਲਾਵਲ ਕੀ ਵਾਰ ਮਹਲਾ ੪ ਦਾ ਪਉੜੀ-ਵਾਰ ਭਾਵ: ੧. ਸਾਰਾ ਜਗਤ ਪਰਮਾਤਮਾ ਨੇ ਆਪ ਪੈਦਾ ਕੀਤਾ ਹੈ, ਤੇ ਆਪ ਹੀ ਹਰ ਥਾਂ ਸਭ ਜੀਵਾਂ ਵਿਚ ਮੌਜੂਦ ਹੈ। ਜਿਹੜਾ ਮਨੁੱਖ ਸਰਬ-ਵਿਆਪਕ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਸ ਦੇ ਨਾਮ ਵਿਚ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ। ੨. ਉਹ ਸਰਬ-ਵਿਆਪਕ ਪਰਮਾਤਮਾ ਆਪਣੇ ਭਗਤਾਂ ਨਾਲ ਪਿਆਰ ਕਰਦਾ ਹੈ, ਹਰ ਥਾਂ ਹਰ ਵੇਲੇ ਭਗਤਾਂ ਦਾ ਸਾਥੀ ਬਣਿਆ ਰਹਿੰਦਾ ਹੈ। ਭਗਤ ਉਸ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਆਨੰਦ ਮਾਣਦੇ ਹਨ। ੩. ਪਰ ਉਸ ਪਰਮਾਤਮਾ ਦਾ ਸਿਮਰਨ ਗੁਰੂ ਦੀ ਰਾਹੀਂ ਹੀ ਕੀਤਾ ਜਾ ਸਕਦਾ ਹੈ। ਜਿਹੜਾ ਮਨੁੱਖ ਆਪਣਾ ਦਿਲ ਗੁਰੂ ਅੱਗੇ ਖੋਹਲ ਕੇ ਰੱਖਦਾ ਹੈ ਉਹ ਹਰ ਕਿਸਮ ਦਾ ਆਨੰਦ ਪ੍ਰਾਪਤ ਕਰਦਾ ਹੈ, ਉਸ ਦੀ ਮਾਇਆ ਦੀ ਤ੍ਰਿਸਨਾ ਮਿਟ ਜਾਂਦੀ ਹੈ। ਚੰਗੇ ਭਾਗਾਂ ਨਾਲ ਹੀ ਨਾਮ ਸਿਮਰਨ ਦੀ ਦਾਤਿ ਲੱਭਦੀ ਹੈ। ੪. ਪਰਮਾਤਮਾ ਦਾ ਨਾਮ ਜਪਾਣ ਦਾ ਗੁਣ ਗੁਰੂ ਵਿਚ ਪਰਮਾਤਮਾ ਨੇ ਆਪ ਹੀ ਟਿਕਾ ਰੱਖਿਆ ਹੈ। ਗੁਰੂ ਦੀ ਸੋਭਾ ਦਿਨੋ ਦਿਨ ਵਧਦੀ ਹੈ। ਨਿੰਦਕ ਗੁਰੂ ਦੀ ਸੋਭਾ ਵੇਖ ਕੇ ਜਰ ਨਹੀਂ ਸਕਦੇ। ਪਰ ਉਹ ਗੁਰੂ ਦਾ ਕੁਝ ਵਿਗਾੜ ਨਹੀਂ ਸਕਦੇ। ੫. ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਪਰਮਾਤਮਾ ਆਪ ਮੌਜੂਦ ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ, ਸੁਖ ਮਿਲਦਾ ਹੈ। ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਹਰ ਥਾਂ ਫਿਟਕਾਰ ਹੀ ਪੈਂਦੀ ਹੈ। ੬. ਦੁਨੀਆ ਦੇ ਰਾਜੇ ਪਾਤਿਸ਼ਾਹ ਭੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ, ਤੇ ਪਰਮਾਤਮਾ ਦੇ ਦਰ ਦੇ ਹੀ ਮੰਗਤੇ ਹਨ। ਇਤਨੀ ਸਮਰਥਾ ਵਾਲਾ ਪ੍ਰਭੂ ਸਦਾ ਗੁਰੂ ਦਾ ਪੱਖ ਕਰਦਾ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਭੀ ਪਰਮਾਤਮਾ ਨੇ ਗੁਰੂ ਦੇ ਦਰ ਦੇ ਗੋਲੇ ਬਣਾਏ ਹੋਏ ਹਨ। ਜਿਹੜਾ ਮਨੁੱਖ ਉਸ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਦੇ ਅੰਦਰੋਂ ਕਾਮਾਦਿਕ ਸਾਰੇ ਵੈਰੀ ਉਹ ਮਾਰ ਮੁਕਾਂਦਾ ਹੈ। ੭. ਉਹੀ ਮਨੁੱਖ ਵੱਡਾ ਸ਼ਾਹੂਕਾਰ ਹੈ ਜਿਸ ਨੂੰ ਪਰਮਾਤਮਾ ਨੇ ਆਪਣਾ ਨਾਮ-ਧਨ ਦਿੱਤਾ ਹੈ। ਸਾਰਾ ਜਗਤ ਉਸ ਭਗਤ ਦੇ ਦਰ ਤੇ ਮੰਗਤਾ ਹੁੰਦਾ ਹੈ। ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ ਉਹ ਕਿਸੇ ਦੇ ਮੁਥਾਜ ਨਹੀਂ ਰਹਿੰਦੇ। ੮. ਇਹ ਨਾਮ-ਧਨ ਗੁਰੂ ਪਾਸੋਂ ਹੀ ਮਿਲਦਾ ਹੈ। ਜਿਹੜੇ ਮਨੁੱਖ ਇਸ ਧਨ ਤੋਂ ਵਾਂਜੇ ਰਹਿੰਦੇ ਹਨ ਉਹ ਹਾਰੇ ਹੋਏ ਜਵਾਰੀਏ ਵਾਂਗ ਆਪਣਾ ਜੀਵਨ ਅਜਾਈਂ ਗਵਾ ਜਾਂਦੇ ਹਨ। ੯. ਇਸ ਨਾਮ-ਧਨ ਉਤੇ ਕਿਸੇ ਦਾ ਕੋਈ ਜੱਦੀ ਹੱਕ ਨਹੀਂ ਹੁੰਦਾ, ਕਿਸੇ ਭੀ ਪਾਸ ਇਸ ਦੀ ਮਲਕੀਅਤ ਦਾ ਪਟਾ ਨਹੀਂ ਹੁੰਦਾ। ਸਿਰਫ਼ ਸਤਿਗੁਰੂ ਹੀ ਇਹ ਹਰਿ-ਧਨ ਪਰਮਾਤਮਾ ਪਾਸੋਂ ਦਿਵਾ ਸਕਦਾ ਹੈ। ੧੦. ਪਰਮਾਤਮਾ ਨੇ ਗੁਰੂ ਦੀ ਰਾਹੀਂ ਹੀ ਸਾਰੇ ਸੰਸਾਰ ਨੂੰ ਆਪਣੇ ਨਾਮ ਦੀ ਬਖ਼ਸ਼ਸ਼ ਕੀਤੀ ਹੈ। ਗੁਰੂ ਹੀ ਨਾਮ ਦੀ ਦਾਤਿ ਦੇਣ ਦੇ ਸਮਰੱਥ ਹੈ। ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਆਤਮਕ ਖ਼ੁਰਾਕ ਗੁਰੂ ਦੇ ਦਰ ਤੋਂ ਹੀ ਮਿਲਦੀ ਹੈ। ੧੧. ਗੁਰੂ ਨੇ ਜਿਸ ਮਨੁੱਖ ਦੇ ਮਨ ਵਿਚੋਂ ਭਟਕਣਾ ਦੂਰ ਕੀਤੀ, ਉਸ ਦੇ ਅੰਦਰੋਂ ਕਾਮਾਦਿਕ ਸਾਰੇ ਵੈਰੀ ਮੁੱਕ ਗਏ, ਉਸ ਨੇ ਹਰਿ-ਨਾਮ ਮਨ ਵਿਚ ਵਸਾ ਲਿਆ, ਤੇ, ਉਸ ਨੇ ਸਾਧ ਸੰਗਤਿ ਵਿਚ ਟਿਕ ਕੇ ਆਪਣਾ ਜੀਵਨ ਸਫਲਾ ਕਰ ਲਿਆ। ੧੨. ਗੁਰੂ ਦਾ ਉਪਦੇਸ਼ ਸਾਰੇ ਜਗਤ ਵਿਚ ਪ੍ਰਭਾਵ ਪਾਂਦਾ ਹੈ। ਗੁਰੂ ਹੀ ਪਰਮਾਤਮਾ ਦੇ ਬੇਅੰਤ ਗੁਣਾਂ ਦੀ ਸੂਝ ਬਖ਼ਸ਼ਦਾ ਹੈ। ਪਰਮਾਤਮਾ ਦਾ ਨਾਮ, ਆਤਮਕ ਅਡੋਲਤਾ, ਆਤਮਕ ਆਨੰਦ-ਇਹ ਗੁਰੂ ਪਾਸੋਂ ਹੀ ਮਿਲਦੇ ਹਨ। ੧੩. ਗੁਰੂ ਬੜਾ ਹੀ ਉਦਾਰ-ਚਿੱਤ ਹੈ। ਸਰਨ-ਪਏ ਨਿੰਦਕ ਦੇ ਭੀ ਔਗੁਣ ਬਖ਼ਸ਼ ਕੇ ਉਸ ਨੂੰ ਸਾਧ ਸੰਗਤਿ ਵਿਚ ਜੋੜ ਦੇਂਦਾ ਹੈ। ਸੋ, ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਹਰ ਥਾਂ ਆਦਰ-ਮਾਣ ਪ੍ਰਾਪਤ ਕਰਦਾ ਹੈ। ਮੁੱਖ ਭਾਵ: ਸਭ ਤਾਕਤਾਂ ਦੇ ਮਾਲਕ ਤੇ ਸਰਬ-ਵਿਆਪਕ ਪਰਮਾਤਮਾ ਦੇ ਨਾਮ ਦੀ ਦਾਤਿ ਗੁਰੂ ਪਾਸੋਂ ਹੀ ਮਿਲਦੀ ਹੈ। ਵੱਡੇ ਵੱਡੇ ਦੁਨੀਆਦਾਰ ਸਭ ਗੁਰੂ ਦੇ ਦਰ ਦੇ ਮੰਗਤੇ ਹਨ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ ਨਾਮ-ਧਨ ਮਿਲਦਾ ਹੈ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਦੇ ਅੰਦਰੋਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਸਾਰੇ ਜਗਤ ਵਿਚ ਉਸ ਨੂੰ ਆਦਰ-ਮਾਣ ਹਾਸਲ ਹੁੰਦਾ ਹੈ, ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ❁ ਵਾਰ ਦੀ ਬਣਤਰ: ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ, ਇਸ ਵਿਚ ੧੩ ਪਉੜੀਆਂ ਹਨ ਤੇ ੨੭ ਸਲੋਕ ਹਨ। ਹਰੇਕ ਪਉੜੀ ਦੇ ਨਾਲ ਦੋ ਦੋ ਸਲੋਕ ਹਨ, ਸਿਰਫ਼ ਪਉੜੀ ਨੰ: ੭ ਨਾਲ ੩ ਸਲੋਕ ਹਨ। ਸਲੋਕਾਂ ਦਾ ਵੇਰਵਾ ਇਉਂ ਹੈ: ਗੁਰੂ ਰਾਮਦਾਸ ਜੀ = ੧। ਗੁਰੂ ਨਾਨਕ ਸਾਹਿਬ = ੨। ਗੁਰੂ ਅਮਰਦਾਸ ਜੀ = ੨੪। ਜਿਸ ਸਤਿਗੁਰੂ ਜੀ ਦੀ ਉਚਾਰੀ ਹੋਈ ਇਹ ਵਾਰ ਹੈ, ਉਹਨਾਂ ਦਾ ਸਲੋਕ ਸਿਰਫ਼ ਇੱਕ ਹੀ ਹੈ, ਜੋ ਪਹਿਲੀ ਹੀ ਪਉੜੀ ਨਾਲ ਦਰਜ ਹੈ, ਗੁਰੂ ਨਾਨਕ ਦੇਵ ਜੀ ਦੇ ਦੋਵੇਂ ਸਲੋਕ ਪਉੜੀ ਨੰ: ੧੧ ਨਾਲ ਦਰਜ ਹਨ। ਹਰੇਕ ਪਉੜੀ ਵਿਚ ਪੰਜ ਪੰਜ ਤੁਕਾਂ ਹਨ, ਸਿਰਫ਼ ਪਉੜੀ ਨੰ: ੧੦ ਵਿਚ ੬ ਤੁਕਾਂ ਹਨ; ਪਰ ਤੁਕਾਂ ਦੀ ਲੰਬਾਈ ਇਕੋ ਜਿਹੀ ਨਹੀਂ ਹੈ, ਕਈ ਪਉੜੀਆਂ ਵਿਚ ਕਈ ਤੁਕਾਂ ਬਹੁਤ ਹੀ ਲੰਮੀਆਂ ਹਨ; ਵੇਖੋ ਪਉੜੀ ਨੰ: ੬, ੯ ਤੇ ੧੩। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਵਿਚ ਜੋ ਸਲੋਕ ਦਰਜ ਹਨ, ਉਹਨਾਂ ਦਾ ਸਿਰ-ਲੇਖ ਹੈ "ਸਲੋਕ ਵਾਰਾਂ ਤੇ ਵਧੀਕ"। ਇਹ 'ਸਿਰ-ਲੇਖ' ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਸ੍ਰੀ ਗੁਰੂ ਅਰਜਨ ਸਾਹਿਬ ਨੇ ਲਿਖਾਇਆ; ਇਸ ਸਿਰ-ਲੇਖ ਤੋਂ ਇਹ ਸਾਫ਼ ਜ਼ਾਹਰ ਹੈ ਕਿ 'ਵਾਰਾਂ' ਦੇ ਨਾਲ ਜੋ ਸਲੋਕ ਦਰਜ ਹਨ, ਇਹ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ। ਸੋ, ਬਿਲਾਵਲ ਰਾਗ ਦੀ ਇਹ 'ਵਾਰ' ਭੀ ਗੁਰੂ ਰਾਮਦਾਸ ਜੀ ਨੇ ਸਿਰਫ਼ "ਪਉੜੀਆਂ" ਦੀ ਸ਼ਕਲ ਵਿਚ ਹੀ ਉਚਾਰੀ ਸੀ, ਨਾਲ ਦੇ ੨੭ ਸਲੋਕ ਬੀੜ ਤਿਆਰ ਕਰਨ ਵੇਲੇ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

xxx

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਃ ੪ ॥ ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥ ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥

ਸਲੋਕ ਚੌਥੀ ਪਾਤਿਸ਼ਾਹੀ। ਬਿਲਾਵਲ ਰਾਗੁ ਅੰਦਰ ਗਾਇਨ ਕਰ ਕੇ ਮੈਂ ਸਰੇਸ਼ਟ ਵਾਹਿਗੁਰੂ, ਆਪਣੇ ਸੁਆਮੀ ਮਾਲਕ, ਦਾ ਜੱਸ ਅਲਾਪਦਾ ਹਾਂ। ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਕੇ, ਮੈਂ ਉਸ ਉਤੇ ਅਮਲ ਕੀਤਾ ਹੈ। ਇਹੋ ਜਿਹੀ ਪੂਰਨ ਪ੍ਰਾਲਭਧ, ਆਦਿ ਪ੍ਰਭੂ ਨੇ ਮੇਰੇ ਹੱਥ ਉਤੇ ਲਿਖੀ ਹੋਈ ਹੈ। ਸਮੂਹ ਦਿਨ ਤੇ ਰਾਤ ਮੈਂ ਪ੍ਰਭੂ ਦਾ ਜੱਸ ਉਚਾਰਨ ਕਰਦਾ ਹਾਂ ਅਤੇ ਆਪਣੇ ਮਨ ਅੰਦਰ ਵਾਹਿਗੁਰੂ ਸੁਆਮੀ ਮਾਲਕ ਨਾਲ ਮੈਂ ਪਿਰਹੜੀ ਪਾਉਂਦਾ ਹੈ। ਮੇਰੀ ਦੇਹ ਤੇ ਆਤਮਾ ਸਮੂਹ ਸਰਸਬਜ ਹੋ ਗਏ ਹਨ ਅਤੇ ਮੇਰੇ ਦਿਲ ਦਾ ਹਰਾ ਭਰਾ ਬਗੀਚਾ ਪ੍ਰਫੁਲਤ ਹੋ ਗਿਆ ਹੈ। ਗੁਰਾਂ ਦੇ ਬ੍ਰਹਿਮ ਵੀਚਾਰ ਦੇ ਦੀਵੇ ਦੇ ਪ੍ਰਕਾਸ਼ ਨਾਲ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ। ਹੇ ਹਰੀ! ਗੋਲਾ ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ। ਇਕ ਮੁਹਤ ਤੇ ਛਿਨ ਭਰ ਲਈ ਹੀ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ।

ਨਾਦੁ = ਗੁਰੂ ਦਾ ਸ਼ਬਦ। ਨਾਦੁ ਬਿਲਾਵਲੁ ਰਾਗੁ = ਗੁਰੂ ਦਾ ਸ਼ਬਦ-ਰੂਪ ਬਿਲਾਵਲੁ ਰਾਗ। ਕਰਿ = ਕਰ ਕੇ, ਉਚਾਰ ਕੇ। ਸੁਣਿ = ਸੁਣ ਕੇ। ਧੁਰਿ = ਧੁਰ ਤੋਂ, ਮੁੱਢ ਤੋਂ। ਮਸਤਕਿ = ਮੱਥੇ ਉਤੇ। ਰੈਣਿ = ਰਾਤ। ਉਰਿ = ਹਿਰਦੇ ਵਿਚ। ਦੇਖਿ = ਵੇਖ ਕੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮੁਖਿ ਲਾਗੁ = ਮੂੰਹ ਲੱਗੇ, ਦਰਸ਼ਨ ਦੇਵੇ।੧।

ਹੇ ਭਾਈ! (ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਸ ਮਨੁੱਖ ਦੇ ਮੱਥੇ ਉਤੇ ਧੁਰ ਤੋਂ ਹੀ ਪੂਰਨ ਭਾਗ ਹੈ, (ਜਿਸ ਦੇ ਹਿਰਦੇ ਵਿਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉੱਘੜਦਾ ਹੈ) ਉਸ ਨੇ ਗੁਰੂ ਦਾ ਸ਼ਬਦ-ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ, ਉਸ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਇਆ ਹੈ। ਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ (ਅੱਠੇ ਪਹਿਰ) ਪਰਮਾਤਮਾ ਦੇ ਗੁਣ ਗਾਂਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ। ਉਸ ਦਾ ਸਾਰਾ ਤਨ ਸਾਰਾ ਮਨ ਹਰਾ-ਭਰਾ ਹੋ ਜਾਂਦਾ ਹੈ (ਆਤਮਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ), ਉਸ ਦਾ ਮਨ (ਇਉਂ) ਖਿੜ ਪੈਂਦਾ ਹੈ (ਜਿਵੇਂ) ਹਰਾ ਹੋਇਆ ਹੋਇਆ ਬਾਗ਼ ਹੈ। ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ (ਉਸ ਦੇ ਅੰਦਰ, ਮਾਨੋ) ਦੀਵਾ ਰੌਸ਼ਨੀ ਕਰ ਦੇਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਮਿਟ ਜਾਂਦਾ ਹੈ। ਹੇ ਹਰੀ! (ਤੇਰਾ) ਦਾਸ ਨਾਨਕ (ਅਜੇਹੇ ਗੁਰਮੁਖਿ ਮਨੁੱਖ ਨੂੰ) ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ (ਤੇ, ਚਾਹੁੰਦਾ ਹੈ ਕਿ) ਭਾਵੇਂ ਇਕ ਪਲ-ਭਰ ਹੀ ਉਸ ਦਾ ਦਰਸ਼ਨ ਹੋਵੇ।੧।

ਮਃ ੩ ॥ ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥

ਤੀਜੀ ਪਾਤਿਸ਼ਾਹੀ। ਕੇਵਲ ਤਦ ਹੀ ਤੂੰ ਖੁਸ਼ੀ ਮਨਾ, ਜਦ ਤੇਰੇ ਮੂੰਹ ਵਿੱਚ ਪ੍ਰਭੂ ਦਾ ਨਾਮ ਹੈ। ਸੁੰਦਰ ਹਨ ਤਰਾਨੇ ਅਤੇ ਲੈ, ਜੇਕਰ ਗੁਰਾਂ ਦੀ ਬਾਣੀ ਰਾਹੀਂ ਬੰਦਾ ਸਾਹਿਬ ਅੰਦਰ ਆਪਣੀ ਬਿਰਤੀ ਜੋੜ ਲਵੇ। ਤਰਾਨੇ ਤੇ ਸੁਰਤਾਲ ਦੇ ਬਿਨਾਂ ਭੀ ਜੇਕਰ ਇਨਸਾਨ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਤਦ ਉਹ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ। ਨਾਨਕ ਗੁਰਾਂ ਦੀ ਮਿਹਰ ਦੁਆਰਾ ਸੁਆਮੀ ਦੀ ਸੋਚ ਵੀਚਾਰ ਕਰਨ ਦੁਆਰਾ, ਬੰਦੇ ਦੇ ਚਿੱਤ ਦਾ ਹੰਕਾਰ ਦੂਰ ਹੋ ਜਾਂਦਾ ਹੈ।

ਬਿਲਾਵਲੁ = ਪੂਰਨ ਖਿੜਾਉ, ਆਤਮਕ ਆਨੰਦ। ਕੀਜੀਐ = ਕੀਤਾ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ। ਮੁਖਿ = ਮੂੰਹ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਾ = ਜਦੋਂ। ਸਹਜਿ = ਆਤਮਕ ਅਡੋਲਤਾ ਵਿਚ। ਧਿਆਨੁ = ਸੁਰਤਿ। ਸੇਵੀਐ = ਸਿਮਰਨ ਕਰੀਏ। ਪਾਈਐ = ਪਾਈਦਾ ਹੈ। ਮਨਿ = ਮਨ ਵਿਚ (ਟਿਕਿਆ ਹੋਇਆ)। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬੀਚਾਰੀਐ = ਮਨ ਵਿਚ ਟਿਕਾਈਏ।੨।

ਹੇ ਭਾਈ! ਪੂਰਨ ਆਤਮਕ ਆਨੰਦ ਤਦੋਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਪਰਮਾਤਮਾ ਦਾ ਨਾਮ (ਮਨੁੱਖ ਦੇ) ਮੂੰਹ ਵਿਚ ਟਿਕਦਾ ਹੈ। ਹੇ ਭਾਈ! ਰਾਗ ਤੇ ਨਾਦ (ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ (ਸ਼ਬਦ ਦੀ ਬਰਕਤ ਨਾਲ ਮਨੁੱਖ ਦੀ) ਸੁਰਤਿ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ। ਹੇ ਭਾਈ! (ਸੰਸਾਰਕ) ਰਾਗ ਰੰਗ (ਦਾ ਰਸ) ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਹੇ ਨਾਨਕ! (ਆਖ-) ਜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਯਾਦ ਮਨ ਵਿਚ ਟਿਕਾਈਏ, ਤਾਂ ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ।੨।

ਪਉੜੀ ॥ ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥ ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥ ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥ ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥ ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥

ਪਉੜੀ। ਹੇ ਸੁਆਮੀ ਵਾਹਿਗੁਰੂ! ਤੂੰ ਖੁਦ ਪਹੁੰਚ ਤੋਂ ਪਰੇ ਹੈ ਅਤੇ ਤੂੰ ਹੀ ਸਾਰਿਆਂ ਨੂੰ ਸਿਰਜਿਆ ਹੈ। ਤੂੰ ਖੁਦ ਹੀ ਸਾਰੇ ਆਲਮ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ। ਤੂੰ ਆਪ ਹੀ ਧਿਆਨ ਅਵਸਥਾ ਧਾਰਨ ਕਰਦਾ ਹੈ ਅਤੇ ਆਪ ਹੀ ਆਪਣੀ ਕੀਰਤੀ ਗਾਇਨ ਕਰਦਾ ਹੈ। ਆਪਣੇ ਵਾਹਿਗੁਰੂ ਦਾ ਦਿਨ ਰਾਤ ਸਿਮਰਨ ਕਰੋ, ਹੇ ਸਾਧੂਓ! ਅਖੀਰ ਨੂੰ ਉਹ ਤੁਹਾਨੂੰ ਬੰਦ-ਖਲਾਸ ਕਰਾ ਦੇਵੇਗਾ। ਜੋ ਪ੍ਰਭੂ ਦੀ ਚਾਕਰੀ ਵਜਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਅਤੇ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਹਰਿ = ਹੇ ਹਰੀ! ਪ੍ਰਭੁ = (ਸਭ ਜੀਵਾਂ ਦਾ) ਮਾਲਕ। ਅਗੰਮੁ = ਅਪਹੁੰਚ, ਜੀਵਾਂ ਦੀ ਪਹੁੰਚ ਤੋਂ ਪਰੇ। ਸਭਿ = ਸਾਰੇ (ਜੀਵ)। ਤੁਧੁ = ਤੂੰ ਹੀ। ਵਰਤਦਾ = ਮੌਜੂਦ ਹੈਂ। ਸਭੁ = ਸਾਰਾ। ਸਬਾਇਆ = ਸਾਰਾ। ਤਾੜੀ = ਸਮਾਧੀ। ਭਗਤਹੁ = ਹੇ ਸੰਤ ਜਨੋ! ਅੰਤਿ = ਅਖ਼ੀਰ ਤੇ। ਜਿਨਿ = ਜਿਸ (ਮਨੁੱਖ) ਨੇ। ਸੇਵਿਆ = ਸਿਮਰਿਆ। ਤਿਨਿ = ਉਸ (ਮਨੁੱਖ) ਨੇ। ਨਾਮਿ = ਨਾਮ ਵਿਚ।੧।

ਹੇ ਹਰੀ! ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈਂ। (ਇਹ ਜੋ) ਸਾਰਾ ਜਗਤ (ਦਿੱਸ ਰਿਹਾ) ਹੈ (ਇਸ ਵਿਚ ਹਰ ਥਾਂ) ਤੂੰ ਆਪ ਹੀ ਆਪ ਵਿਆਪਕ ਹੈਂ! (ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਸਮਾਧੀ ਭੀ ਤੂੰ ਆਪ ਹੀ ਲਾ ਰਿਹਾ ਹੈਂ, ਤੇ (ਆਪਣੇ) ਗੁਣ ਭੀ ਤੂੰ ਆਪ ਹੀ ਗਾ ਰਿਹਾ ਹੈਂ। ਹੇ ਸੰਤ ਜਨੋ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਪਰਮਾਤਮਾ ਹੀ ਅੰਤ ਵਿਚ ਬਚਾਂਦਾ ਹੈ। ਜਿਸ (ਭੀ) ਮਨੁੱਖ ਨੇ ਉਸ ਦੀ ਸੇਵਾ-ਭਗਤੀ ਕੀਤੀ, ਉਸ ਨੇ (ਹੀ) ਸੁਖ ਪ੍ਰਾਪਤ ਕੀਤਾ, (ਕਿਉਂਕਿ ਉਹ ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।੧।




Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
What would you Like us to do an Ardas for :
Other Special Ardas / Request:
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/ o o o o o o o o o o o o o o o o o o o

No comments:

Post a Comment